ਕੀ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਵਿਆਹ ਕਰਵਾਉਣ ਵਾਲੀ ਹੈ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ? ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  August 08th 2022 05:24 PM |  Updated: August 08th 2022 05:48 PM

ਕੀ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਵਿਆਹ ਕਰਵਾਉਣ ਵਾਲੀ ਹੈ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ? ਪੜ੍ਹੋ ਪੂਰੀ ਖ਼ਬਰ

Sussanne Khan and Arslan Goni wedding: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਤੇ ਉਨ੍ਹਾਂ ਦੀ ਸਾਬਕਾ ਪਤਨੀ ਨੇ ਇੱਕ ਦੂਜੇ ਤੋਂ ਤਲਾਕ ਲੈ ਲਿਆ ਹੈ। ਤਲਾਕ ਤੋਂ ਬਾਅਦ ਦੋਵੇਂ ਹੀ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਚੁੱਕੇ ਹਨ। ਹੁਣ ਬੀ ਟਾਊਨ 'ਚ ਇਹ ਚਰਚਾ ਹੈ ਕਿ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਜਲਦ ਹੀ ਆਪਣੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਵਿਆਹ ਕਰਵਾਉਣ ਵਾਲੀ ਹੈ, ਕੀ ਅਜਿਹਾ ਸੱਚਮੁਚ ਹੋਣ ਜਾ ਰਿਹਾ ਹੈ, ਜਾਨਣ ਲਈ ਪੜ੍ਹੋ ਇਹ ਪੂਰੀ ਖ਼ਬਰ।

mage Source: Instagram

ਦੱਸ ਦਈਏ ਕਿ ਜਿਥੇ ਇੱਕ ਪਾਸੇ ਅਦਾਕਾਰ ਰਿਤਿਕ ਰੌਸ਼ਨ ਆਪਣੀ ਗਰਲਫ੍ਰੈਂਡ ਸਬਾ ਆਜ਼ਾਦ ਨਾਲ ਰਿਸ਼ਤੇ ਵਿੱਚ ਹਨ, ਉਥੇ ਹੀ ਦੂਜੇ ਪਾਸੇ ਰਿਤਿਕ ਦੀ ਐਕਸ ਵਾਈਫ ਸੁਜ਼ੈਨ ਖ਼ਾਨ ਵੀ ਆਪਣੇ ਬੁਆਏਫ੍ਰੈਂਡ ਅਰਸਲਾਨ ਗੋਨੀ ਨੂੰ ਡੇਟ ਕਰ ਰਹੀ ਹੈ। ਹੁਣ ਇਹ ਖ਼ਬਰਾਂ ਹਨ ਕਿ ਸੁਜ਼ੈਨ ਜਲਦ ਹੀ ਅਰਸਲਾਨ ਨਾਲ ਵਿਆਹ ਕਰਵਾ ਸਕਦੀ ਹੈ।

ਸੁਜ਼ੈਨ ਅਤੇ ਅਰਸਲਾਨ ਕਈ ਤਰ੍ਹਾਂ ਦੀ ਟ੍ਰੋਲਿੰਗ ਅਤੇ ਆਲੋਚਨਾ ਦੇ ਬਾਵਜੂਦ ਆਪਣੇ ਮਜ਼ਬੂਤ ਰਿਸ਼ਤੇ ਨਾਲ ਇੱਕਠੇ ਹਨ। ਇਹ ਜੋੜਾ ਪ੍ਰੇਮੀਆਂ ਤੋਂ ਪਹਿਲਾਂ ਸਭ ਤੋਂ ਵਧੀਆ ਦੋਸਤ ਹੈ, ਜਦੋਂ ਕਿ ਦੋਹਾਂ ਦੇ ਇੱਕ ਨਜ਼ਦੀਕੀ ਬੁਲਾਰੇ ਨੇ ਦੱਸਿਆ ਕਿ ਇਹ ਸੁਜ਼ੈਨ ਤੇ ਅਰਸਲਾਨ ਵਿਆਹ ਕਰਨ ਦੀ ਯੋਜਨਾ ਬਣਾ। ਰਹੇ ਹਨ।

mage Source: Instagram

ਸੁਜ਼ੈਨ ਦੇ ਅਰਸਲਾਨ ਨਾਲ ਉਸ ਦੇ ਵਿਆਹ ਦੀ ਯੋਜਨਾ ਦੀਆਂ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਜਦੋੰ ਕੁਝ ਪੱਤਰਕਾਰਾਂ ਨੇ ਸੁਜ਼ੈਨ ਤੋਂ ਮੁੜ ਵਿਆਹ ਕਰਨ ਬਾਰੇ ਸਵਾਲ ਪੁੱਛਿਆ ਤਾਂ ਉਸ ਨੇ ਇਸ ਬਾਰੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਸੁਜ਼ੈਨ ਨੇ ਕਿਹਾ, "ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਮੈਨੂੰ ਆਪਣੇ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਪਸੰਦ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਇਸ ਬਾਰੇ ਕਿਸ ਨੇ ਗੱਲ ਕੀਤੀ ਹੈ। ਸਵੇਰੇ, ਮੈਂ ਇੰਸਟਾਗ੍ਰਾਮ 'ਤੇ ਪਹਿਲਾ ਟੈਗ ਦੇਖਿਆ ਜੋ ਕਿ ਇਸ ਨਾਲ ਸਬੰਧਤ ਸੀ। ਮੈਨੂੰ ਨਹੀਂ ਪਤਾ ਕਿ ਇਸ ਬਾਰੇ ਕਿਸ ਨੇ ਲਿਖਿਆ ਹੈ। ਦੂਜੀ ਗੱਲ ਉਨ੍ਹਾਂ ਨੂੰ ਕਿੱਥੋ ਇਹ ਪਤਾ ਲੱਗਾ। ਮੈਨੂੰ ਇਹ ਦੱਸਿਆ ਜਾਵੇ ਕਿ ਇਹ ਫੈਸਲਾ ਕਦੋਂ ਅਤੇ ਕਿਸ ਨੇ ਲਿਆ ਹੈ? ਫਿਲਹਾਲ ਇਸ ਬਾਰੇ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ। "

ਦੱਸ ਦਈਏ ਕਿ ਸੁਜ਼ੈਨ ਅਤੇ ਅਰਸਲਾਨ ਇੱਕ ਲੰਮਾ ਸਫ਼ਰ ਤੈਅ ਕਰ ਚੁੱਕੇ ਹਨ ਅਤੇ ਇਸ ਜੋੜੇ ਦਾ ਰਿਸ਼ਤਾ ਹੁਣ ਅਜਿਹਾ ਹੈ ਕਿ ਉਹ ਇਕੱਠੇ ਆਪਣਾ ਭਵਿੱਖ ਦੇਖ ਸਕਦੇ ਹਨ। ਸੁਜ਼ੈਨ, ਜੋ ਕਿ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਹੈ, ਉਨ੍ਹਾਂ ਦੇ ਦੋ ਪੁੱਤਰ ਹਨ।

mage Source: Instagram

ਹੋਰ ਪੜ੍ਹੋ: ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' ਤੋਂ ਗੀਤ 'ਦੇਵਾ ਦੇਵਾ' ਹੋਇਆ, ਰਿਲੀਜ਼ ਵੇਖੋ ਵੀਡੀਓ

ਰਿਤਿਕ ਰੌਸ਼ਨ ਨੂੰ ਬਾਲੀਵੁੱਡ ਅਦਾਕਾਰਾ ਸਬਾ ਆਜ਼ਾਦ ਨਾਲ ਪਿਆਰ ਹੋ ਗਿਆ ਹੈ। ਦਰਅਸਲ ਸਬਾ ਅਕਸਰ ਸੁਜ਼ੈਨ ਖ਼ਾਨ ਦੇ ਨਾਲ ਹੀ ਹੈਂਗਆਊਟ ਕਰਦੀ ਹੈ। ਅਜਿਹੇ ਵਿੱਚ ਰਿਤਿਕ ਤੇ ਸਬਾ ਕਾਫੀ ਨੇੜੇ ਆ ਗਏ ਹੁਣ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਿਤਿਕ ਅਤੇ ਸੁਜ਼ੈਨ ਵੱਖ ਹੋਣ ਦੇ ਬਾਵਜੂਦ ਅਕਸਰ ਆਪਣੇ ਫੈਨਜ਼ ਨੂੰ ਆਪਸੀ ਸਮਝਦਾਰੀ ਨਾਲ ਹੈਰਾਨ ਕਰਦੇ ਦਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network