ਕੀ ਕ੍ਰਿਕੇਟਰ ਸ਼ੁਭਮਨ ਗਿੱਲ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਕਰ ਰਹੇ ਨੇ ਡੇਟ? ਦੇਖੋ ਵੀਡੀਓ ‘ਚ ਕੀ ਹੈ ਸੱਚ
Sara Ali Khan-Shubman Gill's video Viral : ਬਾਲੀਵੁੱਡ ਤੇ ਕ੍ਰਿਕੇਟ ਜਗਤ ਦਾ ਆਪਸ 'ਚ ਲੰਬੇ ਸਮੇਂ ਤੋਂ ਸਬੰਧ ਰਿਹਾ ਹੈ। ਕਈ ਕ੍ਰਿਕੇਟਰਾਂ ਦੇ ਅਫੇਅਰ ਬਾਲੀਵੁੱਡ ਦੀਆਂ ਸੁੰਦਰ ਅਭਿਨੇਤੀਆਂ ਨਾਲ ਰਿਹਾ ਹੈ। ਕਈ ਕ੍ਰਿਕੇਟਰਾਂ ਦੇ ਤਾਂ ਵਿਆਹ ਦੀਆਂ ਨਾਮੀ ਅਭਿਨੇਤਰੀਆਂ ਨਾਲ ਹੋਇਆ ਹੈ।
ਜਿੱਥੇ ਬਾਲੀਵੁੱਡ ਅਭਿਨੇਤਰੀ ਸ਼ਰਮੀਲਾ ਟੈਗੋਰ ਅਤੇ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਇਸ ਦੀ ਇੱਕ ਵੱਡੀ ਉਦਾਹਰਣ ਹਨ, ਉੱਥੇ ਹੁਣ ਉਨ੍ਹਾਂ ਦੀ ਪੋਤੀ ਸਾਰਾ ਅਲੀ ਖਾਨ ਦਾ ਨਾਂ ਵੀ ਕ੍ਰਿਕੇਟਰ ਸ਼ੁਭਮਨ ਗਿੱਲ ਨਾਲ ਜੋੜਿਆ ਜਾ ਰਿਹਾ ਹੈ। ਸਾਰਾ ਅਲੀ ਖਾਨ ਅਤੇ ਕ੍ਰਿਕਟਰ ਸ਼ੁਭਮਨ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵਾਂ ਨੂੰ ਇੱਕ ਰੈਸਟੋਰੈਂਟ ਵਿੱਚ ਡਿਨਰ ਕਰਦੇ ਦੇਖਿਆ ਜਾ ਸਕਦਾ ਹੈ।
image source Instagram
ਹੋਰ ਪੜ੍ਹੋ : ਬੇਟੇ ਗੋਲਾ ਨਾਲ ਸਕੂਲੀ ਡਰੈੱਸ 'ਚ ਨਜ਼ਰ ਆਈ ਭਾਰਤੀ ਸਿੰਘ, ਮਾਂ-ਪੁੱਤ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
image source Instagram
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਫਵਾਹ ਸੀ ਕਿ ਕ੍ਰਿਕੇਟਰ ਸ਼ੁਭਮਨ ਗਿੱਲ ਦਾ ਸਾਰਾ ਨਾਲ ਅਫੇਅਰ ਚੱਲ ਰਿਹਾ ਹੈ। ਇਸ ਤਰ੍ਹਾਂ ਉਸ ਸਮੇਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਇਹ ਸਾਰਾ ਕੁਝ ਹੋਰ ਕੋਈ ਨਹੀਂ ਸਗੋਂ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਹੈ। ਪਰ ਹੁਣ ਸੋਸ਼ਲ ਮੀਡੀਆ 'ਤੇ ਕਿਹਾ ਜਾ ਰਿਹਾ ਹੈ ਕਿ ਉਹ ਸਾਰਾ ਤੇਂਦੁਲਕਰ ਨਹੀਂ ਬਲਕਿ ਸਾਰਾ ਅਲੀ ਖਾਨ ਹੈ। ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, 'ਸ਼ੁਭਮਨ ਗਿੱਲ ਸਾਰਾ ਅਲੀ ਖਾਨ ਨੂੰ ਡੇਟ ਕਰ ਰਿਹਾ ਸੀ, ਔਰ ਹਮ ਕਿਸੇ ਔਰ ਕੋ ਲਪੇਟ ਰਹੇ ਥੇ।' ਇਸ ਤਰ੍ਹਾਂ ਵੀਡੀਓ 'ਤੇ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
image source Instagram
ਸ਼ੁਭਮਨ ਗਿੱਲ ਭਾਰਤੀ ਕ੍ਰਿਕੇਟ ਟੀਮ ਦੇ ਜਾਣੇ-ਪਹਿਚਾਣੇ ਖਿਡਾਰੀ ਹਨ ਅਤੇ ਭਾਰਤ ਲਈ 11 ਟੈਸਟ ਅਤੇ 9 ਵਨਡੇ ਖੇਡ ਚੁੱਕੇ ਹਨ। ਜਦੋਂ ਕਿ ਆਈਪੀਐਲ ਵਿੱਚ ਉਸ ਦਾ ਬੱਲਾ ਕਾਫੀ ਚੱਲਦਾ ਹੈ। ਉੱਧਰ ਗੱਲ ਕਰੀਏ ਸਾਰਾ ਅਲੀ ਖਾਨ ਦੀ ਤਾਂ ਉਹ ਵੀ ਬਾਲੀਵੁੱਡ ਦੀ ਨਾਮੀ ਅਦਾਕਾਰਾ ਹੈ। ਬਹੁਤ ਜਲਦ ਉਹ ਵਿੱਕੀ ਕੌਸ਼ਲ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ।
Shubman gill date sara ali khan ko kar eha tha aur hum kisi aur hi sara ko lapet rhe the?#Shubmangill #CricketTwitter pic.twitter.com/oEAAXqXgOz
— Arun (@ArunTuThikHoGya) August 29, 2022