ਕੀ ਮਾਲਦੀਵ ‘ਚ ਆਪਣੀ ਲੇਡੀ ਲਵ ਦੇ ਨਾਲ ਸਮਾਂ ਬਿਤਾ ਰਹੇ ਹਨ ਐਮੀ ਵਿਰਕ, ਤਸਵੀਰ ਕੀਤੀ ਸਾਂਝੀ
ਕੁਝ ਸਮਾਂ ਪਹਿਲਾਂ ਵਿਰਕ ਨੇ ਆਪਣੇ ਲੇਡੀ ਲਵ ਦੇ ਨਾਲ ਤਸਵੀਰਾਂ ਸਾਂਝੀਆਂ ਸਨ । ਇੱਕ ਵਾਰ ਮੁੜ ਤੋਂ ਐਮੀ ਵਿਰਕ (Ammy Virk) ਚਰਚਾ ‘ਚ ਆ ਗਏ ਹਨ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਮਾਲਦੀਵ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਲੇਡੀ ਲਵ ਦੇ ਨਾਲ ਮਾਲਦੀਵ ‘ਚ ਨਜ਼ਰ ਆ ਰਹੇ ਹਨ । ਹਾਲਾਂਕਿ ਉਨ੍ਹਾਂ ਨੇ ਪੂਰੀ ਤਸਵੀਰ ਸਾਂਝੀ ਨਹੀਂ ਕੀਤੀ ਹੈ ।
image From youtube
ਹੋਰ ਪੜ੍ਹੋ : ਐਮੀ ਵਿਰਕ ਦੀ ਆਵਾਜ਼ ‘ਚ ‘ਸਿਰਨਾਵਾਂ’ ਗੀਤ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਪਰ ਇਸ ਤਸਵੀਰ ‘ਚ ਉਹ ਹੱਥਾਂ ‘ਚ ਹੱਥ ਪਾਈ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋਣ ਤੋਂ ਬਾਅਦ ਲੋਕਾਂ ਵੱਲੋਂ ਕਈ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ । ਹਾਲਾਂਕਿ ਐਮੀ ਵਿਰਕ ਆਪਣੀ ਲਵ ਲਾਈਫ ਬਾਰੇ ਕੁਝ ਵੀ ਖੁੱਲ ਕੇ ਕਦੇ ਵੀ ਨਹੀਂ ਬੋਲੇ । ਪਰ ਹੁਣ ਉਨ੍ਹਾਂ ਦੇ ਵੱਲੋਂ ਹੱਥਾਂ ‘ਚ ਹੱਥ ਪਾਈ ਇਹ ਤਸਵੀਰ ਸ਼ੇਅਰ ਕਰਕੇ ਮੁੜ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ ।
ਇਸ ਤਸਵੀਰ ਨੂੰ ਐਮੀ ਨੇ ਕੈਪਸ਼ਨ ਦਿਤਾ, "ਫ਼ੋਰਐਵਰ"। ਐਮੀ ਦੀ ਗਰਲਫ਼ਰੈਂਡ ਦੀ ਬਾਂਹ ੱਤੇ ਦਿਲਨਾਜ਼ ਲਿਖਿਆ ਦੇਖਿਆ ਜਾ ਸਕਦਾ ਹੈ। ਜੋ ਕਿ ਇਸ ਤਸਵੀਰ 'ਚ ਸਾਫ਼ ਨਜ਼ਰ ਆ ਰਿਹਾ ਹੈ। ਇਹ ਤਸਵੀਰ ਦੇਖ ਕੇ ਫ਼ੈਨਜ਼ ਇਹ ਵੀ ਕਿਆਸ ਲਗਾ ਰਹੇ ਹਨ ਕਿ ਵਿਰਕ ਦੀ ਗਰਲਫ਼ਰੈਂਡ ਦਾ ਨਾਂ ਦਿਲਨਾਜ਼ ਹੋ ਸਕਦਾ ਹੈ।
ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬਤੌਰ ਗਾਇਕ ਐਮੀ ਵਿਰਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਅੱਜ ਕੱਲ੍ਹ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਹਨ ।
View this post on Instagram