ਆਪਣੀ ਫ਼ਿਲਮ ਦੇ ਟ੍ਰੇਲਰ ਤੋਂ ਪਹਿਲਾਂ ਇਰਫਾਨ ਖ਼ਾਨ ਨੇ ਸ਼ੇਅਰ ਕੀਤਾ ਇਹ ਵੀਡੀਓ, ਗੱਲਾਂ ਸੁਣਕੇ ਤੁਸੀਂ ਵੀ ਹੋ ਜਾਓਗੇ ਭਾਵੁਕ

Reported by: PTC Punjabi Desk | Edited by: Rupinder Kaler  |  February 12th 2020 04:17 PM |  Updated: February 12th 2020 04:17 PM

ਆਪਣੀ ਫ਼ਿਲਮ ਦੇ ਟ੍ਰੇਲਰ ਤੋਂ ਪਹਿਲਾਂ ਇਰਫਾਨ ਖ਼ਾਨ ਨੇ ਸ਼ੇਅਰ ਕੀਤਾ ਇਹ ਵੀਡੀਓ, ਗੱਲਾਂ ਸੁਣਕੇ ਤੁਸੀਂ ਵੀ ਹੋ ਜਾਓਗੇ ਭਾਵੁਕ

ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਦੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦਾ ਟ੍ਰੇਲਰ 13 ਫਰਵਰੀ ਨੂੰ ਰਿਲੀਜ਼ ਹੋਵੇਗਾ । ਪਰ ਇਸ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਰਫਾਨ ਖ਼ਾਨ ਦਾ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਹੈ । ਇਸ ਵੀਡੀਓ ਨੂੰ ਰਿਤਿਕ ਰੌਸ਼ਨ ਤੇ ਵਰੁਣ ਧਵਨ ਵਰਗੇ ਦਿੱਗਜ ਅਦਾਕਾਰਾਂ ਨੇ ਵੀ ਸ਼ੇਅਰ ਕੀਤਾ ਹੈ ।ਇਸ ਵੀਡੀਓ ਵਿੱਚ ਇਰਫਾਨ ਖ਼ਾਨ ਲੋਕਾਂ ਨੂੰ ਉਹਨਾਂ ਦੀ ਫ਼ਿਲਮ ਦੇਖਣ ਦੀ ਅਪੀਲ ਕਰ ਰਹੇ ਹਨ, ਇਸ ਦੇ ਨਾਲ ਹੀ ਉਹ ਦੱਸ ਰਹੇ ਹਨ ਕਿ ਉਹ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਨਹੀਂ ਕਰ ਪਾ ਰਹੇ ।

https://www.instagram.com/p/BlphG6KHAXc/

ਇਰਫਾਨ ਖ਼ਾਨ ਦੇ ਵਾਇਸ ਓਵਰ ਵਾਲੀ ਇਸ ਵੀਡੀਓ ਵਿੱਚ ਫ਼ਿਲਮ ਅੰਗਰੇਜ਼ੀ ਮੀਡੀਅਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ । ਇਸ ਵੀਡੀਓ ਵਿੱਚ ਇਰਫਾਨ ਖ਼ਾਨ ਕਹਿ ਰਹੇ ਹਨ ‘ਹੈਲੋ ਭੈਣੋਂ ਤੇ ਭਰਾਓ ਮੈਂ ਇਰਫਾਨ ਖ਼ਾਨ ਮੈਂ ਅੱਜ ਤੁਹਾਡੇ ਨਾਲ ਹੈ ਵੀ ਹਾਂ ਤੇ ਨਹੀਂ ਵੀ । ਖੈਰ ਇਹ ਫ਼ਿਲਮ ਅੰਗਰੇਜ਼ੀ ਮੀਡੀਅਮ ਮੇਰੇ ਲਈ ਬਹੁਤ ਖ਼ਾਸ ਹੈ ।

https://www.instagram.com/p/Bbd1EDfH3Ps/

ਮੇਰੀ ਦਿਲੀ ਖਵਾਇਸ਼ ਸੀ ਕਿ ਇਸ ਫ਼ਿਲਮ ਨੂੰ ਮੈਂ ਓਨੇਂ ਹੀ ਪਿਆਰ ਨਾਲ ਪ੍ਰਮੋਟ ਕਰਾਂ ਜਿੰਨੇ ਪਿਆਰ ਨਾਲ ਮੈਂ ਇਸ ਨੂੰ ਬਣਾਇਆ ਹੈ । ਪਰ ਮੇਰੇ ਸਰੀਰ ਵਿੱਚ ਕੁਝ ਅਣਚਾਹੇ ਮਹਿਮਾਨ ਬੈਠੇ ਹਨ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਦੇਖਦੇ ਹਾਂ ਕਿ ਕਿਸ ਪਾਸੇ ਊਠ ਬੈਠਦਾ ਹੈ । ਜਿਵੇਂ ਵੀ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ।

https://www.instagram.com/p/BbRNnn5nCRo/

ਕਹਾਵਤ ਹੈ When life gives you a lemons, you make a lemonade. ਬੋਲਣ ਵਿੱਚ ਚੰਗਾ ਲੱਗਦਾ ਹੈ ਪਰ ਜਦੋਂ ਜ਼ਿੰਦਗੀ ਤੁਹਾਡੇ ਹੱਥ ਵਿੱਚ ਨਿੰਬੂ ਫੜਾਉਂਦੀ ਹੈ ਨਾ ਤਾਂ ਸਕੰਜਵੀ ਬਨਾਉਣਾ ਬਹੁਤ ਔਖਾ ਹੋ ਜਾਂਦਾ ਹੈ ।’

https://twitter.com/iHrithik/status/1227494846794891266


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network