IPL 2022: ਮੈਚ ਦੌਰਾਨ ਕੈਮਰਾਮੈਨ ਨੇ ਦਿਖਾਇਆ 'ਕਿੱਸਾ ਕਿਸ ਦਾ', ਵਾਇਰਲ ਹੋ ਰਹੇ ਨੇ ਮੀਮਜ਼

Reported by: PTC Punjabi Desk | Edited by: Lajwinder kaur  |  April 03rd 2022 11:44 AM |  Updated: April 03rd 2022 12:32 PM

IPL 2022: ਮੈਚ ਦੌਰਾਨ ਕੈਮਰਾਮੈਨ ਨੇ ਦਿਖਾਇਆ 'ਕਿੱਸਾ ਕਿਸ ਦਾ', ਵਾਇਰਲ ਹੋ ਰਹੇ ਨੇ ਮੀਮਜ਼

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ। ਕਈ ਵਾਰ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਉੱਤੇ ਲੋਕ ਖੂਬ ਮੀਮਜ਼ ਬਣਾਉਂਦੇ ਨੇ। ਹਾਲ ਹੀ ‘ਚ ਆਈਪੀਐੱਲ ਦੇ ਮੈਚ ਦੌਰਾਨ ਕਲਿੱਕ ਕੀਤੀ ਗਈ ਇੱਕ ਤਸਵੀਰ ਉੱਤੇ ਜੰਮ ਕੇ ਮੀਮਜ਼ ਬਣ ਰਹੇ ਹਨ।

ਹੋਰ ਪੜ੍ਹੋ :  ਅੱਲੂ ਅਰਜੁਨ ਅਤੇ ਕਈ ਹੋਰ ਸਟਾਰ ਕਲਾਕਾਰਾਂ ਨੂੰ ਆਪਣੇ ਇਸ਼ਾਰਿਆਂ ‘ਤੇ ਨੱਚਾਉਣ ਵਾਲੇ ਗਣੇਸ਼ ਅਚਾਰਿਆ 'ਤੇ ਲੱਗੇ ‘Sexual Harassment’ ਦੇ ਦੋਸ਼

inside image of kiss ipl viral memes image source -Twitter

IPL 2022 'ਚ ਹਰ ਰੋਜ਼ ਰੋਮਾਂਚਕ ਮੈਚ ਹੋ ਰਹੇ ਹਨ, ਉਥੇ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਦਾਨ 'ਚ ਮੌਜੂਦ ਕੈਮਰਾਮੈਨ ਸੁਰਖੀਆਂ ਬਟੋਰ ਰਹੇ ਹਨ। ਜਿੱਥੇ ਪ੍ਰਸ਼ੰਸਕਾਂ ਲਈ ਟੀਵੀ 'ਤੇ ਮੈਚ ਪੇਸ਼ ਕਰਨ ਵਾਲੇ ਇਹ ਕੈਮਰਾਮੈਨ ਕਈ ਵਾਰ ਅਜਿਹੇ ਸੀਨ ਦਿਖਾਉਂਦੇ ਹਨ, ਕਿ ਹਰ ਕੋਈ ਉਨ੍ਹਾਂ ਦਾ ਪ੍ਰਸ਼ੰਸਕ ਬਣ ਜਾਂਦਾ ਹੈ। ਅਜਿਹਾ ਹੀ ਕੁਝ ਇਸ ਵਾਰ ਵੀ ਹੋਇਆ, ਜਿੱਥੇ ਦਿੱਲੀ ਅਤੇ ਗੁਜਰਾਤ ਵਿਚਾਲੇ ਮੈਚ ਦਾ ਮੌਕਾ ਦੇਖਣ ਨੂੰ ਮਿਲਿਆ ਅਤੇ ਇਸ ਦੌਰਾਨ ਕੁਝ ਅਜਿਹਾ ਹੀ ਹੋਇਆ ਜਿਸ ਨੂੰ ਕੈਮਰਾਮੈਨ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਕੈਟਰੀਨਾ ਕੈਫ ਆਪਣੇ ਸਹੁਰੇ ਘਰ ਲੈ ਕੇ ਆਈ ਇਹ ਚੀਜ਼, ਦਿਉਰ ਸੰਨੀ ਕੌਸ਼ਲ ਨੇ ਕੀਤਾ ਖੁਲਾਸਾ

ਇਸ ਦੇ ਨਾਲ ਹੀ ਮੈਚਾਂ ਦੇ ਨਾਲ-ਨਾਲ ਆਈਪੀਐੱਲ 'ਚ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਚਰਚਾ ਹੁੰਦੀ ਹੈ ਪਰ ਕਈ ਵਾਰ ਮੈਚ ਕਵਰ ਕਰਨ ਵਾਲੇ ਕੈਮਰਾਮੈਨ ਵੀ ਅੰਕ ਇਕੱਠੇ ਕਰ ਲੈਂਦੇ ਹਨ। ਜੀ ਹਾਂ ਬੀਤੀ ਰਾਤ ਹੋਏ ਦਿੱਲੀ-ਗੁਜਰਾਤ ਮੈਚ ਦੌਰਾਨ ਇੱਕ ਅਦਭੁਤ ਦ੍ਰਿਸ਼ ਦੇਖਣ ਨੂੰ ਮਿਲਿਆ। ਕੈਮਰਾਮੈਨ ਨੇ ਇੱਕ ਜੋੜੇ ਦੇ ਕਿੱਸ ਕਰਦੇ ਹੋਏ ਦ੍ਰਿਸ਼ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ। ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ। ਇਸ ਕਪਲ ਦੇ ਨਾਲ-ਨਾਲ ਕੈਮਰਾਮੈਨ ਉੱਤੇ ਵੀ ਕਈ ਮੀਮਜ਼ ਵਾਇਰਲ ਹੋ ਰਹੇ ਹਨ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network