ਇੱਕ ਵੀਡੀਓ ਨੇ ਰਾਨੂੰ ਦੀ ਬਦਲੀ ਜ਼ਿੰਦਗੀ, ਵੱਡੇ ਸ਼ੋਅ ਮਿਲਣ ਤੋਂ ਬਾਅਦ, ਮਿਲਿਆ ਇੱਕ ਹੋਰ ਵੱਡਾ ਤੋਹਫਾ
ਰੇਲਵੇ ਸਟੇਸ਼ਨ ਤੇ ਗਾਣਾ ਗਾਉਣ ਵਾਲੀ ਰਾਨੂ ਮਾਰੀਆ ਮੰਡਲ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਸੋਸ਼ਲ ਮੀਡੀਆ ਉਸ ਨੂੰ ਰਾਤੋ ਰਾਤ ਸਟਾਰ ਬਣਾ ਦੇਵੇਗਾ । ਰਾਨੂ ਨੂੰ ਇਸ ਵੀਡੀਓ ਕਰਕੇ ਜਿੱਥੇ ਕਈ ਸ਼ੋਅਜ਼ ਵਿੱਚ ਗਾਉਣ ਦਾ ਆਫ਼ਰ ਮਿਲਿਆ ਹੈ, ਉੱਥੇ ਉਸ ਨੂੰ ਇਸ ਵੀਡੀਓ ਕਰਕੇ ਸਭ ਤੋਂ ਵੱਡਾ ਗਿਫਟ ਉਸ ਦੀ ਬੇਟੀ ਮਿਲੀ ਹੈ ।
ਰਾਨੂੰ ਮੰਡਲ ਤੇ ਉਸ ਦੀ ਬੇਟੀ ਪਿਛਲੇ 1੦ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਨਹੀਂ ਸਨ । ਪਰ ਇਸ ਵੀਡੀਓ ਨੇ ਦੋਹਾਂ ਨੂੰ ਇੱਕ ਦੂਜੇ ਦੇ ਨਾਲ ਮਿਲਾ ਦਿੱਤਾ ਹੈ । ਇੱਕ ਦਹਾਕੇ ਬਾਅਦ ਰਾਨੂ ਦੀ ਬੇਟੀ ਉਸ ਨੂੰ ਘਰ ਆ ਕੇ ਮਿਲੀ ਹੈ । ਇਸ ਤੇ ਰਾਨੂੰ ਨੇ ਕਿਹਾ ਕਿ ਇਹ 'ਇਹ ਮੇਰੀ ਦੂਸਰੀ ਜ਼ਿੰਦਗੀ ਹੈ, ਤੇ ਮੈਂ ਇਸ ਨੂੰ ਹੋਰ ਬੇਹਤਰ ਬਨਾਉਣ ਦੀ ਕੋਸ਼ਿਸ਼ ਕਰਾਂਗੀ' ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਨੂੰ ਨੂੰ ਰੇਡੀਓ ਚੈਨਲ, ਫ਼ਿਲਮ ਪ੍ਰੋਡਕਸ਼ਨ ਹਾਊਸ, ਲੋਕਲ ਕਲੱਬਾਂ ਵਿੱਚ ਗਾਉਣ ਦੇ ਆਫ਼ਰ ਮਿਲਣ ਲੱਗੇ ਹਨ । ਰਾਨੂੰ ਬਚਪਨ ਤੋਂ ਹੀ ਗਾਣੇ ਗਾਊਣ ਦਾ ਸ਼ੌਂਕ ਸੀ । ਇਸ ਤੋਂ ਬਾਅਦ ਉਹ ਆਰਕੈਸਟਰਾਂ ਨਾਲ ਵੀ ਗਾਉਣ ਲਈ ਜਾਂਦੀ ਸੀ । ਪਰ ਘਰਦਿਆਂ ਨੇ ਰਾਨੂ ਦਾ ਸਾਥ ਨਹੀਂ ਦਿੱਤਾ ਜਿਸ ਕਰਕੇ ਉਹ ਗਾਇਕੀ ਵਿੱਚ ਪੱਛੜ ਗਈ ਸੀ ।