ਦੁਨੀਆ ਭਰ ‘ਚ ਅੱਜ ਮਨਾਇਆ ਜਾ ਰਿਹਾ ਹੈ ਕੌਮਾਂਤਰੀ ‘ਮੈਨਸ ਡੇ’

Reported by: PTC Punjabi Desk | Edited by: Shaminder  |  November 19th 2020 02:41 PM |  Updated: November 19th 2020 02:41 PM

ਦੁਨੀਆ ਭਰ ‘ਚ ਅੱਜ ਮਨਾਇਆ ਜਾ ਰਿਹਾ ਹੈ ਕੌਮਾਂਤਰੀ ‘ਮੈਨਸ ਡੇ’

ਦੁਨੀਆ ਭਰ ‘ਚ ਅੱਜ ਕੌਮਾਂਤਰੀ ਮੈਨਸ ਡੇ ਮਨਾਇਆ ਜਾ ਰਿਹਾ ਹੈ । ਇਸ ਦਿਨ ਨੂੂੰ ਲਿੰਗ ਸਬੰਧਾਂ ‘ਚ ਸੁਧਾਰ ਅਤੇ ਸਮਾਨਤਾ ਨੂੰ ਵਧਾਵਾ ਦੇਣ ਲਈ ਮਨਾਇਆ ਜਾਂਦਾ ਹੈ । ਜਿਸ ਤਰ੍ਹਾਂ ਇੱਕ ਔਰਤ ਤੋਂ ਬਿਨਾਂ ਜੀਵਨ ਅਧੂਰਾ ਹੁੰਦਾ ਹੈ । ਉਸੇ ਤਰ੍ਹਾਂ ਇੱਕ ਪੁਰਸ਼ ਤੋਂ ਬਗੈਰ ਵੀ ਸਮਾਜ ਅਧੂਰਾ ਹੁੰਦਾ ਹੈ । ਪੁਰਸ਼ ਸਮਾਜ ‘ਚ ਰਹਿੰਦੇ ਹੋਏ ਪਿਤਾ, ਭਰਾ , ਦਾਦਾ ਅਤੇ ਚਾਚੇ ਸਣੇ ਕਈ ਰਿਸ਼ਤੇ ਨਿਭਾਉਂਦਾ ਹੈ ।

mens day

ਇਸ ਦਿਨ ਦੀ ਸ਼ੁਰੂਆਤ 1998 ‘ਚ ਕੈਰੀਬੀਆਈ ਦੇਸ਼ ਤ੍ਰਿਨੀਦਾਦ ਅਤੇ ਟੋਬੈਗੋ ‘ਚ ਹੋਈ ਸੀ । ਇਹ ਦਿਨ ਪੁਰਸ਼ ਨੂੰ ਭੇਦਭਾਵ, ਸ਼ੋਸ਼ਣ, ਹਿੰਸਾ ਅਤੇ ਅਸਮਾਨਤਾ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਮਨਾਇਆ ਜਾਂਦਾ ਹੈ ।

ਹੋਰ ਪੜ੍ਹੋ : ਸਾਨ ਦੇ ਬੇਟੇ ਨੇ ਪਿੰਡੇ ਤੇ ਹੰਡਾਏ ਦਰਦ ਨੂੰ ਪਿਰੋਇਆ ਅੱਖਰਾਂ ਵਿੱਚ ਤਾਂ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ

Men-s-Day

ਇਸ ਦਿਨ ਨੂੰ ਸੰਯੁਕਤ ਰਾਸ਼ਟਰ ਨੇ ਵੀ ਮਾਨਤਾ ਦਿੱਤੀ ਹੈ । ਡਾਕਟਰ ਜੀਰੋਮ ਤਿਲਕ ਸਿੰਘ ਨੇ ਜ਼ਿੰਦਗੀ ‘ਚ ਮਰਦਾਂ ਦੇ ਯੋਗਦਾਨ ਨੂੰ ਇੱਕ ਨਾਮ ਦੇਣ ਦੀ ਜ਼ਿੰਮੇਵਾਰੀ ਚੁੱਕੀ ਅਤੇ ਮੈਨਸ ਡੇ ਦੀ ਸ਼ੁਰੂਆਤ ਕੀਤੀ ।

Men-s-Day

ਉਨ੍ਹਾਂ ਦੇ ਪਿਤਾ ਦੇ ਜਨਮ ਦਿਨ ‘ਤੇ ਹੀ ਕੌਮਾਂਤਰੀ ਮੈਨਸ ਡੇ ਮਨਾਇਆ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਕਈ ਔਰਤਾਂ ਨੂੰ ਪੁਰਸ਼ਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਹੈ ਅਤੇ ਆਪੋ ਆਪਣੇ ਵਿਚਾਰ ਰੱਖੇ ਹਨ ।

https://twitter.com/Nootan98/status/1329277619091636225

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network