'ਸਿਰਜਨਹਾਰੀ ਅਵਾਰਡ ਸਮਾਰੋਹ' ਦੇ ਮੰਚ ਤੋਂ ਮਨਜੀਤ ਕੌਰ ਐੱਸ.ਪੀ. ਨੂੰ ਕੀਤਾ ਜਾਵੇਗਾ ਸਨਮਾਨਿਤ, ਖੇਡਾਂ ਦੇ ਖੇਤਰ 'ਚ ਦੇਸ਼ ਦਾ ਚਮਕਾਇਆ ਨਾਂਅ
ਪੀਟੀਸੀ ਪੰਜਾਬੀ ਚੈਨਲ ਅਤੇ ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ 16 ਦਸੰਬਰ ਨੂੰ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ਵਿੱਚ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ।ਨੰਨ੍ਹੀ ਛਾਂ ਪੰਜਾਬੀ ਪਬਲਿਕ ਚੈਰੀਟੇਬਲ ਟਰੱਸਟ ਦੀ ਵਧੀਆ ਕਾਰਗੁਜਾਰੀ ਅਤੇ ਸੰਸਥਾ ਦੇ 10 ਸਾਲ ਪੂਰੇ ਹੋਣ ਤੇ ਕਰਵਾਏ ਜਾ ਰਹੇ ਇਸ ਸਨਮਾਨ ਸਮਰੋਹ ਵਿੱਚ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹਨਾਂ ਨੇ ਨਾਂ ਸਿਰਫ ਦੇਸ਼ ਦਾ ਨਾਂ ਚਮਕਾਇਆ ਹੈ ਬਲਕਿ ਉਹਨਾਂ ਦੀ ਸਮਾਜ ਨੂੰ ਵੀ ਵੱਡੀ ਦੇਣ ਰਹੀ ਹੈ ।
ਹੋਰ ਵੇਖੋ :ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਦੇ ਯਾਰਾਂ-ਦੋਸਤਾਂ ਨੇ ਦਿੱਤਾ ਵੱਡਾ ਧੋਖਾ, ਕੌਣ ਹੈ ਧੋਖੇਬਾਜ਼ ਦੇਖੋ ਵੀਡਿਓ
https://www.instagram.com/p/BrXSK5qngHo/
ਇਸ ਸਨਮਾਨ ਸਮਾਰੋਹ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਪੰਜਾਬੀ 38 ਔਰਤਾਂ ਦੀ ਕਹਾਣੀ ਆਪਣੇ ਪ੍ਰੋਗਰਾਮ 'ਸਿਰਜਨਹਾਰੀ- ਸਨਮਾਨ ਨਾਰੀ ਦਾ' ਵਿੱਚ ਦਿਖਾ ਚੁੱਕਾ ਹੈ, ਜਿਹੜੀਆਂ ਸਮਾਜ ਦੀ ਭਲਾਈ ਲਈ ਕੰਮ ਕਰਦੀਆਂ ਆ ਰਹੀਆਂ ਹਨ । ਇਹਨਾਂ ਔਰਤਾਂ ਵਿੱਚੋਂ ਕੁਝ ਔਰਤਾਂ ਨੂੰ ਹੁਣ ਪੀਟੀਸੀ ਨੈੱਟਵਰਕ ਇਸ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕਰੇਗਾ ।
ਹੋਰ ਵੇਖੋ :ਜੈਸਮੀਨ ਸੈਂਡਲਾਸ ਨੇ ਖੋਲੇ ਦਾਦੀ ਨਾਲ ਦਿਲ ਦੇ ਰਾਜ਼, ਦੇਖੋ ਵੀਡਿਓ
https://www.instagram.com/p/BrSeVjwnDpf/
ਇਹਨਾਂ ਔਰਤਾਂ ਵਿੱਚੋਂ ਇੱਕ ਨਾਂ ਹੈ ਮਨਜੀਤ ਕੌਰ ਐੱਸ.ਪੀ ਦਾ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਂ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਹੈ । ਅਥਲੀਟ ਮਨਜੀਤ ਕੌਰ ਨੇ ਕਈ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ ।
ਹੋਰ ਵੇਖੋ :ਫੁੱਲਾਂ ਵਾਲੀ ਕਾਰ ਵਿੱਚ ਕਪਿਲ ਸ਼ਰਮਾ ਦੀ ਵਹੁਟੀ ਗਿੰਨੀ ਦੀ ਡੋਲੀ ਹੋਈ ਰਵਾਨਾ, ਦੇਖੋ ਪੂਰੀ ਵੀਡਿਓ
ਜੇਕਰ ਉਹਨਾਂ ਦੇ ਖੇਡ ਕਰੀਅਰ ਤੇ ਨਜ਼ਰ ਮਾਰੀ ਜਾਵੇ ਤਾਂ ਉਹਨਾਂ ਨੇ ਮੈਲਬੋਰਨ ਵਿੱਚ ਹੋਈਆਂ ਕਾਮਨਵੈੱਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ , ਇਸੇ ਤਰ੍ਹਾਂ ਉਹਨਾਂ ਨੇ 2010 ਵਿੱਚ ਦਿੱਲੀ ਵਿੱਚ ਹੋਈਆਂ ਕਾਮਨਵੈੱਲਥ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ । ਇਸ ਤੋਂ ਬਾਅਦ ਮਨਜੀਤ ਕੌਰ ਨੇ 2006 ਵਿੱਚ ਦੋਹਾ ਅਤੇ 2010 ਦੀਆਂ ਏਸ਼ੀਆਡ ਖੇਡਾਂ ਵਿੱਚ ਤਗਮੇ ਜਿੱਤੇ ਸਨ ।
ਹੋਰ ਵੇਖੋ :ਹੁਣ ਹਾਲੀਵੁੱਡ ‘ਤੇ ਪੰਜਾਬੀਆਂ ਦਾ ਕਬਜ਼ਾ, ਫਿਲਮ ਆਸਕਰ ਅਵਾਰਡ ਲਈ ਨਾਮਜ਼ਦ
2011 ਵਿੱਚ ਮਨਜੀਤ ਕੌਰ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ ਪੁਲਿਸ ਵਿੱਚ ਸੇਵਾ ਦਿੰਦੇ ਹੋਏ ਮਨਜੀਤ ਕੌਰ ਨੇ ਆਪਣੀ ਸੂਝ ਬੂਝ ਨਾਲ ਕਈ ਲੋਕਾਂ ਦੇ ਪਰਿਵਾਰਕ ਮਸਲਿਆਂ ਨੂੰ ਸੁਲਝਾਇਆ । ਮਨਜੀਤ ਕੌਰ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀ ਸੇਵਾ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਸਨਮਾਨਿਤ ਵੀ ਕੀਤਾ ਸੀ ।ਹੁਣ ਮਨਜੀਤ ਕੌਰ ਐੱਸ.ਪੀ. ਸੀ.ਆਈ.ਡੀ. ਦੇ ਤੌਰ ਤੇ ਜਲੰਧਰ ਵਿੱਚ ਤਾਇਨਾਤ ਹੈ । ਇਸ ਸ਼ੋਅ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ, ਹਰਸ਼ਦੀਪ ਕੌਰ, ਸੂਫੀ ਗਾਇਕਾ ਹਸ਼ਮਤ ਸੁਲਤਾਨਾ ਪਰਫਾਰਮੈਂਸ ਦੇਣਗੀਆਂ ਤੇ ਸਤਿੰਦਰ ਸੱਤੀ ਇਸ ਸ਼ੋਅ ਨੂੰ ਹੋਸਟ ਕਰੇਗੀ ।