ਸੰਨੀ ਲਿਓਨੀ ਦੇ ਚਿਹਰੇ ‘ਤੇ ਸੱਟ ਦੇ ਨਿਸ਼ਾਨ, ਫਿਰ ਵੀ ਮੁਸਕਰਾਉਂਦੀ ਹੋਈ ਇਹ ਕੰਮ ਕਰਦੀ ਰਹੀ ਅਦਾਕਾਰਾ
ਸੰਨੀ ਲਿਓਨੀ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਜ਼ਖਮੀ ਹਾਲਤ ‘ਚ ਨਜ਼ਰ ਆ ਰਹੀ ਹੈ । ਪਰ ਇਸ ਦੇ ਬਾਵਜੂਦ ਉਹ ਲੁੱਡੋ ਖੇਡਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਇਸ ਤਰ੍ਹਾਂ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਚਲਾਉਂਦਾ ਸੀ ਅਸ਼ਲੀਲ ਫ਼ਿਲਮਾਂ ਦਾ ਕਾਰੋਬਾਰ
ਹੁਣ ਹਾਲ ਹੀ ’ਚ ਸਨੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਸਦੇ ਚਿਹਰੇ ’ਤੇ ਸੱਟ ਦੇ ਨਿਸ਼ਾਨ ਅਤੇ ਖ਼ੂਨ ਨਜ਼ਰ ਆ ਰਿਹਾ ਹੈ ਪਰ ਇਸਦੇ ਬਾਵਜੂਦ ਐਕਟਰੈੱਸ ਕਾਫੀ ਮਸਤੀ ਕਰ ਰਹੀ ਹੈ। ਇਸ ਵੀਡੀਓ ਨੂੰ ਸਨੀ ਨੇ ਹੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।
ਵੀਡੀਓ ’ਚ ਦਿਸ ਰਿਹਾ ਹੈ ਕਿ ਸਨੀ ਆਪਣੇ ਕਿਸੇ ਸਹਿਕਰਮੀ ਨਾਲ ਲੁਡੋ ਖੇਡ ਰਹੀ ਹੈ। ਇਸ ਦੌਰਾਨ ਉਹ ਥੋੜ੍ਹੀ ਚਿੰਤਤ ਦਿਸ ਰਹੀ ਹੈ, ਉਸਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਮੰਨੋ ਉਹ ਹਾਰ ਰਹੀ ਹੈ, ਪਰ ਫਿਰ ਵੀ ਵੀਡੀਓ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਗੇਮ ਨੂੰ ਇੰਜੁਆਏ ਕਰ ਰਹੀ ਹੈ।
View this post on Instagram