ਭਾਰਤ ਦੀ ਲਵਲੀਨਾ ਨੇ ਟੋਕੀਓ ਓਲੰਪਿਕ ‘ਚ ਜਿੱਤਿਆ ਕਾਂਸੇ ਦਾ ਮੈਡਲ, ਆਰਥਿਕ ਪ੍ਰੇਸ਼ਾਨੀਆਂ ਦੇ ਬਾਵਜੂਦ ਓਲੰਪਿਕ ਦਾ ਰਸਤਾ ਇਸ ਤਰ੍ਹਾਂ ਕੀਤਾ ਤੈਅ

Reported by: PTC Punjabi Desk | Edited by: Shaminder  |  August 04th 2021 01:23 PM |  Updated: August 04th 2021 04:07 PM

ਭਾਰਤ ਦੀ ਲਵਲੀਨਾ ਨੇ ਟੋਕੀਓ ਓਲੰਪਿਕ ‘ਚ ਜਿੱਤਿਆ ਕਾਂਸੇ ਦਾ ਮੈਡਲ, ਆਰਥਿਕ ਪ੍ਰੇਸ਼ਾਨੀਆਂ ਦੇ ਬਾਵਜੂਦ ਓਲੰਪਿਕ ਦਾ ਰਸਤਾ ਇਸ ਤਰ੍ਹਾਂ ਕੀਤਾ ਤੈਅ

ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ‘ਚ ਮਹਿਲਾ ਮੁੱਕੇਬਾਜ਼ੀ ‘ਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਦੇ ਖਿਲਾਫ ਸ਼ਿਕਸਤ ਨਾਲ ਕਾਂਸੇ ਦੇ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ ਹੈ । ਹਾਲਾਂਕਿ ਲਵਲੀਨਾ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਬਰੌਂਜ਼ ਮੈਡਲ ਤੱਕ ਹੀ ਸੀਮਿਤ ਰਹੀ ਹੈ ।ਲਵਲੀਨਾ ਬੋਰਗੋਹੇਨ ਭਾਰਤ ਦੀ ਤੀਜੀ ਬੌਕਸਰ ਬਣੀ ਹੈ ।ਲਵਲੀਨਾ ਨੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨੀ ਤਾਈਪੇ ਦੀ ਨਿਏਨ-ਚਿਨ ਚੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਈ ਸੀ।

Lovlina, Image From Google

ਹੋਰ ਪੜ੍ਹੋ : ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਦੇ ਬੇਟੇ ਵਿਆਨ ਨੇ ਸਾਂਝੀ ਕੀਤੀ ਇਹ ਪੋਸਟ 

Lovlina,,- Image From Google

ਅਸਾਮ ਤੋਂ ਓਲੰਪਿਕ ਤੱਕ ਜਾਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਉਹ 69 ਕਿਲੋਗ੍ਰਾਮ ਵੇਟ ਵਰਗ ਵਿੱਚ ਖੇਡਦੀ ਹੈ। ਲਵਲੀਨਾ ਨੂੰ ਮਾਈਕ ਟਾਈਸਨ ਅਤੇ ਮੁਹੰਮਦ ਅਲੀ ਪਸੰਦ ਹਨ । ਪਰ ਨਿਏਨ-ਚਿਨ-ਚੇਨ ਨਾਂਅ ਦੀ ਜਿਹੜੀ ਖਿਡਾਰਨ ਤੋਂ ਲਵਲੀਨਾ ਨੇ ਇਸ ਵਾਰ ਬਾਜ਼ੀ ਮਾਰੀ ਹੈ, ਉਹ ਸਾਬਕਾ ਵਿਸ਼ਵ ਚੈਂਪੀਅਨ ਹਨ ਅਤੇ ਲਵਲੀਨਾ ਹੁਣ ਤੱਕ ਉਨ੍ਹਾਂ ਤੋਂ ਕਈ ਵਾਰ ਹਾਰੇ ਹਨ।

Lovlina-Borgohain, Image From Google

ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਨੇ ਸੈਮੀਫਾਈਨਲ ਵਿੱਚ ਹਾਰਨ ਤੋਂ ਬਾਅਦ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਇਸ ਵਾਰੀ ਸੋਨੇ ਦੀ ਤਮਗੇ ਦੀ ਉਮੀਦ ਕਰ ਰਹੇ ਸਨ।ਭਾਰਤ ਦੇ ਛੋਟੇ ਪਿੰਡਾਂ-ਕਸਬਿਆਂ ਤੋਂ ਆਉਣ ਵਾਲੇ ਕਈ ਦੂਜੇ ਖਿਡਾਰੀਆਂ ਦੀ ਤਰ੍ਹਾਂ ਹੀ 23 ਸਾਲਾ ਲਵਲੀਨਾ ਨੇ ਵੀ ਕਈ ਆਰਥਿਕ ਦਿੱਕਤਾਂ ਦੇ ਬਾਵਜੂਦ ਓਲੰਪਿਕ ਤੱਕ ਦਾ ਰਸਤਾ ਤੈਅ ਕੀਤਾ ਹੈ।ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਬਾਰੋ ਮੁਖੀਆ, ਪਿਤਾ ਛੋਟੇ ਵਪਾਰੀ ਅਤੇ ਮਾਂ ਸੁਆਣੀ। ਉਦੋਂ ਪਿਤਾ ਦੀ ਮਹੀਨੇ ਦੀ ਕਮਾਈ ਬਹੁਤ ਘੱਟ ਸੀ। ਕੁੱਲ ਤਿੰਨ ਭੈਣਾਂ ਸਨ ਤਾਂ ਆਂਢ-ਗੁਆਂਢ ਤੋਂ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਸਨ, ਪਰ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰ ਦੋਵੇਂ ਵੱਡੀਆਂ ਜੌੜੀਆਂ ਭੈਣਾਂ ਕਿੱਕਬਾਕਸਿੰਗ ਕਰਨ ਲੱਗੀਆਂ ਤਾਂ ਲਵਲੀਨਾ ਵੀ ਕਿੱਕਬਾਕਸਿੰਗ ਵਿੱਚ ਜੁਟ ਗਈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network