ਦੇਸ਼ ਦੀ ਪਹਿਲੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਹਰਨਾਜ਼ ਕੌਰ ਸੰਧੂ ਦੀ ਜਿੱਤ ‘ਤੇ ਲਿਖੀ ਪਿਆਰੀ ਜਿਹੀ ਪੋਸਟ
ਪੰਜਾਬ ਦੀ ਧੀ ਹਰਨਾਜ਼ ਕੌਰ ਸੰਧੂ Harnaaz Sandhu ਜਿਸ ਨੇ ਇੱਕ ਵਾਰ ਫਿਰ ਤੋਂ ਭਾਰਤੀਆਂ ਨੂੰ ਵਿਦੇਸ਼ ਚ ਜਾ ਕੇ ਮਾਣ ਦਿਵਾਇਆ ਹੈ। ਜੀ ਹਾਂ ਮਿਸ ਯੂਨੀਵਰਸ 2021 ਦਾ ਖਿਤਾਬ ਇਸ ਵਾਰ ਇੰਡੀਆ ਦੀ ਝੋਲੀ ਪਾਇਆ ਹੈ । ਜਿਸ ਤੋਂ ਬਾਅਦ ਹਰ ਕੋਈ ਹਰਨਾਜ਼ ਸੰਧੂ ਨੂੰ ਵਧਾਈਆਂ ਦੇ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਭਾਰਤ ਦੀ ਪਹਿਲੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ Sushmita Sen ਨੇ ਹਰਨਾਜ਼ ਕੌਰ ਸੰਧੂ ਨੂੰ ਵਧਾਈ ਦਿੰਦੇ ਹੋਏ ਬਹੁਤ ਹੀ ਖ਼ਾਸ ਪੋਸਟ ਪਾਈ ਹੈ।
ਉਨ੍ਹਾਂ ਨੇ ਹਰਨਾਜ਼ ਲਈ ਇੱਕ ਪਿਆਰਾ ਸੰਦੇਸ਼ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਹਰਨਾਜ਼ ਅਤੇ ਉਨ੍ਹਾਂ ਦੀ ਮਾਂ ਅਤੇ ਪਰਿਵਾਰ ਨੂੰ ਪਿਆਰ ਵੀ ਦਿੱਤਾ ਹੈ। ਸੁਸ਼ਮਿਤਾ ਨੇ ਹਰਨਾਜ਼ ਨੂੰ ਹਰ ਹਿੰਦੁਸਤਾਨੀ ਦਾ ਮਾਣ ਦੱਸਿਆ ਹੈ। ਉਨ੍ਹਾਂ ਦੀ ਇਸ ਪਿਆਰੀ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ। ਕਈ ਲੋਕਾਂ ਨੇ ਲਿਖਿਆ ਹੈ ਕਿ ਮਿਸ ਯੂਨੀਵਰਸ ਦੇ ਨਾਂ 'ਤੇ ਸਿਰਫ ਸੁਸ਼ਮਿਤਾ ਸੇਨ ਦਾ ਨਾਂ ਹੀ ਯਾਦ ਕੀਤਾ ਜਾਂਦਾ ਹੈ। ਸਾਬਕਾ ਮਿਸ ਯੂਨੀਵਰਸ ਲਾਰਾ ਦੱਤਾ ਨੇ ਵੀ ਹਰਨਾਜ਼ 'ਤੇ ਪਿਆਰ ਦੀ ਵਰਖਾ ਕੀਤੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਵੀ ਹਰਨਾਜ਼ ਨੂੰ ਵਧਾਈ ਦਿੱਤੀ ਹੈ।
Image Source: Instagram
ਹਰਨਾਜ਼ ਤੋਂ ਪਹਿਲਾਂ ਸਿਰਫ਼ ਦੋ ਭਾਰਤੀਆਂ ਨੂੰ ਮਿਸ ਯੂਨੀਵਰਸ ਦਾ ਖਿਤਾਬ ਮਿਲਿਆ ਹੈ। ਪਹਿਲੀ ਸੁਸ਼ਮਿਤਾ ਸੇਨ ਅਤੇ ਦੂਜੀ ਲਾਰਾ ਦੱਤਾ। ਸੁਸ਼ਮਿਤਾ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸਨੇ ਹਰਨਾਜ਼ ਨੂੰ ਪਿਆਰ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸੁਸ਼ਮਿਤਾ ਨੇ ਲਿਖਿਆ, ‘ਯੇ ਬਾਤ, ਹਰ ਹਿੰਦੁਸਤਾਨੀ ਕੀ ਨਾਜ਼ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਤੁਹਾਡੇ 'ਤੇ ਬਹੁਤ ਮਾਣ ਹੈ। ਵਧਾਈਆਂ ਹਰਨਾਜ਼ ਸੰਧੂ, ਇੰਨੀ ਖੂਬਸੂਰਤੀ ਨਾਲ ਭਾਰਤ ਦੀ ਨੁਮਾਇੰਦਗੀ ਕਰਨ ਅਤੇ 21 ਸਾਲਾਂ ਵਿੱਚ ਮਿਸ ਯੂਨੀਵਰਸ (ਤੁਸੀਂ 21 ਸਾਲ ਦੀ ਹੋ, ਤੁਹਾਡੀ ਕਿਸਮਤ ਵਿੱਚ ਸੀ) ਦਾ ਤਾਜ ਵਾਪਸ ਲਿਆਉਣ ਲਈ ਤੁਹਾਡਾ ਧੰਨਵਾਦ। ਭਗਵਾਨ ਤੁਹਾਡਾ ਭਲਾ ਕਰੇ...’ਉਨ੍ਹਾਂ ਨੇ ਨਾਲ ਹੀ ਹਰਨਾਜ਼ ਸੰਧੂ ਦੀਆਂ ਦੋ ਤਸਵੀਰਾਂ ਵੀ ਨਾਲ ਪੋਸਟ ਕੀਤੀਆਂ ਨੇ।
Image Source: Instagram
ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਤਾਂ ਉਹ ਵੈੱਬ ਸੀਰੀਜ਼ 'ਆਰਿਆ 2' ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੀ ਤਾਂ ਉਨ੍ਹਾਂ ਨੇ 1994 ਵਿਚ ਆਈ ਫਿਲਮ ਦਸਤਕ ਤੋਂ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸੁਸ਼ਮਿਤਾ ਨੂੰ ‘ਬੀਵੀ ਨੰਬਰ 1’, ‘ਸਿਰਫ ਤੁਮ’, ‘ਬਸ ਇਤਨਾ ਸਾ ਖਵਾਬ ਹੈ’, ‘ਫਿਲਹਾਲ’ ਅਤੇ ‘ਮੈਂ ਹੂੰ ਨਾ’ ਵਰਗੀਆਂ ਸੁਪਰਹਿੱਟ ਫਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ।
View this post on Instagram