ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਮੈਚ ਹਾਰੀ
ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਮੈਚ ਵਿਚ ਹਾਰ ਗਈ ਹੈ । ਅਰਜਨਟੀਨਾ ਨੇ ਭਾਰਤ ਨੂੰ 2-1 ਨਾਲ ਹਰਾਇਆ ਹੈ । ਇਸ ਹਾਰ ਤੋਂ ਬਾਅਦ ਭਾਰਤੀ ਟੀਮ ਕਾਂਸੀ ਦੇ ਤਮਗੇ ਲਈ ਗ੍ਰੇਟ ਬ੍ਰਿਟੇਨ ਦੇ ਖਿਲਾਫ ਮੈਚ ਖੇਡੇਗੀ । ਅਰਜਨਟੀਨਾ ਖਿਲਾਫ ਮੈਚ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿੱਚ ਗੋਲ ਕੀਤਾ। ਗੁਰਜੀਤ ਕੌਰ ਨੇ ਪੈਨਲਟੀ ਰਾਹੀਂ ਇਹ ਗੋਲ ਕੀਤਾ।
ਹੋਰ ਪੜ੍ਹੋ :
‘ਬੈਲ ਬੌਟਮ’ ਫ਼ਿਲਮ ਵਿੱਚ ਲਾਰਾ ਦੱਤਾ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਆਵੇਗੀ ਨਜ਼ਰ
ਭਾਰਤ ਅਰਜਨਟੀਨਾ ਤੋਂ 1-0 ਨਾਲ ਅੱਗੇ ਹੋ ਗਿਆ। ਭਾਰਤੀ ਟੀਮ ਨੇ ਸ਼ੁਰੂਆਤ ਵਿਚ ਇੱਕ ਗੋਲ ਕਰਕੇ ਅਰਜਨਟੀਨਾ ਉੱਤੇ ਦਬਾਅ ਬਣਾਇਆ ਅਤੇ ਚੰਗੀ ਖੇਡ ਦੇ ਬਾਵਜੂਦ ਟੀਮ ਨੂੰ ਹੁਣ ਕਾਂਸੇ ਦੇ ਤਮਗੇ ਲਈ ਖੇਡਣਾ ਪਵੇਗਾ।ਅਰਜਨਟੀਨਾ ਨੇ ਦੂਜੇ ਅਤੇ ਤੀਜੇ ਕੁਆਟਰਜ਼ ਵਿਚ ਦੋ ਗੋਲ ਕਰਕੇ ਮੈਚ ਉੱਤੇ ਜੇਤੂ ਪਕੜ ਬਣਾ ਲਈ ਅਤੇ ਚੌਥੇ ਕੁਆਟਰਜ਼ ਵਿਚ ਜ਼ੋਰਦਾਰ ਭਾਰਤੀ ਹੱਲੇ ਰਾਹੀਂ ਜਿੱਤ ਦਾ ਰਾਹ ਪੱਧਰਾ ਨਹੀਂ ਕਰ ਸਕੇ।
ਭਾਰਤੀ ਟੀਮ ਨੂੰ ਦੂਜੇ ਤੇ ਤੀਜੇ ਕੁਆਟਰਜ਼ ਦੌਰਾਨ ਤਿੰਨ ਪਲੈਨਟੀ ਕਾਰਨਰ ਮਿਲੇ ਪਰ ਟੀਮ ਇਸ ਨੂੰ ਗੋਲਾਂ ਵਿਚ ਨਹੀਂ ਬਦਲ ਸਕੀ। ਇਹੀ ਟੀਮ ਲਈ ਸਭ ਤੋਂ ਵੱਡੀ ਨੁਕਸਾਨ ਸਾਬਿਤ ਹੋਈ।ਭਾਰਤ ਦੀ ਤਰਫ਼ੋ ਇੱਕੋ ਇੱਕ ਗੋਲ ਟੀਮ ਦੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਕੀਤਾ।ਭਾਰਤੀ ਮਹਿਲਾ ਹਾਕੀ ਟੀਮ ਨੇ ਫੀਲਡ ਵਿਚ ਕਮਾਲ ਦੀ ਖੇਡ ਦਿਖਾਈ ਪਰ ਪਲੈਨਟੀ ਕਾਰਨਜ਼ ਨੂੰ ਗੋਲਾਂ ਵਿਚ ਨਾ ਬਦਲ ਸਕਣ ਦੀ ਘਾਟ ਟੀਮ ਦੀ ਹਾਰ ਦਾ ਕਾਰਨ ਬਣੀ।