ਅਰਸ਼ਦੀਪ ਸਿੰਘ ਨੂੰ ਇਸ ਸ਼ਖਸ਼ ਨੇ ਕਿਹਾ ਗੱਦਾਰ ਤਾਂ ਪੱਤਰਕਾਰ ਨੇ ਇੰਝ ਪਾਈ ਝਾੜ, ਦੇਖੋ ਵੀਡੀਓ
Man calls Arshdeep Singh traitor, see Video: ਅਰਸ਼ਦੀਪ ਸਿੰਘ ਨੇ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਆਸਿਫ ਅਲੀ ਦਾ ਕੈਚ ਛੱਡਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਦੌਰਾਨ ਕੁਝ ਪ੍ਰਸ਼ੰਸਕਾਂ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਵੀ ਕਿਹਾ ਦਿੱਤਾ। ਸੋਸ਼ਲ ਮੀਡੀਆ ਤੇ ਅਰਸ਼ਦੀਪ ਸਿੰਘ ਨੂੰ ਅਪਸ਼ਬਦ ਬੋਲਣ ਵਾਲੇ ਸ਼ਖਸ਼ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ।
Image Source: kooਇਸ ਵਾਇਰਲ ਹੋ ਰਹੀ ਵੀਡੀਓ 'ਚ ਇੱਕ ਪ੍ਰਸ਼ੰਸਕ ਨੇ ਅਰਸ਼ਦੀਪ ਨੂੰ ਗੱਦਾਰ ਕਿਹਾ ਜਦੋਂ ਭਾਰਤੀ ਕ੍ਰਿਕਟਰ ਟੀਮ ਬੱਸ ਵਿੱਚ ਸਵਾਰ ਹੋ ਰਹੇ ਸਨ। ਉਥੇ ਮੌਜੂਦ ਖੇਡ ਪੱਤਰਕਾਰ ਵਿਮਲ ਕੁਮਾਰ ਨੇ ਫਿਰ ਉਸ ਪ੍ਰਸ਼ੰਸਕ ਦੀ ਜ਼ਬਰਦਸਤ ਕਲਾਸ ਲਈ ਅਤੇ ਬਾਅਦ 'ਚ ਸਕਿਓਰਿਟੀ ਨੇ ਆ ਕੇ ਮਾਮਲਾ ਸੰਭਾਲ ਲਿਆ।
ਬੀਤੇ ਦਿਨੀਂ ਟੀਮ ਇੰਡੀਆ ਨੂੰ ਸ਼੍ਰੀਲੰਕਾ ਦੇ ਖਿਲਾਫ ਛੇ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਟੀਮ ਇੰਡੀਆ ਦਾ ਏਸ਼ੀਆ ਕੱਪ 2022 ਦੇ ਫਾਈਨਲ 'ਚ ਪਹੁੰਚਣਾ ਲਗਭਗ ਅਸੰਭਵ ਹੈ।
image source instagram
ਮੈਚ ਤੋਂ ਬਾਅਦ ਜਦੋਂ ਪ੍ਰਸ਼ੰਸਕ ਨੇ ਅਰਸ਼ਦੀਪ ਨੂੰ ਗੱਦਾਰ ਕਿਹਾ ਤਾਂ ਇਸ ਤੋਂ ਬਾਅਦ ਵਿਮਲ ਕੁਮਾਰ ਨੇ ਆਪਣੇ ਆਪ ਨੂੰ ਫੈਨ ਦੱਸਣ ਵਾਲੇ ਇਸ ਸ਼ਖਸ਼ ਦੀ ਜੰਮ ਕੇ ਕਲਾਸ ਲਈ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਵਿਚਾਲੇ ਆਉਣਾ ਪਿਆ ਅਤੇ ਮਾਮਲਾ ਕਿਸੇ ਤਰ੍ਹਾਂ ਉਥੇ ਹੀ ਦੱਬਿਆ ਗਿਆ।
ਪਾਕਿਸਤਾਨ ਅਤੇ ਸ਼੍ਰੀਲੰਕਾ ਦੋਵਾਂ ਖਿਲਾਫ ਅਰਸ਼ਦੀਪ ਨੂੰ ਆਖਰੀ ਓਵਰ ਦੀ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਮਿਲੀ ਅਤੇ ਉਸ ਨੂੰ ਸੱਤ ਦੌੜਾਂ ਦਾ ਬਚਾਅ ਕਰਨਾ ਪਿਆ। ਅਰਸ਼ਦੀਪ ਨੇ ਦੋਵੇਂ ਵਾਰ ਚੰਗੀ ਗੇਂਦਬਾਜ਼ੀ ਕੀਤੀ ਪਰ ਘੱਟ ਦੌੜਾਂ ਦਾ ਬਚਾਅ ਨਹੀਂ ਕਰ ਸਕੇ ਅਤੇ ਭਾਰਤ ਨੂੰ ਦੋਵਾਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
image source instagram
ਵਿਰਾਟ ਕੋਹਲੀ ਤੋਂ ਲੈ ਕੇ ਕ੍ਰਿਕੇਟ ਜਗਤ ਦੀਆਂ ਹੋਰ ਮਸ਼ਹੂਰ ਹਸਤੀਆਂ ਨੇ ਅਰਸ਼ਦੀਪ ਦਾ ਸਾਥ ਦਿੱਤਾ ਸੀ। ਇਸ ਤੋਂ ਇਲਾਵਾ ਪਾਲੀਵੁੱਡ ਅਤੇ ਬਾਅਦ ਬਾਲੀਵੁੱਡ ਅਦਾਕਾਰਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਅਰਸ਼ਦੀਪ ਨੂੰ ਟ੍ਰੋਲ ਕਰਨ ਬੰਦ ਕਰੋ, ਉਹ ਵਧੀਆ ਖਿਡਾਰੀ ਹੈ, ਸਾਨੂੰ ਅਰਸ਼ਦੀਪ ‘ਤੇ ਮਾਣ ਹੈ।