'Pathaan' ਫ਼ਿਲਮ ਦੇਖਣ ਪਹੁੰਚੇ ਭਾਰਤੀ ਫ਼ਿਲਮ ਟੀਮ ਦੇ ਖਿਡਾਰੀ, ਤਸਵੀਰਾਂ ਹੋਈਆਂ ਵਾਇਰਲ

Reported by: PTC Punjabi Desk | Edited by: Pushp Raj  |  February 02nd 2023 05:17 PM |  Updated: February 02nd 2023 05:51 PM

'Pathaan' ਫ਼ਿਲਮ ਦੇਖਣ ਪਹੁੰਚੇ ਭਾਰਤੀ ਫ਼ਿਲਮ ਟੀਮ ਦੇ ਖਿਡਾਰੀ, ਤਸਵੀਰਾਂ ਹੋਈਆਂ ਵਾਇਰਲ

Indian Cricket team watch 'Pathaan': ਬਾਲੀਵੁੱਡ ਦੇ 'ਕਿੰਗ' ਯਾਨੀ ਕਿ ਸ਼ਾਹਰੁਖ ਖਾਨ (Shahrukh Khan) ਨੇ 4 ਸਾਲਾਂ ਬਾਅਦ ਫ਼ਿਲਮੀ ਪਰਦੇ 'ਤੇ ਫ਼ਿਲਮ 'ਪਠਾਨ' ਨਾਲ ਦਮਦਾਰ ਵਾਪਸੀ ਕੀਤੀ ਹੈ। ਇਨ੍ਹੀਂ ਦਿਨੀਂ ਹਰ ਕਿਸੇ 'ਤੇ ਪਠਾਨ ਦਾ ਜਾਦੂ ਛਾਇਆ ਹੋਇਆ ਹੈ। ਹਾਲ ਹੀ ਵਿੱਚ ਕਿੰਗ ਖ਼ਾਨ ਦੇ ਫੈਨਜ਼ ਦੇ ਨਾਲ-ਨਾਲ ਭਾਰਤੀ ਕ੍ਰਿਕਟ ਟੀਮ (Indian Cricket team) ਵੀ ਥੀਏਟਰ ਵਿੱਚ ਇਸ ਫ਼ਿਲਮ ਨੂੰ ਵੇਖਣ ਪਹੁੰਚੀ।

image source: Instagram

ਭਾਰਤੀ ਕ੍ਰਿਕਟ ਟੀਮ 'ਤੇ ਵੀ ਪਠਾਨ ਦਾ ਜਾਦੂ ਵੇਖਣ ਨੂੰ ਮਿਲਿਆ। ਦੱਸ ਦੇਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਅਤੇ ਫੈਸਲਾਕੁੰਨ ਮੈਚ (IND vs NZ 3rd T20) ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਦੇ ਕਈ ਖਿਡਾਰੀ ਫ਼ਿਲਮ ਪਠਾਨ ਦਾ ਆਨੰਦ ਲੈਣ ਲਈ ਥੀਏਟਰ ਵਿੱਚ ਪਹੁੰਚੇ।

image source: Instagram

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦੇ ਆਖਰੀ ਮੈਚ (IND vs NZ 3rd T20) ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਸਿਨੇਮਾ ਘਰ ਪਹੁੰਚੇ ਅਤੇ ਸਾਰਿਆਂ ਨੇ ਪਠਾਨ ਫ਼ਿਲਮ ਦੇਖੀ। ਇਸ ਨਾਲ ਜੁੜੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕੁਲਦੀਪ ਯਾਦਵ, ਸ਼ੁਭਮਨ ਗਿੱਲ, ਰਾਹੁਲ ਤ੍ਰਿਪਾਠੀ, ਈਸ਼ਾਨ ਕਿਸ਼ਨ, ਸ਼ਿਵਮ ਮਾਵੀ, ਯੁਜਵੇਂਦਰ ਚਾਹਲ ਅਤੇ ਸੂਰਿਆ ਕੁਮਾਰ ਯਾਦਵ ਨਜ਼ਰ ਆ ਰਹੇ ਹਨ।

image source: Instagram

ਹੋਰ ਪੜ੍ਹੋ: ਪਰਫੈਕਟ ਪਤੀ ਨਹੀਂ ਹਨ ਵਿੱਕੀ ਕੌਸ਼ਲ, ਅਦਾਕਾਰ ਨੇ ਖ਼ੁਦ ਕੀਤਾ ਖੁਲਾਸਾ

ਦਰਅਸਲ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੇਸ਼ ਭਰ 'ਚ ਵਿਵਾਦਾਂ ਵਿਚਾਲੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਦੇ ਗੀਤ 'ਬੇਸ਼ਰਮ ਰੰਗ' ਦੇ ਰਿਲੀਜ਼ ਹੋਣ ਤੋਂ ਬਾਅਦ ਦੀਪਿਕਾ ਵੱਲੋਂ ਪਹਿਨੀ ਗਈ ਬਿਕਨੀ ਦੇ ਰੰਗ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫ਼ਿਲਮ ਦਾ ਵਿਰੋਧ ਹੋਇਆ ਸੀ ਅਤੇ ਬਾਈਕਾਟ ਦੀ ਮੰਗ ਵੀ ਉੱਠ ਰਹੀ ਸੀ, ਪਰ ਇਸ ਸਮੇਂ ਪਠਾਨ ਫ਼ਿਲਮ ਦਾ ਕ੍ਰੇਜ਼ ਫੈਨਜ਼ 'ਤੇ ਸਾਫ ਨਜ਼ਰ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network