ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ‘ਤੇ ਪੰਜਾਬੀ ਇੰਡਸਟਰੀ ਨੇ ਜਤਾਈ ਖੁਸ਼ੀ, ਪੋਸਟ ਪਾ ਕੇ ਕੋਹਲੀ ਦੀ ਕੀਤੀ ਸ਼ਲਾਘਾ

Reported by: PTC Punjabi Desk | Edited by: Lajwinder kaur  |  October 24th 2022 01:31 PM |  Updated: October 24th 2022 03:28 PM

ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ‘ਤੇ ਪੰਜਾਬੀ ਇੰਡਸਟਰੀ ਨੇ ਜਤਾਈ ਖੁਸ਼ੀ, ਪੋਸਟ ਪਾ ਕੇ ਕੋਹਲੀ ਦੀ ਕੀਤੀ ਸ਼ਲਾਘਾ

ICC T20 World Cup 2022: ਐਤਰਵਾਰ ਨੂੰ ਆਸਟਰੇਲੀਆ ਦੇ ਮੇਲਬੋਰਨ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ਮੈਚ ‘ਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਬੀਤੇ ਦਿਨ ਭਾਰਤ ਤੇ ਪਾਕਿਸਤਾਨ ਵਿਚਕਾਰ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ, ਮੈਚ ਦੇ ਅੰਤ ਤੱਕ ਜਿੱਤ-ਹਾਰ ਦਾ ਸਸਪੈਂਸ ਬਣਿਆ ਰਿਹਾ। ਪਰ ਵਿਰਾਟ ਕੋਹਲੀ ਦੀ ਬਾਕਮਾਲ ਪਾਰੀ ਨੇ ਇੰਡੀਆ ਨੂੰ ਜਿੱਤ ਦਾ ਚਿਹਰਾ ਦਿਖਾਇਆ। ਜਿਸ ਕਰਕੇ ਵਿਰਾਟ ਕੋਹਲੀ ਨੇ ਖੂਬ ਵਾਹ ਵਾਹੀ ਖੱਟੀ। ਵਿਰਾਟ ਕੋਹਲੀ ਵੱਲੋਂ ਖੇਡੀ ਗਈ ਇਤਿਹਾਸਕ ਪਾਰੀ ਕਰਕੇ ਪੂਰੇ ਦੇਸ਼ ‘ਚ ਬੱਸ ਇਹੋ ਚਰਚਾ ਹੈ ਕਿ ‘ਕਿੰਗ ਵਿਰਾਟ ਇਜ਼ ਬੈਕ’।

ਹੋਰ ਪੜ੍ਹੋ : India vs Pakistan: ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਲਈ ਲਿਖਿਆ ਭਾਵੁਕ ਨੋਟ, ਕਿਹਾ- ‘ਦੀਵਾਲੀ ਮੌਕੇ ‘ਤੇ ਬਹੁਤ ਸਾਰੀਆਂ ਖੁਸ਼ੀਆਂ ਦੇ ਦਿੱਤੀਆਂ ਨੇ’

viat and hardik image source: Instagram

ਪੰਜਾਬੀ ਮਨੋਰੰਜਨ ਜਗਤ ਦੇ ਕਲਕਾਰਾਂ ਨੇ ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ ਉੱਤੇ ਖੁਸ਼ੀ ਜ਼ਾਹਿਰ ਕੀਤੀ ਹੈ। ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਸ਼ੇਅਰ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਵਿਰਾਟ ਕੋਹਲੀ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਅੱਗ ਲਗਾ ਦਿੱਤੀ ਵਿਰਾਟ ਕੋਹਲੀ"

ammy shares virat pic image source: Instagram

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਵਿਰਾਟ ਕੋਹਲੀ ਦੀ ਤਸਵੀਰ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਐਕਟਰ ਤੇ ਗਾਇਕ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ। ਉਨ੍ਹਾਂ ਨੇ ਮੇਲਬੋਰਨ ਦੇ ਕ੍ਰਿਕੇਟ ਮੈਦਾਨ ਦਾ ਵੀਡੀਓ ਸ਼ੇਅਰ ਕੀਤਾ। ਜਿਸ ਵਿੱਚ ਇੰਡੀਅਨ ਫੈਨਜ਼ ਕਰਮਜੀਤ ਅਨਮੋਲ ਦੇ ਗੀਤ ‘ਯਾਰਾ ਵੇ’ ‘ਤੇ ਥਿਰਕਦੇ ਨਜ਼ਰ ਆਏ। ਇਹ ਵੀਡੀਓ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤਾ ਹੈ।

virat kohli pic by parmish verma image source: Instagram

ਟੀ-20 ਵਿਸ਼ਵ ਕੱਪ ਖਿਲਾਫ਼ ਭਾਰਤ ਦੀ ਪਾਕਿਸਤਾਨ ਖਿਲਾਫ਼ ਜਿੱਤ ਤੇ ਪੂਰੇ ਦੇਸ਼ ‘ਚ ਖੁਸ਼ੀ ਦੀ ਲਹਿਰ ਹੈ। ਹਰ ਕਿਸੇ ਦੀ ਜ਼ੁਬਾਨ ਤੇ ਬੱਸ ਕੋਹਲੀ ਦਾ ਨਾਂ ਹੈ। ਦੱਸ ਦਈਏ ਬਾਲੀਵੁੱਡ ਕਲਾਕਾਰਾਂ ਨੇ ਵੀ ਕੋਹਲੀ ਨੂੰ ਸੋਸ਼ਲ ਮੀਡੀਆ ਉੱਤੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਸਨ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network