India vs Pakistan: ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਲਈ ਲਿਖਿਆ ਭਾਵੁਕ ਨੋਟ, ਕਿਹਾ- ‘ਦੀਵਾਲੀ ਮੌਕੇ ‘ਤੇ ਬਹੁਤ ਸਾਰੀਆਂ ਖੁਸ਼ੀਆਂ ਦੇ ਦਿੱਤੀਆਂ ਨੇ’

Reported by: PTC Punjabi Desk | Edited by: Lajwinder kaur  |  October 23rd 2022 07:10 PM |  Updated: October 23rd 2022 08:23 PM

India vs Pakistan: ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਲਈ ਲਿਖਿਆ ਭਾਵੁਕ ਨੋਟ, ਕਿਹਾ- ‘ਦੀਵਾਲੀ ਮੌਕੇ ‘ਤੇ ਬਹੁਤ ਸਾਰੀਆਂ ਖੁਸ਼ੀਆਂ ਦੇ ਦਿੱਤੀਆਂ ਨੇ’

Anushka Sharma pens emotional note for hubby Virat Kohli: ਵਿਰਾਟ ਕੋਹਲੀ ਅੱਜ ਟੀ-20 ਵਿਸ਼ਵ ਕੱਪ 2022 ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ ਦੇ ਹੀਰੋ ਸਾਬਿਤ ਹੋਏ। ਅਜਿਹੇ 'ਚ ਪਤਨੀ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਲਈ ਇੱਕ ਖਾਸ ਪੋਸਟ ਲਿਖਿਆ ਹੈ। ਅਨੁਸ਼ਕਾ ਨੇ ਆਪਣੇ ਪਤੀ ਦੀ ਤਾਰੀਫ ਕਰਦੇ ਹੋਏ ਪਿਆਰ ਅਤੇ ਮਾਣ ਜਤਾਇਆ ਹੈ। ਅਦਾਕਾਰਾ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ ਸੀ।

ਹੋਰ ਪੜ੍ਹੋ : ਬੇਟੇ ਦੇ ਜਨਮ ਤੋਂ 60 ਦਿਨ ਬਾਅਦ ਵਰਕਆਊਟ 'ਚ ਲੱਗੀ ਸੋਨਮ ਕਪੂਰ, ਦੱਸੀਆਂ ਕੰਮਕਾਜੀ ਮਾਂ ਦੀਆਂ ਮੁਸ਼ਕਿਲਾਂ

KRK 'stoops to new low', blames Anushka Sharma for Virat Kohli's ‘depression’ in deleted tweet Image Source: Twitter

ਅਨੁਸ਼ਕਾ ਸ਼ਰਮਾ ਨੇ ਟੀਵੀ 'ਤੇ ਮੈਚ ਦੇਖਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਵਿਰਾਟ ਕੋਹਲੀ ਸ਼ਾਟ ਲੈਂਦੇ ਹੋਏ ਅਤੇ ਅਸ਼ਵਿਨ, ਰੋਹਿਤ ਸ਼ਰਮਾ ਨੂੰ ਗਲੇ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਜਿੱਤ ਦੇ ਪਲਾਂ ਨੂੰ ਕੈਦ ਕਰਦੇ ਹੋਏ ਅਨੁਸ਼ਕਾ ਕਾਫੀ ਭਾਵੁਕ ਹੋ ਗਈ। ਉਨ੍ਹਾਂ ਨੇ ਆਪਣੇ ਪਤੀ ਵਿਰਾਟ ਕੋਹਲੀ ਦੇ ਸੰਘਰਸ਼ ਨੂੰ ਯਾਦ ਕੀਤਾ ਅਤੇ ਉਸਦੀ ਮਿਹਨਤ ਦੀ ਵੀ ਸ਼ਲਾਘਾ ਕੀਤੀ।

Image Source: Instagram

ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਲਿਖਿਆ, 'ਖੂਬਸੂਰਤ! ਬਿਲਕੁਲ ਸੁੰਦਰ! ਅੱਜ ਦੀ ਰਾਤ ਤੁਸੀਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੱਤੀ ਹੈ ਅਤੇ ਉਹ ਵੀ ਦੀਵਾਲੀ ਦੀ ਸ਼ਾਮ ਨੂੰ...ਤੁਸੀਂ ਇੱਕ ਸ਼ਾਨਦਾਰ ਵਿਅਕਤੀ ਹੋ ਮੇਰੇ ਪਿਆਰੇ...ਤੁਹਾਡਾ ਦ੍ਰਿੜ ਇਰਾਦਾ ਅਤੇ ਵਿਸ਼ਵਾਸ ਬਹੁਤ ਵੱਡਾ ਹੈ...ਮੈਂ ਕਹਿ ਸਕਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ ਦੇਖਿਆ ਹੈ...’

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਹਾਲਾਂਕਿ ਸਾਡੀ ਧੀ ਇਹ ਸਮਝਣ ਲਈ ਬਹੁਤ ਛੋਟੀ ਹੈ ਕਿ ਉਸਦੀ ਮਾਂ ਕਮਰੇ ਵਿੱਚ ਚੀਕਾਂ ਮਾਰਦੀ ਕਿਉਂ ਨੱਚ ਰਹੀ ਸੀ...ਇੱਕ ਦਿਨ ਉਹ ਸਮਝੇਗੀ ਕਿ ਉਸਦੇ ਪਿਤਾ ਨੇ ਜ਼ਿੰਦਗੀ ਦੀ ਸਭ ਤੋਂ ਵਧੀਆ ਪਾਰੀ ਖੇਡੀ ਹੈ... ਉਹ ਵੀ ਜ਼ਿੰਦਗੀ ਦੇ ਔਖੇ ਦੌਰ ਵਿੱਚੋਂ ਲੰਘਣ ਤੋਂ ਬਾਅਦ...ਇਹ ਸਮਾਂ ਦੁਖਦਾਈ ਸੀ, ਪਰ ਇਸ ਵਿੱਚੋਂ ਉਹ ਪਹਿਲਾਂ ਨਾਲੋਂ ਮਜ਼ਬੂਤ ​​ਅਤੇ ਸਮਝਦਾਰ ਹੋ ਕੇ ਨਿਕਲੇ ਹਨ...ਮੈਨੂੰ ਤੁਹਾਡੇ ਉੱਤੇ ਮਾਣ ਹੈ... Your strength is contagious ⭐️and you my love, are LIMITLESS!!

Love you forever and through thick and thin ❤️♾️’। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਪਿਆਰ ਦੀ ਵਰਖਾ ਕਰ ਰਹੇ ਨੇ ਤੇ ਵਿਰਾਟ ਕੋਹਲੀ ਲਈ ਪਿਆਰੇ-ਪਿਆਰੇ ਕਮੈਂਟ ਲਿਖ ਰਹੇ ਹਨ।

virat kohli good wished by anushka sharma Image Source: Instagram

ਭਾਰਤ ਬਨਾਮ ਪਾਕਿਸਤਾਨ ਮੈਚ 'ਚ ਵਿਰਾਟ ਕੋਹਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 53 ਗੇਂਦਾਂ 'ਤੇ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਵਿਰਾਟ ਦੇ ਪ੍ਰਦਰਸ਼ਨ ਨੇ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਖੁਸ਼ ਕਰ ਦਿੱਤਾ। ਹਰ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਕਿੰਗ ਕੋਹਲੀ ਵਾਪਸ ਆ ਗਏ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network