ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਜਿੱਤਿਆ ਕਾਂਸੀ ਦਾ ਮੈਡਲ
ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ । ਇਸ ਮੁਕਾਬਲੇ ਵਿੱਚ ਭਾਰਤ ਨੇ ਜਰਮਨੀ ਨੂੰ 5-4 ਨਾਲ ਮਾਤ ਦਿੱਤੀ ਹੈ ।ਇਸ ਮੁਕਾਬਲੇ ਵਿੱਚ ਮੈਚ ਦੇ ਸ਼ੁਰੂ ਵਿੱਚ ਹੀ ਜਰਮਨੀ ਨੇ ਇੱਕ ਗੋਲ ਕਰ ਦਿੱਤਾ ਸੀ । ਮੈਚ ਦੇ ਦੂਜੇ ਕੁਆਰਟਰ ਵਿੱਚ ਭਾਰਤ ਤੇ ਜਰਮਨੀ 3-3 ਗੋਲਾਂ ਦੀ ਬਰਾਬਰੀ 'ਤੇ ਸਨ । ਤੀਜੇ ਕੁਆਰਟਰ ਵਿੱਚ ਭਾਰਤ ਨੂੰ ਪੈਨਲਟੀ ਸ੍ਰਟੋਕ ਮਿਲਿਆ ਤੇ ਭਾਰਤ ਨੇ ਇੱਕ ਗੋਲ ਹੋਰ ਕੀਤਾ ।
ਹੋਰ ਪੜ੍ਹੋ :
ਸਿੱਧੂ ਮੂਸੇਵਾਲਾ ਨੇ ਖਰੀਦੀ ਨਵੀਂ ਥਾਰ ਜੀਪ, ਤਸਵੀਰਾਂ ਹੋਈਆਂ ਵਾਇਰਲ
ਭਾਰਤ ਨੇ ਓਲੰਪਿਕ ਹਾਕੀ ਵਿੱਚ ਆਖਰੀ ਸੋਨ ਤਗਮਾ 1980 ਵਿੱਚ ਮਾਸਕੋ ਵਿੱਚ ਜਿੱਤਿਆ ਸੀ। ਇਸ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ 41 ਸਾਲ ਬਾਅਦ ਮਿਲਿਆ ਇਹ ਤਗਮਾ ਸੋਨ ਤਗਮੇ ਦੇ ਬਰਾਬਰ ਹੀ ਹੈ ।
Pic Courtesy: twitter
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੂਰਾ ਭਾਰਤ ਟੀਮ ਦੇ ਨਾਲ ਜਸ਼ਨ ਮਨਾ ਰਿਹਾ ਹੈ। ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭਾਰਤੀ ਟੀਮ ਦੇ ਖਿਡਾਰੀਆਂ ਦੀ ਸ਼ਲਾਘਾ ਕੀਤੀ।
Pic Courtesy: twitter
ਉੱਧਰ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਭਾਰਤ ਦੀ ਹਾਕੀ ਟੀਮ ਨੂੰ ਇਸ ਜਿੱਤ ਤੇ ਵਧਾਈ ਦਿੱਤੀ ਹੈ । ਮਹਿਲਾ ਹਾਕੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਬੁੱਧਵਾਰ ਨੂੰ ਭਾਰਤ ਦੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ ਵਿੱਚ ਅਰਜਨਟੀਨਾ ਤੋਂ 1-2 ਨਾਲ ਹਾਰ ਗਈ ਹੈ।
View this post on Instagram
View this post on Instagram