ਇੰਦਰਜੀਤ ਨਿੱਕੂ ਨੇ ਗੁਰਦਾਸ ਮਾਨ ਦੇ ਨਵੇਂ ਗੀਤ ਦੀ ਤਾਰੀਫ ਕਰਦਿਆਂ, ਕਿਹਾ ‘ਕਰ ਦਿਓ ਮਾਨ ਮਰਜਾਣੇ ਨੂੰ ਜਿਉਂਦਿਆਂ ‘ਚ’
ਗੁਰਦਾਸ ਮਾਨ (Gurdas Maan) ਦਾ ਬੀਤੇ ਦਿਨ ‘ਗੱਲ ਸੁਣੋ ਪੰਜਾਬੀ ਦੋਸਤੋ’ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਇਸ ਗੀਤ ਨੂੰ ਸਰਾਹਿਆ ਹੈ । ਇੰਦਰਜੀਤ ਨਿੱਕੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ ।
Image Source: YouTube
ਹੋਰ ਪੜ੍ਹੋ : ਲੋਕ ਵਜਾਉਂਦੇ ਰਹੇ ਤਾੜੀਆਂ, ਮੰਚ ‘ਤੇ ਡਾਂਸ ਕਲਾਕਾਰ ਦੀ ਪਰਫਾਰਮੈਂਸ ਦੌਰਾਨ ਮੌਤ, ਵੀਡੀਓ ਹੋ ਰਿਹਾ ਵਾਇਰਲ
ਇਸ ਪੋਸਟ ਨੂੰ ਸਾਂਝਾ ਕਰਦੁ ਹੋਏ ਗਾਇਕ ਨੇ ਗੁਰਦਾਸ ਮਾਨ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਪਾਏ ਗਏ ਯੋਗਦਾਨ ਬਾਰੇ ਦੱਸਿਆ ਹੈ।ਇੰਦਰਜੀਤ ਨਿੱਕੂ ਨੇ ਲਿਖਿਆ ਕਿ ‘ਉੱਥੇ ਮੁਰਦਾਬਾਦ ਨੀ ਬੋਲਦੀ, ਜਿੱਥੇ ਬੋਲੇ ਸੋ ਨਿਹਾਲ’।
Image Source : FB
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਗੁਰਦਾਸ ਮਾਨ, ਐਨੀ ਵਿਰੋਧਤਾ ਤੋਂ ਬਾਅਦ ਵੀ ਕੋਈ ਏਡਾ ਜੇਰਾ ਕਰ ਸਕਦਾ ਹੈ ਜਿੱਡਾ ਗੁਰਦਾਸ ਮਾਨ ਹੁਰਾਂ ਨੇ ਕੀਤਾ ਹੈ।ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਜੋ-ਜੋ ਵੀ ਬੋਲਿਆ ਲਿਖਿਆ ਗਿਆ ਉਹ ਸਾਰੀਆਂ ਗਾਹਲਾਂ ਤੱਕ ਨੂੰ ਆਪਣੇ ਗੀਤ ਵਿੱਚ ਸ਼ਾਮਲ ਕਰਨ ਦਾ ਜਿਗਰਾ ਗੁਰਦਾਸ ਮਾਨ ਜੀ ਹੀ ਕਰ ਸਕਦੇ’।
image From instagram
ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੇ ਹਨ ।ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਕਿਸੇ ਬਾਬੇ ਦੇ ਦਰਬਾਰ ਦੇ ‘ਚ ਆਪਣੀਆਂ ਸਮੱਸਿਆਵਾਂ ਨੂੰ ਦੱਸਦੇ ਹੋਏ ਭਾਵੁਕ ਹੋ ਗਏ ਸਨ ।