‘ਕ੍ਰੇਜ਼ੀ ਟੱਬਰ’ ਦੇ ਘਰ ਪਈ ਇਨਕਮ ਟੈਕਸ ਦੀ ਰੇਡ, ਵੇਖੋ ਅੱਜ ਦੇ ਐਪੀਸੋਡ ‘ਚ ਕਿਵੇਂ ਬਚੇਗਾ ਰੇਡ ਤੋਂ ਪਰਿਵਾਰ
ਪੀਟੀਸੀ ਪੰਜਾਬੀ ‘ਤੇ ਅੱਜ ਰਾਤ ਨੂੰ ਕ੍ਰੇਜ਼ੀ ਟੱਬਰ ਦੇ ਘਰ ਪੈਣ ਵਾਲੀ ਹੈ ਰੇਡ ਅਤੇ ਉਹ ਵੀ ਇਨਕਮ ਟੈਕਸ ਵਾਲਿਆਂ ਦੀ । ਇਸ ਰੇਡ ਤੋਂ ਬਚਣ ਲਈ ਕ੍ਰੇਜ਼ੀ ਟੱਬਰ ਨੇ ਘਰ ਦਾ ਹਰ ਕੋਨਾ ਖਾਲੀ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਘਰ ‘ਚ ਪਿਆ ਸਾਰਾ ਸੋਨਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਵੰਡ ਕੇ ਪਾ ਲਿਆ । ਕੀ ਹੁਣ ਇਹ ਪਰਿਵਾਰ ਇਨਕਮ ਟੈਕਸ ਦੀ ਰੇਡ ਤੋਂ ਬਚ ਪਾਏਗਾ ।
ਹੋਰ ਪੜ੍ਹੋ : ਕੋਰੋਨਾ ਵੈਕਸੀਨ ਦੀ ਕੀਮਤ ਨੂੰ ਲੈ ਕੇ ਸੋਨੂੰ ਸੂਦ ਨੇ ਕੀਤਾ ਟਵੀਟ
ਇਹ ਸਭ ਵੇਖਣ ਨੂੰ ਮਿਲੇਗਾ ਕ੍ਰੇਜ਼ੀ ਟੱਬਰ ਦੇ ਅੱਜ ਦੇ ਇਸ ਐਪੀਸੋਡ ‘ਚ । ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।
ਪੀਟੀਸੀ ਪੰਜਾਬੀ ਵੱਲੋਂ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਨਵੇਂ ਸ਼ੋਅ ਸ਼ੁਰੂ ਕੀਤੇ ਗਏ ਹਨ ਅਤੇ ਦਰਸ਼ਕਾਂ ਨੂੰ ਵੀ ਇਹ ਸ਼ੋਅ ਕਾਫੀ ਪਸੰਦ ਆ ਰਹੇ ਹਨ । ਪੀਟੀਸੀ ਪੰਜਾਬੀ ਵੱਲੋਂ ਨਵੇਂ ਟੈਲੇਂਟ ਨੂੰ ਦੇਸ਼ ਦੁਨੀਆ ਦੇ ਹਰ ਕੋਨੇ ‘ਚ ਪਹੁੰਚਾਉਣ ਦੇ ਲਈ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਕਈ ਰਿਆਲਟੀ ਸ਼ੋਅ ਵੀ ਸ਼ੁਰੂ ਕੀਤੇ ਗਏ ਹਨ ।
View this post on Instagram