ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੈਲਸ਼ੀਅਮ ਦੀ ਕਮੀ ਹੋਵੇਗੀ ਦੂਰ
ਤੰਦਰੁਸਤ ਸਰੀਰ ਲਈ ਵਧੀਆ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਪਰ ਕਈ ਵਾਰ ਅਸੀਂ ਆਪਣੀ ਖੁਰਾਕ ‘ਚ ਕੁਝ ਜ਼ਰੂਰੀ ਚੀਜ਼ਾਂ ਨੂੰ ਸ਼ਾਮਿਲ ਨਹੀਂ ਕਰਦੇ । ਜਿਸ ਕਾਰਨ ਸਰੀਰ ‘ਚ ਕਿਸੇ ਵੀ ਪ੍ਰੋਟੀਨ, ਵਿਟਾਮਿਨਸ ਅਤੇ ਕੈਲਸ਼ੀਅਮ ਦੀ ਕਮੀ ਹੋਣ ਕਾਰਨ ਕੁਝ ਬਿਮਾਰੀਆਂ ਵੀ ਸਾਨੂੰ ਘੇਰ ਲੈਂਦੀਆਂ ਹਨ ।
chees
ਜਿਸ ਦਾ ਪਤਾ ਅਕਸਰ ਇਨਸਾਨ ਨੂੰ ਨਹੀਂ ਲੱਗਦਾ । ਉਸ ਵਿਚੋਂ ਹੀ ਇੱਕ ਹੈ ਕੈਲਸ਼ੀਅਮ ।
calcium
ਜਿਸ ਦੀ ਘਾਟ ਖੁਰਾਕ ਨਾਲ ਪੂਰੀ ਕੀਤੀ ਜਾ ਸਕਦੀ ਹੈ, ਪਰ ਕਈ ਲੋਕ ਦਵਾਈਆਂ ‘ਤੇ ਜ਼ੋਰ ਦਿੰਦੇ ਹਨ ਜਾਂ ਫਿਰ ਕੈਲਸ਼ੀਅਮ ਦੀਆਂ ਗੋਲੀਆਂ ਖਾਂਦੇ ਹਨ । ਪਰ ਖੁਰਾਕ ਖਾ ਕੇ ਵੀ ਇਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ । ਅੱਜ ਅਸੀਂ ਤੁਹਾਨੂੰ ਅਜਿਹੀ ਖੁਰਾਕ ਬਾਰੇ ਦੱਸਾਂਗੇ ਜਿਸ ਨੂੰ ਖਾ ਕੇ ਕੈਲਸ਼ੀਅਮ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ ।
ਹੋਰ ਪੜ੍ਹੋ :ਕੀ ਸਾਰਾ ਦਿਨ ਥਕਾਨ ਅਤੇ ਕਮਜ਼ੋਰੀ ਹੁੰਦੀ ਹੈ ਮਹਿਸੂਸ ਤਾਂ ਇਸਤੇਮਾਲ ਕਰੋ ਇਹ ਆਹਾਰ
calcium
ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਣਿਆਂ ਬਾਰੇ ਦੱਸਾਂਗੇ ਜੋ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਇਸ ਦੇ ਸੇਵਨ ਨਾਲ ਕੈਲਸ਼ੀਅਮ ਦੀ ਘਾਟ ਦੂਰ ਹੋ ਜਾਂਦੀ ਹੈ।
ਕੈਲਸ਼ੀਅਮ ਰਿਚ ਫੂਡ
ਦੁੱਧ: ਦੁੱਧ ਕੈਲਸ਼ੀਅਮ ਦਾ ਸਰਬੋਤਮ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਦੁੱਧ ਦਾ ਨਿਯਮਤ ਰੂਪ ਵਿੱਚ ਸੇਵਨ ਕਰਨਾ ਚਾਹੀਦਾ ਹੈ।
ਪਨੀਰ: ਪਨੀਰ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਹਰ ਰੋਜ਼ ਖਾਓ, ਪਰ ਯਾਦ ਰੱਖੋ ਕਿ ਇਸ ਦੀ ਮਾਤਰਾ ਸੀਮਤ ਹੋਵੇ, ਨਹੀਂ ਤਾਂ ਚਰਬੀ ਵਧ ਸਕਦੀ ਹੈ।
ਟਮਾਟਰ: ਟਮਾਟਰ 'ਚ ਵਿਟਾਮਿਨ k ਹੁੰਦਾ ਹੈ ਤੇ ਇਹ ਕੈਲਸ਼ੀਅਮ ਦਾ ਵਧੀਆ ਸਰੋਤ ਵੀ ਹੈ। ਇਸ ਲਈ ਰੋਜ਼ਾਨਾ ਆਪਣੀ ਖੁਰਾਕ 'ਚ ਟਮਾਟਰ ਸ਼ਾਮਲ ਕਰੋ।