ਸਰਦੀਆਂ ‘ਚ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਠੰਡ ਤੋਂ ਮਿਲੇਗੀ ਰਾਹਤ
ਸਰਦੀਆਂ (Cold ) ਫਿੱਟਨੈਸ ਲਈ ਬਹੁਤ ਹੀ ਵਧੀਆ ਮੌਸਮ ਹੈ । ਇਸ ਮੌਸਮ ‘ਚ ਹਰੀਆਂ ਸਬਜ਼ੀਆਂ, ਸਲਾਦ ਅਤੇ ਫਲ ਵੱਡੀ ਮਾਤਰਾ ‘ਚ ਮਿਲਦੇ ਹਨ । ਇਸ ਦੇ ਨਾਲ ਹੀ ਸਰਦੀਆਂ ‘ਚ ਅਜਿਹੀਆਂ ਕਈ ਚੀਜ਼ਾਂ ਹੋਰ ਵੀ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਖੁਰਾਕ ‘ਚ ਸ਼ਾਮਿਲ ਕਰਕੇ ਫਾਇਦਾ (Advantage) ਉਠਾ ਸਕਦੇ ਹੋ । ਕਿਉਂਕਿ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਜਿੱਥੇ ਸਰਦੀਆਂ ‘ਚ ਤੁਸੀਂ ਖੁਦ ਨੂੰ ਗਰਮ ਰੱਖ ਸਕਦੇ ਹੋ । ਇਸ ਦੇ ਨਾਲ ਹੀ ਲੋੜੀਂਦੀ ਊਰਜਾ ਵੀ ਤੁਹਾਨੂੰ ਮਿਲੇਗੀ ।
Image From Google
ਹੋਰ ਪੜ੍ਹੋ : ਰਮਾਇਣ ‘ਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਚਿਖਾਲਿਆ ਨੇ ਸ਼ੇਅਰ ਕੀਤੀ ਗਲੈਮਰਸ ਤਸਵੀਰ
ਗੁੜ ਨੂੰ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਇਸ ਦੇ ਨਾਲ ਹੀ ਸਰਦੀਆਂ ‘ਚ ਖ਼ਾਸ ਤਰ੍ਹਾਂ ਦਾ ਗੁੜ ਵੀ ਮਾਰਕੀਟ ‘ਚ ਉਪਲਬਧ ਹੁੰਦਾ ਹੈ । ਜਿਸ ‘ਚ ਕਈ ਤਰ੍ਹਾਂ ਦੇ ਡਰਾਈ ਫਰੂਟ ਲੱਗੇ ਹੁੰਦੇ ਹਨ । ਇਹ ਸਰੀਰ ਨੂੰ ਜਿੱਥੇ ਊਰਜਾ ਦਿੰਦਾ ਹੈ। ਉੱਥੇ ਹੀ ਮਿੱਠਾ ਖਾਣ ਦੇ ਸ਼ੁਕੀਨ ਇਸ ਦਾ ਇਸਤੇਮਾਲ ਕਰਕੇ ਲਾਭ ਉਠਾ ਸਕਦੇ ਹਨ । ਸਰਦੀਆਂ ‘ਚ ਠੰਡ ਦੂਰ ਕਰਨ ਦੇ ਲਈ ਤਿਲਾਂ ਦਾ ਸੇਵਨ ਵੀ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।
image From google
ਤਿਲ ਦੇ ਲੱਡੂ ਸਰਦੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਤਿਲ ਦੇ ਲੱਡੂ ਘਰ ਵੀ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਸੇਵਨ ਸਰੀਰ ਨੁੰ ਜਿੱਥੇ ਗਰਮਾਹਟ ਦਿੰਦਾ ਹੈ, ਉੱਥੇ ਹੀ ਸਰੀਰ ਨੂੰ ਨਵੀਂ ਊਰਜਾ ਦਿੰਦਾ ਹੈ ।ਖਜੂਰ ਸਰਦੀਆਂ ‘ਚ ਵੱਡੇ ਪੱਧਰ ‘ਤੇ ਮਿਲਦਾ ਹੈ । ਖਜੂਰ ਦਾ ਇਸਤੇਮਾਲ ਕਰਨ ਦੇ ਨਾਲ ਸਰੀਰ ‘ਚ ਖੁਨ ਦੀ ਕਮੀ ਦੂਰ ਹੁੰਦੀ ਹੈ ।ਇਸ ਨਾਲ ਸਾਡਾ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਖਜੂਰਾਂ ਵਿੱਚ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ।