ਜਸਵਿੰਦਰ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਅਖਾੜਾ’ ਰਿਲੀਜ਼

Reported by: PTC Punjabi Desk | Edited by: Shaminder  |  December 07th 2021 12:39 PM |  Updated: December 07th 2021 12:39 PM

ਜਸਵਿੰਦਰ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਅਖਾੜਾ’ ਰਿਲੀਜ਼

ਫ਼ਿਲਮ ‘ਤੀਜਾ ਪੰਜਾਬ’ (Teeja Punjab) ਦਾ ਨਵਾਂ ਗੀਤ (New Song) ‘ਅਖਾੜਾ’ (Akhaada) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰਭ ਬੈਂਸ  ਦੇ ਲਿਖੇ ਹੋਏ ਹਨ । ਜਦੋਂਕਿ ਮਿਊਜ਼ਿਕ ਚੇਤ ਸਿੰਘ ਨੇ ਦਿੱਤਾ ਹੈ, ਇਸ ਗੀਤ ‘ਚ ਸਮਾਜ ਦੀ ਸੱਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕੁਝ ਅਜਿਹੇ ਤੱਥ ਪੇਸ਼ ਕਰਨ ਦੀ ਕੋਸ਼ਿਸ਼ ਕੀਤੇ ਗਏ ਹਨ ਜੋ ਅੱਜ ਦੇ ਸਮਾਜ ਦੀ ਸੱਚਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ‘ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕਬੀਲਦਾਰੀ ਨੂੰ ਸ਼ੁਕੀਨੀ ਲਾਉਣਾ ਮਹਿੰਗਾ ਪੈ ਜਾਂਦਾ ਹੈ ਅਤੇ ਹਰਾਮਖੋਰ ਬੰਦਾ ਕਿਸੇ ਦਾ ਮਿੱਤ ਨਹੀਂ ਬਣਦਾ ।

BN Sharma image From Jaswinder Brar Song

ਇਸ ਦੇ ਨਾਲ ਹੀ ਮਾੜੇ ਬੰਦੇ ਕੋਲ ਅਸਲਾ ਚੰਗਾ ਨਹੀਂ ਲੱਗਦਾ ਅਤੇ ਸੱਚੀ ਗੱਲ ਲੋਕਾਂ ਨੂੰ ਕੰਢਿਆਂ ਵਾਂਗ ਚੁੱਭਦੀ ਹੈ ।ਫ਼ਿਲਮ ‘ਤੀਜਾ ਪੰਜਾਬ’ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Jaswinder Brar image From Jaswinder Brar Song

ਅੰਬਰਦੀਪ ਪ੍ਰੋਡਕਸ਼ਨ ਅਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਾਰੀ ‘ਤੀਜਾ ਪੰਜਾਬ’  ਫ਼ਿਲਮ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਕਹਾਣੀ ਹੈ । ਜੋ ਇਸ ਪਿੰਡ ਦੇ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ ।

ਜਿਸ ‘ਚ ਪਿੰਡ ਦੇ ਲੋਕਾਂ ਦੀ ਉਨ੍ਹਾਂ ਦੀਆਂ ਜ਼ਮੀਨਾਂ ਦੇ ਨਾਲ ਸਾਂਝ ਨੂੰ ਦਰਸਾਉਂਦੀ ਹੈ । ਇਸ ਫ਼ਿਲਮ ‘ਚ ਜ਼ਿੰਦਗੀ ਦੇ ਕਈ ਰੰਗ ਦੇਖਣ ਨੂੰ ਮਿਲਦੇ ਹਨ । ਪਰ ਜਦੋਂ ਗੱਲ ਪਿੰਡ ਦੀ ਜ਼ਮੀਨ ‘ਤੇ ਆਉਂਦੀ ਹੈ ਤਾਂ ਸਾਰਾ ਪਿੰਡ ਇਕਜੁੱਟ ਹੋ ਜਾਂਦਾ ਹੈ ਅਤੇ ਅਜਿਹਾ ਇਨਕਲਾਬ ਆਉਂਦਾ ਹੈ ਕਿ ਜੋ ਲੋਕਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ ਹੁੰਦਾ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network