ਸਮਲਿੰਗੀ ਜੋੜੇ ਦੇ ਘਰ ਗੂੰਜੀ ਕਿਲਕਾਰੀ, ਕੇਰਲ ਦੇ ਕੋਝੀਕੋਡ 'ਚ ਇੱਕ ਟਰਾਂਸਜੈਂਡਰ ਜੋੜੇ ਬੱਚੇ ਨੂੰ ਦਿੱਤਾ ਜਨਮ
ਕੇਰਲ ਦੇ ਕੋਝੀਕੋਡ ਇਲਾਕੇ ‘ਚ ਸਮਲਿੰਗੀ ਜੋੜੇ (Transgender couple) ਦੇ ਘਰ ਬੱਚੇ ਦਾ ਜਨਮ ਹੋਇਆ ।ਇਹ ਦੇਸ਼ ‘ਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ । ਹਾਲਾਂਕਿ ਇਸ ਜੋੜੇ ਦੇ ਘਰ ਧੀ ਨੇ ਜਾਂ ਪੁੱਤ ਨੇ ਜਨਮ ਲਿਆ ਹੈ ।ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ । ਜਾਣਕਾਰੀ ਮੁਤਾਬਕ ਜਾਹਦ ਨਾਂ ਦੇ ਟਰਾਂਸਜੈਂਡਰ ਨੇ ਬੁੱਧਵਾਰ ਨੂੰ ਸਰਕਾਰੀ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ।
image Source : Google
ਇਹ ਦੇਸ਼ ਵਿੱਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਟਰਾਂਸ ਪਾਰਟਨਰਜ਼ ਵਿੱਚੋਂ ਇਕ ਜੀਆ ਪਾਵਲ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਸੀਜੇਰੀਅਨ ਸੈਕਸ਼ਨ ਰਾਹੀਂ ਸਵੇਰੇ ਬੱਚੇ ਦਾ ਜਨਮ ਹੋਇਆ।
ਪਾਵਲ ਨੇ ਦੱਸਿਆ ਕਿ ਬੱਚੇ ਤੇ ਉਸ ਨੂੰ ਜਨਮ ਦੇਣ ਵਾਲੇ ਉਸ ਦੇ ਸਾਥੀ ਜਾਹਦ ਦੋਵਾਂ ਦੀ ਸਿਹਤ ਠੀਕ ਹੈ।
ਕੁਝ ਦਿਨ ਪਹਿਲਾਂ ਇਸ ਜੋੜੀ ਨੇ ਪ੍ਰੈਗਨੇਂਸੀ ਦਾ ਕੀਤਾ ਸੀ ਐਲਾਨ ਇਸ ਸਮਲਿੰਗੀ ਜੋੜੇ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।ਜਿਸ ਤੋਂ ਬਾਅਦ ਇਸ ਖ਼ਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ ।
Image Source : Google
ਨਵਜੰਮੇ ਬੱਚੇ ਦੇ ਲਿੰਗ ਦਾ ਖੁਲਾਸਾ ਕਰਨ ਤੋਂ ਕੀਤਾ ਇਨਕਾਰ
ਜੀਆ ਪਾਵਲ ਨੇ ਹਾਲਾਂਕਿ ਨਵਜੰਮੇ ਬੱਚੇ ਦੇ ਲਿੰਗ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਅਜੇ ਇਸ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਹਨ। ਜੀਆ ਪੌਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਸੀ ਕਿ ਜਾਹਦ ਅੱਠ ਮਹੀਨਿਆਂ ਦੀ ਗਰਭਵਤੀ ਹਨ।