ਅੰਮ੍ਰਿਤਸਰ ‘ਚ 70 ਸਾਲਾਂ ਬਜ਼ੁਰਗ 10 ਰੁਪਏ ‘ਚ ਦਿੰਦਾ ਹੈ ਚਾਰ ਸਮੋਸੇ, ਕਹਿੰਦਾ ‘ਘਾਟਾ ਵਾਧਾ ਤਾਂ ਚੱਲਦਾ ਰਹਿੰਦਾ...’’
ਅੱਜ ਕੱਲ੍ਹ ਜਿੱਥੇ ਲੋਕਾਂ ਨੇ ਆਪਣੇ ਸਵਾਰਥ ਨੂੰ ਹੀ ਮੁੱਖ ਰੱਖਿਆ ਹੋਇਆ ਹੈ । ਉੱਥੇ ਹੀ ਇਸ ਸਮਾਜ ‘ਚ ਕੁਝ ਅਜਿਹੇ ਵੀ ਲੋਕ ਹਨ । ਜੋ ਆਪਣੇ ਲਈ ਨਹੀਂ ਬਲਕਿ ਹੋਰਨਾਂ ਲੋਕਾਂ ਦੇ ਲਈ ਜਿਉਂਦੇ ਹਨ ਅਤੇ ਅਜਿਹੇ ਲੋਕ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬਜ਼ੁਰਗ ਦੇ ਬਾਰੇ ਦੱਸਣ ਜਾ ਰਹੇ ਹਾਂ ।ਜੋ ਕਿ ਅੰਮ੍ਰਿਤਸਰ ‘ਚ ਸਮੋਸੇ ਬਣਾਉਂਦਾ ਹੈ ।ਸੱਤਰ ਸਾਲ ਦੇ ਬਜ਼ੁਰਗ ਅਜੀਤ ਸਿੰਘ (Ajit Singh) ਪਿਛਲੇ 50 ਸਾਲਾਂ ਤੋਂ ਅੰਮ੍ਰਿਤਸਰ (Amritsar) ‘ਚ ਸਮੋਸਿਆਂ ਦਾ ਕੰਮ ਕਰ ਰਹੇ ਹਨ ।
Image Source : Twitter
ਹੋਰ ਪੜ੍ਹੋ : ਪ੍ਰੇਮੀ ਦੇ ਨਾਲ ਸਕੂਟੀ ‘ਤੇ ਘੁੰਮ ਰਹੀ ਪਤਨੀ ਨੂੰ ਪਤੀ ਨੇ ਫੜਿਆ ਰੰਗੇ ਹੱਥੀਂ, ਸੜਕ ‘ਤੇ ਹੋਇਆ ਹਾਈ ਵੋਲਟੇਜ ਡਰਾਮਾ
ਮਹਿੰਗਾਈ ਦੇ ਇਸ ਯੁੱਗ ‘ਚ ਜਿੱਥੇ ਪੰਜਾਹ ਰੁਪਏ ਵੀ ਇਨਸਾਨ ਆਪਣਾ ਪੇਟ ਨਹੀਂ ਭਰ ਸਕਦਾ । ਉੱਥੇ ਇਹ ਬਜ਼ੁਰਗ 10 ਰੁਪਏ ‘ਚ ਚਾਰ ਸਮੋਸੇ ਦਿੰਦੇ ਹਨ । ਅਜੀਤ ਸਿੰਘ ਦਾ ਕਹਿਣਾ ਹੈ ਕਿ ਮੇਰੀ ਦੁਕਾਨ ‘ਤੇ ਜੋ ਵੀ ਆਏ ਪੇਟ ਭਰ ਕੇ ਜਾਏ ।
Image Source : Twitter
ਹੋਰ ਪੜ੍ਹੋ : ਆਖਿਰ ਕਿਸ ਗੱਲ ਤੋਂ ਰਣਬੀਰ ਕਪੂਰ ਆਲੀਆ ਭੱਟ ਦੇ ਨਾਲ ਹੋਏ ਨਰਾਜ਼, ਵੀਡੀਓ ਹੋ ਰਿਹਾ ਵਾਇਰਲ
ਘਾਟਾ ਵਾਧਾ ਤਾਂ ਜ਼ਿੰਦਗੀ ਭਰ ਚੱਲਦਾ ਰਹੇਗਾ, ਪਰ ਗਰੀਬ ਦਾ ਪੇਟ ਭਰਨਾ ਜ਼ਰੂਰੀ ਹੈ ।ਸੱਤਰ ਸਾਲ ਦੀ ਉਮਰ ‘ਚ ਇਹ ਬਜ਼ੁਰਗ ਕੰਮ ਕਰ ਰਿਹਾ ਹੈ । ਉਸ ਦਾ ਕਹਿਣਾ ਹੈ ਕਿ ਉਹ ਕਿਸੇ ‘ਤੇ ਵੀ ਬੋਝ ਨਹੀਂ ਬਣਨਾ ਚਾਹੁੰਦਾ।ਜਦੋਂ ਤੱਕ ਹੱਥ ਪੈਰ ਚੱਲਦੇ ਹਨ ਉਹ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ।
ਉਨ੍ਹਾਂ ਦੇ ਬੱਚੇ ਸੈਟਲ ਹਨ । ਇਹ ਬਜ਼ੁਰਗ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਮਾਹਣਾ ਸਿੰਘ ਰੋਡ ‘ਤੇ ਸਰਾਂ ਵਾਲਾ ਗੇਟ ਦੇ ਕੋਲ ਇਨ੍ਹਾਂ ਦੀ ਦੁਕਾਨ ਹੈ । ਜਿੱਥੇ ਇਹ ਹਰ ਰੋਜ਼ ਸਮੋਸੇ ਬਣਾਉਂਦਾ ਹੈ ।
ਸਰਦਾਰ #ਅਜੀਤਸਿੰਘ ਪਿਛਲੇ 50 ਸਾਲ ਤੋਂ #ਅੰਮਿ੍ਤਸਰ ਵਿੱਚ ਸਮੋਸਿਆਂ ਦਾ ਕੰਮ ਕਰ ਰਹੇ ਹਨ ਤੇ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ 10 ਰੁਪਏ ਵਿੱਚ 4 #ਸਮੋਸੇ ਦਿੰਦੇ ਹਨ,ਅਜੀਤ ਸਿੰਘ ਕਹਿੰਦੇ ਹਨ ਕਿ ਜੋ ਵੀ ਮੇਰੀ ਦੁਕਾਨ ਤੇ ਆਏ,10 ਰੁਪਏ ਵਿੱਚ ਵੀ ਪੇਟ ਭਰ ਕੇ ਜਾਏ ਤੇ ਘਾਟਾ ਵਾਧਾ ਜਿੰਦਗੀ ਭਰ ਚਲਦਾ ਰਹੇਗਾ, #ਗਰੀਬ ਦਾ ਪੇਟ ਭਰਨਾ ਜ਼ਰੂਰੀ ਹੈ| pic.twitter.com/zamYHaZ8SJ
— Lovejit Singh (@TheLovejitSingh) June 17, 2021