ਕੋਰੋਨਾ ਵਾਇਰਸ ਕਾਰਨ ਮੁੜ ਰੱਦ ਹੋਇਆ IIFA Awards ਫੰਕਸ਼ਨ, ਜਾਣੋ ਨਵੀਂ ਤਰੀਕ
ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (IIFA Awards) ਇੱਕ ਮੋਸਟ ਅਵੇਟਿੰਗ ਅਵਾਰਡ ਸ਼ੋਅ ਹੈ। ਇਸ ਦੀ ਭਾਰਤੀ ਹੀ ਨਹੀਂ ਦੇਸ਼-ਵਿਦੇਸ਼ ਦੇ ਕਲਾਕਾਰ ਵੀ ਇਸ ਅਵਾਰਡ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਪਰ ਮੁੜ ਇੱਕ ਵਾਰ ਫੇਰ ਕੋਰੋਨਾ ਵਾਇਰਸ ਚੱਲਦੇ ਇਸ ਅਵਾਰਡ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ
।
image From Instagram
ਆਈਫਾ ਦਾ 22ਵਾਂ ਐਡੀਸ਼ਨ ਇਸ ਸਾਲ ਹੋਣਾ ਹੈ। ਆਈਫਾ ਅਵਾਰਡਸ 2022 ਦਾ ਆਯੋਜਨ ਇਸੇ ਸਾਲ ਮਾਰਚ ਵਿੱਚ ਹੋਣਾ ਸੀ, ਪਰ ਮੁੜ ਕੋਰੋਨਾ ਮਹਾਂਮਾਰੀ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਇਸ ਅਵਾਰਡ ਸ਼ੋਅ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੀ ਤਰੀਕ ਅੱਗੇ ਵੱਧਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਆਈਫਾ ਐਵਾਰਡਸ ਦੀ ਨਵੀਂ ਤਰੀਕ ਦਾ ਵੀ ਐਲਾਨ ਕੀਤਾ ਗਿਆ ਹੈ। ਹੁਣ ਆਈਫਾ ਦਾ 22ਵਾਂ ਐਡੀਸ਼ਨ 20 ਅਤੇ 21 ਮਈ 2022 ਨੂੰ ਹੋਵੇਗਾ। ਸਮਾਰੋਹ ਆਬੂ ਧਾਬੀ ਵਿੱਚ ਹੋਵੇਗਾ।
image From Instagram
ਆਈਫਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਵਾਇਰਸ ਦਾ ਪ੍ਰਸਾਰ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਵਧ ਰਿਹਾ ਹੈ। ਲਗਾਤਾਰ ਬਦਲਦੇ ਹਲਾਤਾਂ ਦੇ ਮੱਦੇਨਜ਼ਰ ਫ਼ਿਲਮ ਜਗਤ ਦੇ ਸੈਲੇਬਸ ਅਤੇ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਲਈ ਇਸ ਅਵਾਰਡ ਫੰਕਸ਼ਨ ਨੂੰ ਮੌਜੂਦਾ ਸਮੇਂ ਵਿੱਚ ਮੁਲਤਵੀ ਕਰਕੇ ਇਸ ਦੀਆਂ ਨਵੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਹਨ।
image From Instagram
ਹੋਰ ਪੜ੍ਹੋ : ਰਾਜਕੁਮਾਰ ਰਾਓ ਸਟਾਰਰ ਫ਼ਿਲਮ ਬਧਾਈ ਦੋ ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼
ਆਈਫਾ ਪ੍ਰਬੰਧਨ ਨੇ ਕਿਹਾ, “ਅਸੀਂ IIFA ਵਿੱਚ ਨਾਗਰਿਕਾਂ ਅਤੇ IIFA ਪ੍ਰਸ਼ੰਸਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਅਤੇ ਵਚਨਬੱਧ ਹਾਂ। ਕਿਉਂਕਿ ਆਈਫਾ ਸਮਾਗਮ ਵਿੱਚ ਹਿੱਸਾ ਲੈਣ ਤੇ ਇਸ ਨੂੰ ਵੇਖਣ ਲਈ ਦੁਨੀਆ ਭਰ ਤੋਂ ਲੋਕ ਯਾਤਰਾ ਕਰਕੇ ਇਥੇ ਆਉਂਦੇ ਹਨ। ਅਸੀਂ ਤੁਹਾਨੂੰ ਹੋਈ ਅਸੁਵਿਧਾ ਦੇ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਲੋਕ ਇਸ ਸਮੇਂ ਦੇ ਹਲਾਤਾਂ ਦੀ ਸੰਵੇਦਨਸ਼ੀਲਤਾ ਨੂੰ ਸਮਝਣਗੇ।
View this post on Instagram