ਹਰਸ਼ਦੀਪ ਕੌਰ ਨੇ ਜਿੱਤਿਆ IIFA 2019 ‘ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ
ਆਈਫਾ ਅਵਾਰਡਜ਼ ਹਿੰਦੀ ਫ਼ਿਲਮੀ ਜਗਤ ਦਾ ਅਜਿਹਾ ਅਵਾਰਡ ਹੈ ਜਿਸ ਨੂੰ ਲੈ ਕੇ ਹਰ ਕਲਾਕਾਰ ਬੜੀ ਹੀ ਗਰਮਜੋਸ਼ੀ ਦੇ ਨਾਲ ਇਸ ਦਾ ਇੰਤਜ਼ਾਰ ਕਰਦਾ ਹੈ। ਗੱਲ ਕਰਦੇ ਹਾਂ ਪੰਜਾਬ ਦੀ ਗਾਇਕਾ ਹਰਸ਼ਦੀਪ ਕੌਰ ਦੀ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਇੱਕ ਹੋਰ ਅਵਾਰਡ ਉਨ੍ਹਾਂ ਦੀ ਝੋਲੀ ਪੈ ਗਿਆ ਹੈ। ਹਰਸ਼ਦੀਪ ਕੌਰ ਨੇ ਆਈਫਾ ਅਵਾਰਡਜ਼ 2019 'ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰਾਜ਼ੀ ਫ਼ਿਲਮ ‘ਚ ਦਿਲਬਰੋ ਗਾਣੇ ਲਈ ਇਹ ਅਵਾਰਡ ਮਿਲਿਆ ਹੈ।
View this post on Instagram
And the #IIFA goes to!!! #iifahomecoming #iifa2019 #award @iifa @wizcraft_india
ਇਸ ਤੋਂ ਇਲਾਵਾ ਆਲਿਆ ਭੱਟ ਨੂੰ ਰਾਜ਼ੀ ਫ਼ਿਲਮ ਲਈ ਬੈਸਟ ਐਕਟਰਸ ਤੇ ਰਣਵੀਰ ਸਿੰਘ ਨੂੰ ਪਦਮਾਵਤ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ ਹੈ। ਦੱਸ ਦਈਏ ਮਾਇਆ ਨਗਰੀ ਮੁੰਬਈ ‘ਚ ਬੁੱਧਵਾਰ ਦੀ ਰਾਤ ਫ਼ਿਲਮੀ ਸਿਤਾਰੇ ਜ਼ਮੀਨ ‘ਤੇ ਉਤਰੇ ਸਨ। ਇਹ ਖ਼ਾਸ ਮੌਕਾ ਸੀ IIFA Awards 2019 ਦਾ। ਇਹ ਪਹਿਲਾਂ ਮੌਕਾ ਸੀ ਜਦੋਂ ਆਈਫਾ ਅਵਾਰਡਜ਼ ਇੰਡੀਆ ‘ਚ ਹੋਇਆ ਹੈ।
ਹੋਰ ਵੇਖੋ: ਲਖਵਿੰਦਰ ਵਡਾਲੀ ਦਾ ਨਵਾਂ ਗੀਤ ‘ਮਸਤ ਨਜ਼ਰੋਂ ਸੇ’ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ