ਜੇ ਤੁਹਾਡੇ ਸਰੀਰ ‘ਚ ਵਿਟਾਮਿਨ ਬੀ-7 ਦੀ ਹੈ ਕਮੀ ਤਾਂ ਰੋਜ਼ ਖਾਓ ਇਹ ਚੀਜ਼ਾਂ
ਸਰੀਰ ‘ਚ ਹਰ ਤਰ੍ਹਾਂ ਦੇ ਤੱਤਾਂ ਦੇ ਨਾਲ ਭਰਪੂਰ ਭੋਜਨ ਖਾਣਾ ਜ਼ਰੂਰੀ ਹੁੰਦਾ ਹੈ । ਵਿਟਾਮਿਨ ਬੀ ਦੀ ਕਮੀ ਕਾਰਨ ਵੀ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸਰੀਰ ‘ਚ ਵਿਟਾਮਿਨ ਬੀ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਪਾਲਕ ਦਾ ਸੇਵਨ ਕਰਨਾ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ ।
ਪਾਲਕ ਖਾਣ ਦੇ ਨਾਲ ਸਰੀਰ ‘ਚ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ । ਪਾਲਕ ‘ਚ ਵਿਟਾਮਿਨ ਏ, ਵਿਟਾਮਿਨੀ ਬੀ,ਵਿਟਾਮਿਨ ਸੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ।ਇਹ ਨਹੀਂ ਇਹ ਵਿਟਾਮਿਨ -7 ਦੀ ਕਮੀ ਨੂੰ ਵੀ ਦੂਰ ਕਰਦਾ ਹੈ ।ਇਸ ਦਾ ਸੇਵਨ ਦਿਲ, ਅੱਖਾਂ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ । ਜੇ ਤੁਹਾਡੇ ‘ਚ ਵਿਟਾਮਿਨ ਬੀ ਦੀ ਕਮੀ ਹੈ ਤਾਂ ਤੁਸੀਂ ਆਪਣੀ ਡਾਈਟ ‘ਚ ਬ੍ਰੋਕਲੀ ਸ਼ਮਿਲ ਕਰ ਸਕਦੇ ਹੋ । ਕਿਉਂਕਿ ਇਸ ‘ਚ ਵਿਟਾਮਿਨ ਬੀ ਭਰਪੂਰ ਮਾਤਰਾ ‘ਚ ਹੁੰਦਾ ਹੈ । ਤੁਸੀਂ ਇਸ ਨੂੰ ਸਬਜ਼ੀ, ਸੂਪ ਜਾਂ ਸਲਾਦ ਦੇ ਤੌਰ ‘ਤੇ ਲੈ ਸਕਦੇ ਹੋ ।
ਦੁੱਧ ਨੂੰ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਇਸ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ ਇਹ ਸਰੀਰ ‘ਚ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ।