ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੀਓ ਜੌਂਆਂ ਦਾ ਪਾਣੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਮੋਟਾਪਾ ਦਿਲ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਬਣਦਾ ਹੈ । ਇਸੇ ਕਰਕੇ ਲੋਕ ਵਜ਼ਨ ਘਟਾਉਣ ਲਈ ਵੱਖ-ਵੱਖ ਤਰੀਕਿਆਂ ਨੂੰ ਅਪਣਾਉਂਦੇ ਹਨ। ਜੇਕਰ ਤੁਸੀਂ ਆਸਾਨੀ ਨਾਲ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਜੌਂਆਂ ਦਾ ਪਾਣੀ (barley water benefits) ਤੁਹਾਡੇ ਲਈ ਫ਼ਾਇਦੇਮੰਦ ਹੈ। ਇਹ ਫ਼ਾਈਬਰ ਦਾ ਖ਼ੁਸ਼ਹਾਲ ਸ੍ਰੋਤ ਹੈ ਜੋ ਤੁਹਾਨੂੰ ਜ਼ਿਆਦਾ ਸਮੇਂ ਤਕ ਭਰਿਆ ਰਖਦਾ ਹੈ। ਜੌਂ ਦਾ ਪਾਣੀ ਤੁਹਾਨੂੰ ਜੰਕ ਫ਼ੂਡ ਤੋਂ ਦੂਰ ਰਖਦਾ ਹੈ, ਪਾਚਨ ਤੰਤਰ ਬਿਹਤਰ ਬਣਾਉਂਦਾ ਹੈ, ਕੈਲੋਰੀ ਘਟਾਉਂਦਾ ਹੈ, ਜੌਆਂ ਦਾ ਪਾਣੀ ਫ਼ਾਈਬਰ ਦਾ ਵਧੀਆ ਸ੍ਰੋਤ ਹੈ। ਲੋੜੀਂਦਾ ਫ਼ਾਈਬਰ ਤੁਹਾਡੇ ਪੇਟ ਨੂੰ ਜ਼ਿਆਦਾ ਸਮੇਂ ਤਕ ਭਰਿਆ ਰਖਦਾ ਹੈ ਅਤੇ ਜੰਕ ਫ਼ੂਡ ਦੀ ਲਲਕ ਘਟਾਉਂਦਾ ਹੈ।
ਹੋਰ ਪੜ੍ਹੋ :
ਮੰਡੀ ‘ਚ ਮੀਂਹ ਨਾਲ ਭਿੱਜ ਗਈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ, ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ
ਇਸ ਤਰ੍ਹਾਂ ਲੰਬੇ ਸਮੇਂ ਤਕ ਭਰਿਆ ਹੋਇਆ ਪੇਟ ਤੁਹਾਨੂੰ ਵਜ਼ਨ ਘਟਾਉਣ ’ਚ ਮਦਦ ਕਰਦਾ ਹੈ। ਬਿਹਤਰ ਨਤੀਜਿਆਂ ਲਈ ਨਿਯਮਤ ਰੂਪ ’ਚ ਜੌਆਂ (barley water benefits) ਦੇ ਇਕ ਗਲਾਸ ਪਾਣੀ ਦਾ ਸੇਵਨ ਕਰੋ। ਇਸ ਤੋਂ ਇਲਾਵਾ ਇਹ ਕਬਜ਼ ਅਤੇ ਦਸਤ ਵਰਗੀਆਂ ਪੇਟ ਦੀਆਂ ਬੀਮਾਰੀਆਂ ਨੂੰ ਵੀ ਰੋਕਦਾ ਹੈ। ਜੌਆਂ ਦੇ ਪਾਣੀ (barley water benefits) ’ਚ ਕੁੱਝ ਕੈਲੋਰੀ ਹੁੰਦੀ ਹੈ। ਜਦੋਂ ਜੌਆਂ ਨੂੰ ਪਾਣੀ ’ਚ ਭਿੱਜਣੇ ਸੁੱਟਿਆ ਜਾਂਦਾ ਹੈ ਤਾਂ ਕੈਲੋਰੀ ਦੀ ਗਿਣਤੀ ਅਪਣੇ-ਆਪ ਡਿੱਗ ਜਾਂਦੀ ਹੈ। ਬਿਹਤਰ ਨਤੀਜਿਆਂ ਲਈ ਸਾਫ਼ਟ ਡਰਿੰਕਸ ਦੀ ਬਜਾਏ ਇਕ ਗਲਾਸ ਜੌਆਂ ਦੇ ਪਾਣੀ ਦਾ ਸੇਵਨ ਕਰੋ।
ਕੁੱਝ ਜੌਂ ਨਰਮ ਹੋਣ ਤਕ ਉਬਾਲੋ। ਹੁਣ ਇਨ੍ਹਾਂ ਨੂੰ ਨਚੋੜ ਕੇ ਪਾਣੀ ਇਕੱਠਾ ਕਰ ਲਉ। ਤੁਹਾਨੂੰ ਦਸ ਦੇਈਏ ਕਿ ਵਜ਼ਨ ਘਟਾਉਣ ਲਈ ਜੌਆਂ ਦਾ ਪਾਣੀ (barley water benefits) ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਫ਼ਾਈਬਰ ਦਾ ਚੰਗਾ ਸ੍ਰੋਤ ਹੈ ਅਤੇ ਇਸ ਵਿਚ ਬਹੁਤ ਘੱਟ ਕੈਲੋਰੀ ਹੁੰਦੀ ਹੈ। ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਕਸਰਤ ਕਰੋ, ਖਾਣ-ਪੀਣ ’ਤੇ ਨਜ਼ਰ ਰੱਖੋ, ਫ਼ਾਈਬਰ ਯੁਕਤ ਫ਼ੂਡ ਦਾ ਸੇਵਨ ਕਰੋ, ਜ਼ਿਆਦਾ ਤਲਿਆ-ਭੁੰਨਿਆ ਨਾ ਖਾਉ, ਸਵੇਰੇ ਨਾਸ਼ਤਾ ਜ਼ਰੂਰ ਕਰੋ ਦੁਪਹਿਰ ’ਚ ਲੰਚ ਰੋਜ਼ਾਨਾ ਇਕੋ ਸਮੇਂ ’ਤੇ ਕਰੋ ਅਤੇ ਰਾਤ ਦਾ ਭੋਜਨ ਸੌਣ ਤੋਂ 3 ਘੰਟੇ ਪਹਿਲਾਂ ਖਾਉ ।