ਖੁਦ ਨੂੰ ਸਰਦੀਆਂ ‘ਚ ਰੱਖਣਾ ਚਾਹੁੰਦੇ ਹੋ ਐਨਰਜੀ ਭਰਪੂਰ ਤਾਂ ਡਾਈਟ ‘ਚ ਸ਼ਾਮਿਲ ਕਰੋ ਬਦਾਮ
ਆਮ ਤੌਰ ‘ਤੇ ਅਸੀਂ ਘਰ ‘ਚ ਸੁਣਦੇ ਹਾਂ ਕਿ ਬਦਾਮ (Almonnds) ਖਾਣ ਦੇ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ।ਬਦਾਮ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੁੇ ਹਨ । ਕਿਉਂਕਿ ਜਿੱਥੇ ਇਹ ਸਰੀਰ ‘ਚ ਨਵੀਂ ਊਰਜਾ ਦਾ ਸੰਚਾਰ ਕਰਦੇ ਹਨ, ਇਸ ਦੇ ਨਾਲ ਹੀ ਬਦਾਮ ਖਾਣ ਦੇ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ । ਰੋਜ਼ਾਨਾ ਬਦਾਮ ਖਾਣ ਦੇ ਨਾਲ ਦਿਮਾਗ ਤੰਦਰੁਸਤ ਰਹਿੰਦਾ ਹੈ ।ਸਰਦੀਆਂ ‘ਚ ਬਦਾਮ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।
image From google
ਹੋਰ ਪੜ੍ਹੋ : ਸਲਮਾਨ ਖ਼ਾਨ ਦਾ ਬਾਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਸਿਕਓਰਿਟੀ ਦੇ ਬਦਲੇ ਲੈਂਦਾ ਹੈ ਏਨਾਂ ਪੈਸਾ, ਜਾਣ ਕੇ ਹੋ ਜਾਓਗੇ ਹੈਰਾਨ
ਕਿਉਂਕਿ ਬਦਾਮਾਂ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਗਰਮ ਰਹਿੰਦਾ ਹੈ । ਇਹ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ਕਰਦਾ ਹੈ ।ਬਦਾਮ 'ਚ ਪਾਇਆ ਜਾਣ ਵਾਲਾ ਪ੍ਰੋਟੀਨ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
image From Google
ਬਦਾਮ 'ਚ ਵਿਟਾਮਿਨ ਈ ਤੇ ਓਮੇਗਾ 3 ਫੈਟੀ ਐਸਿਡ ਹੁੰਦੇ ਹਨ, ਜੋ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਬਦਾਮ 'ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਦਿਮਾਗ ਦੀਆਂ ਨਸਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚਿਆਂ ਦੇ ਵਧੀਆ ਅਤੇ ਤੇਜ਼ ਬੁੱਧੀ ਦੇ ਲਈ ਮਾਵਾਂ ਅਕਸਰ ਆਪਣੇ ਬੱਚਿਆਂ ਨੂੰ ਇਸੇ ਲਈ ਬਦਾਮ ਖੁਆਉਂਦੀਆਂ ਹਨ । ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਇਸ ਲਈ ਤੁਸੀਂ ਵੀ ਖੁਦ ਨੂੰ ਸਰਦੀਆਂ ‘ਚ ਰੱਖਣਾ ਚਾਹੁੰਦੇ ਹੋ ਗਰਮ ਤਾਂ ਆਪਣੀ ਡਾਈਟ ‘ਚ ਬਦਾਮ ਜ਼ਰੂਰ ਸ਼ਾਮਿਲ ਕਰੋ।