ਸਰਦੀਆਂ ‘ਚ ਪਾਣੀ ਦਾ ਘੱਟ ਕਰਦੇ ਹੋ ਇਸਤੇਮਾਲ ਤਾਂ ਨਾਰੀਅਲ ਪਾਣੀ ਦੇ ਨਾਲ ਕਮੀ ਨੂੰ ਕਰੋ ਦੂਰ

Reported by: PTC Punjabi Desk | Edited by: Shaminder  |  January 11th 2022 02:05 PM |  Updated: January 11th 2022 02:08 PM

ਸਰਦੀਆਂ ‘ਚ ਪਾਣੀ ਦਾ ਘੱਟ ਕਰਦੇ ਹੋ ਇਸਤੇਮਾਲ ਤਾਂ ਨਾਰੀਅਲ ਪਾਣੀ ਦੇ ਨਾਲ ਕਮੀ ਨੂੰ ਕਰੋ ਦੂਰ

ਸਰਦੀਆਂ (Winter) ‘ਚ ਅਸੀਂ ਆਮ ਤੌਰ ‘ਤੇ ਘੱਟ ਪਾਣੀ ਪੀਂਦੇ ਹਾਂ ।ਪਾਣੀ ਘੱਟ ਪੀਣ ਕਾਰਨ ਇਨਸਾਨ ਨੂੰ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪਰ ਜੇ ਤੁਸੀਂ ਸਰਦੀਆਂ ‘ਚ ਘੱਟ ਪਾਣੀ ਪੀਂਦੇ ਹੋ  ਤਾਂ ਹਫਤੇ ‘ਚ ਇੱਕ ਜਾਂ ਦੋ ਵਾਰ ਨਾਰੀਅਲ ਪਾਣੀ (Coconut Water) ਪੀ ਸਕਦੇ ਹੋ । ਕਿਉਂਕਿ ਇਸ ‘ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ । ਨਾਰੀਅਲ ਪਾਣੀ ਪੀਣ ਦੇ ਨਾਲ ਜਿੱਥੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਉੱਥੇ ਹੀ ਇਸ ਦੇ ਸੇਵਨ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ।

coconut-water image From instagram

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੂੰ ਯਾਦ ਆਈ ਆਪਣੇ ਜੱਦੀ ਘਰ ਦੀ, ਵੀਡੀਓ ਕੀਤਾ ਸਾਂਝਾ

ਇਸ ਦੇ ਪੀਣ ਦੇ ਨਾਲ ਸਰੀਰ ਚੋਂ ਕਈ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ । ਇਸ ਦੇ ਨਾਲ ਹੀ ਕੋਰੋਨਾ ਕਾਲ ‘ਚ ਨਾਰੀਅਲ ਪਾਣੀ ਦਾ ਸੇਵਨ ਬਿਹਰਤੀਨ ਹੈ । ਕਿਉਂਕਿ ਇਹ ਕੋਰੋਨਾ ਤੋਂ ਬਚਾਅ ਵੀ ਕਰ ਰਿਹਾ ਹੈ ।ਨਾਰੀਅਲ ਪਾਣੀ ਪੀਣ ਨਾਲ ਸਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇੱਕ ਨਾਰੀਅਲ ਵਿੱਚ ਲਗਭਗ ੬੦੦ ਮਿਲੀਗ੍ਰਾਮ ਪੋਟਾਸ਼ੀਅਮ ਪਾਇਆ ਜਾਂਦਾ ਹੈ।

coconut-water,, image From Google

 

ਮਾਹਿਰਾਂ ਦੇ ਅਨੁਸਾਰ ਕੋਰੋਨਾ ਦੇ ਮਰੀਜ਼ਾਂ ਨੂੰ ਨਾਰੀਅਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਾਂ, ਇਸ ਗੱਲ ਦਾ ਧਿਆਨ ਰੱਖੋ ਕਿ ਨਾਰੀਅਲ ਪਾਣੀ ਆਮ ਤਾਪਮਾਨ 'ਤੇ ਹੀ ਹੋਣਾ ਚਾਹੀਦਾ ਹੈ। ਅੱਜ ਜਿੱਥੇ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ । ਅਜਿਹੇ ‘ਚ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੀ ਖੁਰਾਕ ਲੈ ਰਹੇ ਹਨ ਅਤੇ ਖੁਦ ਨੂੰ ਤੰਦਰੁਸਤ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ । ਅਜਿਹੇ ‘ਚ ਨਾਰੀਅਲ ਪਾਣੀ ਜਿੱਥੇ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਿਹਾ ਹੈ ੳੁੱਥੇ ਹੀ ਇਸ ਦਾ ਸੇਵਨ ਕਈ ਬੀਮਾਰੀਆਂ ਤੋਂ ਵੀ ਬਚਾ ਰਿਹਾ ਹੈ । ਨਾਰੀਅਲ ਪਾਣੀ ਪੀਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ ਅਤੇ ਇਸ ਦੇ ਸੇਵਨ ਕਰਨ ਦੇ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੀ ਘੱਟ ਹੁੰਦਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network