ਜੇਕਰ ਤੁਸੀਂ ਵੀ ਹੋ ਅੱਖਾਂ ਦੀ ਜਲਨ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ
ਅੱਖਾਂ ਸਾਡੇ ਸਰੀਰ ਦਾ ਬਹੁਤ ਸੋਹਣਾ ਤੇ ਸੰਵੇਦਨਸ਼ੀਲ ਅੰਗ ਹੁੰਦੀਆਂ ਹਨ। ਸੰਵੇਦਨਸ਼ੀਲ ਅੰਗ ਹੋਣ ਕਾਰਨ ਅੱਖਾਂ ਦਾ ਖ਼ਾਸ ਖਿਆਲ ਰੱਖਣ ਦੀ ਲੋੜ ਪੈਂਦੀ ਹੈ। ਜੇਕਰ ਤੁਸੀਂ ਵੀ ਲੰਮੇਂ ਸਮੇਂ ਤੱਕ ਕਮਪਿਊਟਰ, ਲੈਪਟਾਪ ਜਾਂ ਮੋਬਾਈਲ 'ਤੇ ਸਮਾਂ ਬਿਤਾਉਂਦੇ ਹੋ ਤਾਂ ਤੁਹਾਨੂੰ ਅੱਖਾਂ ਵਿੱਚ ਜਲਨ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨਾਲ ਅੱਖਾਂ ਦੀ ਜਲਨ ਨੂੰ ਰੋਕਿਆ ਜਾ ਸਕਦਾ ਹੈ।
ਅੱਖਾਂ ਵਿੱਚ ਦਰਦ ਜਾਂ ਜਲਨ ਦਾ ਮੁੱਖ ਕਾਰਨ ਜ਼ਿਆਦਾ ਦੇਰ ਤੱਕ ਟੀਵੀ, ਕੰਪਿਊਟਰ ਜਾਂ ਲੈਪਟਾਪ ਉੱਤੇ ਸਮਾਂ ਬਿਤਾਉਣਾ ਹੈ। ਇਨ੍ਹਾਂ ਇਲੈਕਟ੍ਰੋਨਿਕ ਉਪਕਰਨਾਂ ਦੀ ਰੌਸ਼ਨੀ ਦੇ ਨਾਲ ਅੱਖਾਂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਅੱਖਾਂ ਵਿੱਚ ਜਲਨ, ਦਰਦ, ਅੱਖਾਂ ਤੋਂ ਪਾਣੀ ਆਉਣਾ, ਸਿਰ ਦਰਦ ਤੇ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ।
ਅੱਖਾਂ ਦੀ ਜਲਨ ਨੂੰ ਦੂਰ ਕਰਨ ਦੇ ਘਰੇਲੂ ਓਪਾਅ
ਅੱਖਾਂ ਦੀ ਜਲਨ ਨੂੰ ਦੂਰ ਕਰਨ ਦੇ ਲਈ ਤੁਸੀਂ ਆਲੂ ਨੂੰ ਸਲਾਈਸ 'ਚ ਕੱਟੋ। ਇਸ ਨੂੰ ਅੱਖਾਂ 'ਤੇ ਰਗੜ ਸਕਦੇ ਹੋ ਜਾਂ ਇਸ ਨੂੰ 10 ਤੋਂ 15 ਮਿੰਟ ਲਈ ਅੱਖਾਂ 'ਤੇ ਰੱਖੋ। ਇਹ ਅੱਖਾਂ ਨੂੰ ਆਰਾਮ ਦਵੇਗਾ ਤੇ ਇਸ ਨਾਲ ਅੱਖਾਂ ਦੇ ਹੇਠ ਹੋਣ ਵਾਲੇ ਕਾਲੇ ਘੇਰੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
ਠੰਢਾ ਦੁੱਧ
ਅੱਖਾਂ ਦੀ ਜਲਨ ਦੂਰ ਕਰਨ ਲਈ ਤੁਸੀਂ ਠੰਢੇ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਹ ਅੱਖਾਂ 'ਚ ਜਲਨ ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਨੂੰ ਰੋਕਦਾ ਹੈ। ਠੰਢੇ ਦੁੱਧ ਵਿੱਚ ਕਾਟਨ ਬਾਲ ਨੂੰ ਭਿਗੋ ਕੇ ਕੁਝ ਮਿੰਟਾਂ ਲਈ ਆਪਣੀ ਅੱਖਾਂ ਉੱਤੇ ਰੱਖੋ ਤੇ ਬਾਅਦ ਵਿੱਚ ਧੋ ਲਵੋ।
ਗੁਲਾਬ ਜਲ
ਗੁਲਾਬ ਜਲ ਦੇ ਇਸਤੇਮਾਲ ਨਾਲ ਅੱਖਾਂ ਦੇ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ। ਜੇਕਰ ਤੁਹਾਡੀ ਅੱਖਾਂ 'ਚ ਜਲਨ ਹੈ ਤਾਂ ਦੋ ਬੂੰਦ ਗੁਲਾਬ ਜਲ ਅੱਖਾਂ ਵਿੱਚ ਪਾਓ ਮਹਿਜ਼ ਕੁਝ ਹੀ ਸਮੇਂ ਬਾਅਦ ਤੁਹਾਨੂੰ ਰਾਹਤ ਮਿਲ ਜਾਵੇਗੀ।
ਖੀਰੇ ਦਾ ਇਸਤੇਮਾਲ
ਇਸ ਤੋਂ ਇਲਾਵਾ ਤੁਸੀਂ ਅੱਖਾਂ ਦੀ ਜਲਨ ਨੂੰ ਘੱਟ ਕਰਨ ਲਈ ਖੀਰੇ ਦਾ ਇਸਤੇਮਾਲ ਕਰ ਸਕਦੇ ਹੋ। ਖੀਰੇ ਨੂੰ ਸਲਾਈਸ ਵਿੱਚ ਕੱਟੋ ਤੇ ਇਸ ਨੂੰ 5 ਤੋਂ 10 ਮਿੰਟ ਲਈ ਅੱਖਾਂ ਉੱਤੇ ਰੱਖੋ, ਇਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।
ਹੋਰ ਪੜ੍ਹੋ :ਕਈ ਤਰ੍ਹਾਂ ਦੇ ਗੁਣਾਂ ਨਾਲ ਭਰਪੂਰ ਹੁੰਦੀਆਂ ਨੇ ਦਾਲਾਂ, ਜਾਣੋ ਦਾਲਾਂ ਖਾਣ ਦੇ ਫਾਇਦੇ
ਗ੍ਰੀਨ ਟੀ ਬੈਗ
ਗ੍ਰੀਨ ਨਾਂ ਮਹਿਜ਼ ਸਿਹਤ ਲਈ ਬਲਕਿ ਅੱਖਾਂ ਲਈ ਵੀ ਬੇਹੱਦ ਚੰਗੀ ਹੁੰਦੀ ਹੈ। ਜੇਕਰ ਤੁਹਾਨੂੰ ਅੱਖਾਂ ਵਿੱਚ ਜਲਨ ਜਾਂ ਲਗਾਤਾਰ ਦਰਦ ਰਹਿੰਦਾ ਹੈ ਤਾਂ ਤੁਸੀਂ ਇੱਕ ਗ੍ਰੀਨ ਟੀ ਬੈਗ ਨੂੰ ਪਾਣੀ ਨਾਲ ਗਿੱਲਾ ਕਰਕੇ ਕੁਝ ਸਮੇਂ ਲਈ ਆਪਣੀਆਂ ਅੱਖਾਂ 'ਤੇ ਰੱਖੋ। ਇਸ ਨਾਲ ਤੁਹਾਨੂੰ ਅੱਖਾਂ ਦੇ ਦਰਦ ਤੋਂ ਰਾਹਤ ਮਿਲੇਗੀ।
ਡਾਕਟਰੀ ਸਲਾਹ ਵੀ ਜ਼ਰੂਰੀ
ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸਿਰ ਦਰਦ, ਅੱਖਾਂ ਤੋਂ ਪਾਣੀ ਆਉਣਾ ਜਾਂ ਲਗਾਤਾਰ ਜਲਨ ਦੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਨਾਲ ਆਈਡਰਾਪ ਜ਼ਰੂਰ ਲਵੋ।