ਜੇਕਰ ਤੁਸੀਂ ਵੀ ਪੇਪਰ ਕੱਪ 'ਚ ਪੀਂਦੇ ਹੋ ਚਾਹ ਤਾਂ ਹੋ ਜਾਓ ਸਾਵਧਾਨ, ਹੋ ਸਕਦੇ ਹੋ ਗੰਭੀਰ ਬਿਮਾਰੀਆਂ ਦੇ ਸ਼ਿਕਾਰ
ਅਕਸਰ ਹੀ ਅਸੀਂ ਆਪਣੇ ਦਫਤਰ, ਪਿਕਨਿਕ ਜਾਂ ਘਰ ਤੋਂ ਬਾਹਰ ਚਾਹ ਪੀਂਦੇ ਹਾਂ ਤਾਂ ਡਿਸਪੋਜ਼ਲ ਕੱਪਾਂ ਦੀ ਵਰਤੋਂ ਕਰਦੇ ਹਾਂ। ਯਕੀਨਨ ਤੁਸੀ ਡਿਸਪੋਜ਼ਲ ਕੱਪਾਂ ਦੀ ਵਰਤੋਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਕਾਗਜ਼ ਨਾਲ ਬਣੇ ਕੱਪ 'ਚ ਚਾਹ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਅਜਿਹਾ ਕਰਕੇ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਮੋਲ ਲੈ ਰਹੇ ਹੋ।
ਜੇਕਰ ਤੁਸੀਂ ਕਾਗਜ਼ ਦੇ ਬਣੇ ਕੱਪ ‘ਚ ਚਾਹ ਪੀਣ ਦੇ ਸ਼ੁਕੀਨ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਇੱਕ ਖੋਜ ਵਿੱਚ ਇਹ ਸਾਫ ਹੋਇਆ ਹੈ ਕਿ ਜੇਕਰ ਕੋਈ ਵਿਅਕਤੀ ਕਾਗਜ਼ ਦੇ ਕੱਪਾਂ ਵਿੱਚ ਤਿੰਨ ਵਾਰ ਚਾਹ ਪੀਂਦਾ ਹੈ ਤਾਂ ਉਸ ਦੇ ਸਰੀਰ 'ਚ ਪਲਾਸਟਿਕ ਦੇ 75,000 ਸੂਖਮ ਕਣ ਚਲੇ ਜਾਂਦੇ ਹਨ।
ਆਈਆਈਟੀ ਖੜਗਪੁਰ ਦੀ ਤਾਜ਼ਾ ਖੋਜ ਨੇ ਕੱਪ ਦੀ ਲਾਈਨਿੰਗ ਸਮੱਗਰੀ ਤੋਂ ਮਾਈਕ੍ਰੋ-ਪਲਾਸਟਿਕ ਅਤੇ ਹੋਰ ਖਤਰਨਾਕ ਹਿੱਸਿਆਂ ਦੇ ਵਿਗਾੜ ਕਾਰਨ ਪੇਪਰ ਕੱਪਾਂ ਵਿੱਚ ਪਰੋਸੇ ਜਾਣ ਵਾਲੇ ਗਰਮ ਤਰਲ ਦੇ ਦੂਸ਼ਿਤ ਹੋਣ ਦੀ ਪੁਸ਼ਟੀ ਕੀਤੀ ਹੈ।
ਸਿਹਤ ਮਾਹਰਾਂ ਨੇ ਕਿਹਾ ਕਿ ਇੱਕ ਵਾਰ ਵਰਤੋਂ ਯੋਗ ਕਾਗਜ਼ ਦੇ ਕੱਪ ਵਿਚ ਪੀਣਾ ਆਮ ਹੋ ਗਿਆ ਹੈ। ਉਨ੍ਹਾਂ ਕਿਹਾ, “ਖੋਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਕੱਪਾਂ ਵਿਚ ਪਲਾਸਟਿਕ ਅਤੇ ਹੋਰ ਨੁਕਸਾਨਦੇਹ ਪਦਾਰਥਾਂ ਕਾਰਨ ਗਰਮ ਤਰਲ ਪਦਾਰਥ ਦੂਸ਼ਿਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਲਾਸਟਿਕ ਬੈਗ ਜਾਂ ਪੌਲੀਥੀਨ ਦੇ ਵਿੱਚ ਵੀ ਚਾਹ ਪੈਕ ਕਰਨ ਮਗਰੋਂ ਪੀਣਾ ਸਿਹਤ ਲਈ ਹਾਨੀਕਾਰਕ ਹੈ।
ਹੋਰ ਪੜ੍ਹੋ : ਜੇਕਰ ਤੁਸੀਂ ਡਾਈਬਟੀਜ਼ ਤੋਂ ਹੋ ਪਰੇਸ਼ਾਨ ਅਪਣਾਓ ਇਹ ਰੂਟੀਨ, ਜਲਦ ਮਿਲੇਗਾ ਛੁਟਕਾਰਾ
ਇਨ੍ਹਾਂ ਕੱਪਾਂ ਨੂੰ ਬਣਾਉਣ ਲਈ ਆਮ ਤੌਰ 'ਤੇ ਹਾਈਡ੍ਰੋਫੋਬਿਕ ਫ਼ਿਲਮ ਦੀ ਇੱਕ ਪਰਤ ਲਗਾਈ ਜਾਂਦੀ ਹੈ, ਜੋ ਮੁੱਖ ਤੌਰ 'ਤੇ ਪਲਾਸਟਿਕ ਦੀ ਬਣੀ ਹੁੰਦੀ ਹੈ। ਇਸ ਦੀ ਮਦਦ ਨਾਲ ਕੱਪ ਵਿੱਚ ਤਰਲ ਟਿਕਿਆ ਰਹਿੰਦਾ ਹੈ। ਗਰਮ ਪਾਣੀ ਮਿਲਾਉਣ ਤੋਂ ਬਾਅਦ ਇਹ ਪਰਤ 15 ਮਿੰਟਾਂ ਦੇ ਅੰਦਰ ਪਿਘਲਣੀ ਸ਼ੁਰੂ ਹੋ ਜਾਂਦੀ ਹੈ। ਜੋ ਸਾਡੇ ਸਰੀਰ ਵਿੱਚ ਜਾ ਕੇ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਸ ਨਾਲ ਮਨੁੱਖ ਨੂੰ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਰਹਿਦਾ ਹੈ। “