ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ, ਇਹ ਤਰੀਕੇ ਅਪਣਾ ਕੇ ਪਾ ਸਕਦੇ ਹੋ ਦਰਦ ਤੋਂ ਰਾਹਤ
ਵੱਧਦੀ ਉਮਰ ਦੇ ਨਾਲ ਅਕਸਰ ਪਿੱਠ ਦਰਦ (Back pain) ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ।ਇਸ ਤੋਂ ਇਲਾਵਾ ਘੰਟਿਆਂ ਬੱਧੀਂ ਕੁਰਸੀ ਤੇ ਬੈਠੇ ਰਹਿਣ ਅਤੇ ਹੋਰ ਕਈ ਕਾਰਨਾਂ ਕਰਕੇ ਵੀ ਇਸ ਤਰ੍ਹਾਂ ਦੇ ਦਰਦ ਲੋਕਾਂ ਨੂੰ ਝੇਲਣਾ ਪੈਂਦਾ ਹੈ ।ਤੁਸੀਂ ਵੀ ਇਸ ਤਰ੍ਹਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦਰਦ ਤੋਂ ਰਾਹਤ ਕਿਵੇਂ ਪਾਈਏ ।ਸਾਰਾ ਦਿਨ ਕੁਰਸੀ 'ਤੇ ਬੈਠ ਕੇ ਦਫਤਰ 'ਚ ਤੁਸੀਂ ਵੀ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੇ ਕੰਮ ਦੇ ਘੰਟਿਆਂ ਦੇ ਦੌਰਾਨ ਥੋੜੀ ਥੋੜੀ ਦੇਰ ਬਾਅਦ ਕੁਰਸੀ ਤੋਂ ਉੱਠ ਕੇ ਇੱਧਰ ਉੱਧਰ ਘੁੰਮ ਲੈਣਾ ਚਾਹੀਦਾ ਹੈ ।
image from google
ਹੋਰ ਪੜ੍ਹੋ : ‘ਪੁਸ਼ਪਾ’ ਫ਼ਿਲਮ ਦੇ ਰੰਗਾਂ ‘ਚ ਰੰਗੇ ਯੁਜ਼ਵੇਂਦਰ ਚਾਹਲ, ਵੇਖੋ ਵੀਡੀਓ
ਇਸ ਦੇ ਨਾਲ ਹੀ ਜੇ ਤੁਸੀਂ ਰੋਜ਼ਾਨਾ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਆਪਣੀ ਹਾਈ ਹੀਲਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਈ ਵਾਰ ਹੀਲਸ ਦੇ ਕਾਰਨ ਵੀ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ । ਇਸ ਦੇ ਨਾਲ ਹੀ ਆਪਣੇ ਭੋਜਨ 'ਚ ਵਿਟਾਮਿਨ ਡੀ ਦੀ ਮਾਤਰਾ ਵੀ ਵਧਾਓ ਕਿਉਂਕਿ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਵੀ ਸਰੀਰ 'ਚ ਜੋੜਾਂ ਦੇ ਦਰਦ ਜਾਂ ਫਿਰ ਦਰਦ ਵਰਗੀ ਸਮੱਸਿਆ ਹੋ ਸਕਦੀ ਹੈ ।
image From google
ਕਈ ਵਾਰ ਵੱਧਦਾ ਹੋਇਆ ਵਜ਼ਨ ਵੀ ਪਿੱਠ ਦਰਦ ਦਾ ਕਾਰਨ ਬਣਦਾ ਹੈ ਤੁਹਾਡਾ ਵਜਨ ਵੀ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਇਸ ਤੇ ਕੰਟਰੋਲ ਪਾਉਣ ਦੀ ਕੋਸ਼ਿਸ਼ ਕਰੋ । ਸਮੇਂ ‘ਤੇ ਸੌਣਾ-ਰੋਜ਼ ਠੀਕ ਸਮੇਂ ‘ਤੇ ਹੀ ਸੌਣਾ ਚਾਹੀਦਾ ਹੈ ਤੇ ਹਮੇਸ਼ਾ ਸਿੱਧੇ ਜਾਂ ਸਹੀ ਅਕਾਰ ‘ਚ ਸੌਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਹੀ ਸਰੀਰ ਸ਼ਿਕਾਇਤ ਕਰਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਤੁਸੀਂ ਪਿੱਠ ਦਰਦ ਤੇ ਮੋਢੇ ਦਰਦ ਤੋਂ ਬਚ ਸਕਦੇ ਹੋ। ਕਈ ਵਾਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਭਾਰਾ ਸਮਾਨ ਚੁੱਕ ਲੈਂਦੇ ਹੋ ਤਾਂ ਇਸ ਕਾਰਨ ਵੀ ਕਈ ਵਾਰ ਮਾਸ ਪੇਸ਼ੀਆਂ 'ਚ ਖਿਚਾਅ ਆ ਜਾਂਦਾ ਹੈ ਜੋ ਕਿ ਦਰਦ ਦਾ ਕਾਰਨ ਬਣ ਜਾਂਦਾ ਹੈ।