ਤੁਸੀਂ ਵੀ ਘਟਾਉਣਾ ਚਾਹੁੰਦੇ ਹੋ ਭਾਰ ਤਾਂ ਅਦਰਕ ਅਤੇ ਨਿੰਬੂ ਦੀ ਚਾਹ ਦਾ ਕਰੋ ਸੇਵਨ
ਅਸੀਂ ਅਕਸਰ ਖੁਦ ਨੂੰ ਫਿੱਟ ਰੱਖਣ ਲਈ ਵਰਕ ਆਊਟ ਕਰਦੇ ਹਾਂ । ਇਸ ਦੇ ਨਾਲ ਹੀ ਆਪਣੀ ਡਾਈਟ ‘ਚ ਵੀ ਲੋੜੀਂਦੇ ਬਦਲਾਅ ਕਰਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸੰਜਮ ਅਤੇ ਖੁਰਾਕ ਦੇ ਨਾਲ ਕਿਸ ਤਰ੍ਹਾਂ ਖੁਦ ਨੂੰ ਫਿਟ ਰੱਖ ਸਕਦੇ ਹੋ । ਭਾਰ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਨਿੰਬੂ ਅਤੇ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ ।
ਹੋਰ ਪੜ੍ਹੋ : ਪੈਰਾਂ ਨਾਲ ਕੈਰਮਬੋਰਡ ਖੇਡ ਰਿਹਾ ਸੀ ਇਹ ਬੰਦਾ, ਵੀਡੀਓ ਸਾਂਝੀ ਕਰਕੇ ਸਚਿਨ ਤੇਂਦੁਲਕਰ ਨੇ ਦਿੱਤਾ ਖਾਸ ਸੰਦੇਸ਼
ਅਦਰਕ ਸਿਹਤ ਦੇ ਲਈ ਬਹੁਤ ਹੀ ਗੁਣਕਾਰੀ ਹੁੰਦਾ ਹੈ । ਇਸ ਦਾ ਇਸਤੇਮਾਲ ਕਰਕੇ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ । ਕਿਉਂਕਿ ਇਹ ਫੈਟ ਬਰਨਰ ਦਾ ਕੰਮ ਕਰਦਾ ਹੈ ਅਤੇ ਪਾਚਨ ਕਿਰਿਆ ਨੂੰ ਵੀ ਸਹੀ ਰੱਖਦਾ ਹੈ । ਇਸ ਦੇ ਨਾਲ ਹੀ ਨਿੰਬੂ ‘ਚ ਨਿੰਬੂ ਵਿਟਾਮਿਨ ਬੀ, ਤਾਂਬਾ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਫਲੇਵੋਨੋਇਡਜ਼, ਐਂਟੀ ਆਕਸੀਡੈਂਟ ਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ।
ਤੁਹਾਡੇ ਭਾਰ ਘਟਾਉਣ ਦੀ ਖੁਰਾਕ 'ਚ ਨਿੰਬੂ ਨੂੰ ਸ਼ਾਮਲ ਕਰਨਾ ਤੁਹਾਡੇ ਪਾਚਨ ਨੂੰ ਵਧਾ ਸਕਦਾ ਹੈ ਤੇ ਤੁਹਾਨੂੰ ਢਿੱਡ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼ ਤੋਂ ਦੂਰ ਰੱਖ ਸਕਦਾ ਹੈ। ਇਸ ਤੋਂ ਇਲਾਵਾ ਨਿੰਬੂ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਨਿੰਬੂ ਅਤੇ ਅਦਰਕ ਦੀ ਚਾਹ ਬਣਾ ਕੇ ਇਸਤੇਮਾਲ ਕਰ ਸਕਦੇ ਹੋ । ਇਸ ਲਈ ਜੇ ਤੁਸੀਂ ਸਵੇਰ ਦੀ ਸ਼ੁਰੂਆਤ ਚਾਹ ਦੇ ਨਾਲ ਕਰਦੇ ਹੋ ਤਾਂ ਤੁਸੀਂ ਅਦਰਕ ਅਤੇ ਨਿੰਬੂ ਦੀ ਚਾਹ ਦਾ ਸੇਵਨ ਕਰ ਸਕਦੇ ਹੋ ।