Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੀਐਮ ਭਗਵੰਤ ਮਾਨ 'ਤੇ ਸਾਥਿਆ ਨਿਸ਼ਾਨਾ, ਕਿਹਾ 'ਜੇ ਕਾਨੂੰਨ ਵਿਵਸਥਾ ਚੰਗੀ ਹੋਵੇ ਤਾਂ ਕਿਸੇ ਦਾ ਪੁੱਤ ਨਾ ਖੋਵੇ'
Sidhu Moose Wala's father questions CM Bhagwant Mann : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਲੰਮਾਂ ਸਮਾਂ ਬੀਤ ਗਿਆ ਹੈ, ਪਰ ਅਜੇ ਵੀ ਸਿਧੂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਰਾਹੀਂ ਗਾਇਕ ਨੂੰ ਯਾਦ ਕਰਦੇ ਹਨ। ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਆਪਣੇ ਪੁੱਤਰ ਲਈ ਲਗਾਤਾਰ ਇਨਸਾਫ ਦੀ ਲੜਾਈ ਲੜ੍ਹ ਰਹੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਆੜੇ ਹੱਥੀ ਲਿਆ ਹੈ ਤੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਕਈ ਸਵਾਲ ਚੁੱਕੇ ਹਨ।
image source: Instagram
ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ, ਇਸ ਵਿੱਚ ਉਹ ਆਪਣੇ ਪੁੱਤਰ ਦੇ ਇਨਸਾਫ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ 'ਤੇ ਸਵਾਲ ਚੁੱਕੇ ਹਨ। ਇਸ ਵਿਚਕਾਰ ਬਲਕੌਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਦਿਲ ਵਿੱਚ ਦਰਦ ਤਕਲੀਫ ਸਬੰਧੀ ਇਲਾਜ ਕਰਵਾਉਣ ਤੋਂ ਬਾਅਦ ਗਾਇਕ ਦੇ ਪਿਤਾ ਐਤਵਾਰ ਨੂੰ ਪਿੰਡ ਮੂਸੇ ਦੀ ਹਵੇਲੀ 'ਚ ਲੋਕਾਂ ਨੂੰ ਮਿਲੇ ਪਰ ਇਕ ਵਾਰ ਫਿਰ ਉਨ੍ਹਾਂ ਦਾ ਗੁੱਸਾ ਪੰਜਾਬ ਸਰਕਾਰ 'ਤੇ ਨਿਕਲਿਆ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗੀ ਥਾਰ ਦੀ ਤਸਵੀਰ ਲੱਗਾ ਕੇ ਸੜਕਾਂ 'ਤੇ ਘੁੰਮਣ ਬਾਰੇ ਦੱਸਿਆ ਹੈ।
ਪੰਜਾਬ ਸਰਕਾਰ ਤੋਂ ਸਿੱਧੂ ਦੇ ਪਿਤਾ ਦੇ ਸਵਾਲ
ਜਾਣਕਾਰੀ ਦਿੰਦੇ ਹੋਏ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਜੇ ਤੱਕ ਸਿੱਧੂ ਮੂਸੇਵਾਲਾ ਦੀ ਕਾਰ ਦਾ ਸ਼ੀਸ਼ਾ ਨਹੀਂ ਲਗਵਾਇਆ ਹੈ। ਉਹ ਗੋਲੀਆਂ ਲੱਗੀ ਥਾਰ ਨਾਲ ਸਣੇ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਕਾਰ ਵਿੱਚ ਘੁੰਮਣਗੇ ਅਤੇ ਲੋਕਾਂ ਨੂੰ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਦੱਸਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਇੰਨੀ ਵਧੀਆ ਹੈ ਤਾਂ ਤੁਸੀਂ ਆਪਣੀ ਪਤਨੀ ਨੂੰ 40-40 ਗੰਨਮੈਨ ਅਤੇ ਜੈਮਰ ਕਿਉਂ ਦਿੱਤੇ ਹਨ। ਉਨ੍ਹਾਂ ਨੇ ਕਿਹਾ 'ਜੇ ਕਾਨੂੰਨ ਵਿਵਸਥਾ ਚੰਗੀ ਹੋਵੇ ਤਾਂ ਕਿਸੇ ਦਾ ਪੁੱਤ ਨਾ ਖੋਵੇ'
image source: Instagram
ਬਲਕੌਰ ਸਿੰਘ ਨੇ ਕਿਹਾ ਕਿ ਉਹ 4-5 ਵਾਰ ਸਰਕਾਰ ਨੂੰ ਇੱਕ ਪੱਤਰਕਾਰ ਰਾਹੀਂ ਪੁੱਛਗਿੱਛ ਕਰਨ ਲਈ ਬੇਨਤੀ ਕਰ ਚੁੱਕੇ ਹਨ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੂੰ ਮੂੰਹ 'ਤੇ ਮਨਾ ਕਰ ਦਿੱਤਾ ਜਾਵੇ, ਅਸੀਂ ਚੁੱਪ ਚਾਪ ਚਲੇ ਜਾਵਾਂਗੇ, ਪਰ ਸੀਐਮ ਸਾਹਿਬ ਖੜੇ ਹੋ ਕੇ ਤਮਾਸ਼ਾ ਦੇਖ ਰਹੇ ਹਨ। ਇਹ ਸਮਝਿਆ ਜਾ ਸਕਦਾ ਹੈ ਕਿ ਬਾਹਰ ਬੈਠੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਦਿੱਕਤ ਆ ਰਹੀ ਹੈ, ਪਰ ਪੰਜਾਬ ਵਿੱਚ ਬੈਠੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਡਾਕਟਰਾਂ ਤੱਕ ਨਹੀਂ ਪਹੁੰਚਦਾ ਮਰੀਜ਼
ਬਲਕੌਰ ਸਿੰਘ ਨੇ ਇਸ ਦੌਰਾਨ ਸੂਬੇ ਵਿੱਚ ਖੋਲ੍ਹੇ ਗਏ 500 ਮੁਹੱਲਾ ਕਲੀਨਿਕਾਂ ਦਾ ਵੀ ਜਾਇਜ਼ਾ ਲਿਆ। ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਤੁਸੀਂ ਮੁਹੱਲਾ ਕਲੀਨਿਕ ਖੋਲ੍ਹਦੇ ਰਹਿੰਦੇ ਹੋ, ਪਰ ਮਰੀਜ਼ ਰਸਤੇ ਵਿੱਚ ਹੀ ਮਰ ਜਾਂਦੇ ਹਨ, ਕਿਉਂਕਿ ਉਹ ਸਮੇਂ ਸਿਰ ਡਾਕਟਰਾਂ ਕੋਲ ਨਹੀਂ ਪਹੁੰਚ ਪਾਉਂਦੇ। ਜਦੋਂ ਮੇਰੇ ਪੁੱਤਰ ਦੀ ਮੌਤ ਹੋ ਸੀ ਤਾਂ ਹਸਪਤਾਲ ਮਹਿਜ਼ 3 ਮਿੰਟ ਦੀ ਦੂਰੀ 'ਤੇ ਸੀ ਪਰ ਨਹੀਂ ਪਹੁੰਚ ਸਕਿਆ। ਉਸ ਦੇ ਸਰੀਰ ਨੂੰ 35 ਗੋਲੀਆਂ ਲੱਗੀਆਂ ਸਨ।
image source: Instagram
ਹੋਰ ਪੜ੍ਹੋ: Diljit Dosanjh :ਜਾਣੋ ਕਿਸ ਨਾਲ ਵੈਲਨਟਾਈਨ ਵੀਕ ਸੈਲੀਬ੍ਰੇਟ ਕਰ ਰਹੇ ਨੇ ਦਿਲਜੀਤ ਦੋਸਾਂਝ, ਵੇਖੋ ਵੀਡੀਓ
ਇਸ ਦੌਰਾਨ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ ਲਾਸਟ ਰਾਈਡ ਦੀ ਸ਼ੂਟਿੰਗ ਦਾ ਕਿੱਸਾ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ਼ਾਇਦ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੀ ਮੌਤ ਬਾਰੇ ਪਤਾ ਸੀ। ਉਸ ਨੇ ਦਿ ਲਾਸਟ ਰਾਈਡ ਵਿੱਚ ਆਪਣੀ ਅੰਤਿਮ ਸੰਸਕਾਰ ਚਿਤਾ ਨੂੰ ਜਗਾਇਆ। ਇਹ ਦੇਖ ਕੇ ਸਿੱਧੂ ਦੇ ਗੰਨਮੈਨ ਵੀ ਭੜਕ ਗਏ, ਪਰ ਕੌਣ ਜਾਣਦਾ ਸੀ ਕਿ ਉਸ ਦੀ ਮੌਤ ਬਾਰੇ ਉਸ ਨੂੰ ਸ਼ਾਇਦ ਪਹਿਲਾਂ ਤੋਂ ਹੀ ਪਤਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਲਈ ਇਨਸਾਫ ਦੀ ਲੜਾਈ ਲੜਦੇ ਰਹਿਣਗੇ।