ਕਿਸਿੰਗ ਬੁਆਏ ਇਮਰਾਨ ਹਾਸ਼ਮੀ ਨੇ ਸਾਰਾ ਅਲੀ ਖਾਨ ਨੂੰ ਦੇਖ ਕੇ ਜਤਾਈ ਇਹ ਇੱਛਾ  

Reported by: PTC Punjabi Desk | Edited by: Rupinder Kaler  |  January 11th 2019 06:18 PM |  Updated: January 11th 2019 06:58 PM

ਕਿਸਿੰਗ ਬੁਆਏ ਇਮਰਾਨ ਹਾਸ਼ਮੀ ਨੇ ਸਾਰਾ ਅਲੀ ਖਾਨ ਨੂੰ ਦੇਖ ਕੇ ਜਤਾਈ ਇਹ ਇੱਛਾ  

ਸਿੰਬਾ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਾਰਾ ਅਲੀ ਖ਼ਾਨ ਦੇ ਸਿਤਾਰੇ ਇਨ੍ਹੀਂ ਗਰਦਿਸ਼ ਵਿੱਚ ਹਨ । ਸਾਰਾ ਅਲੀ ਖਾਨ ਨੇ ਦਸੰਬਰ 'ਚ 'ਕੇਰਦਾਰਨਾਥ' ਤੇ 'ਸਿੰਬਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। 'ਕੇਦਾਰਨਾਥ' ਨਾਲ ਉਸ ਨੂੰ ਮਲੀਆਂ ਤਾਰੀਫਾਂ ਤੇ 'ਸਿੰਬਾ' ਨੇ ਬਾਕਸਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਸਾਰਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਵਧ ਗਈ ਹੈ ।

Emraan Hashmi Emraan Hashmi

ਸਾਰਾ ਦੇ ਕੀ ਪ੍ਰਸ਼ੰਸਕਾਂ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਵੀ ਸ਼ਾਮਲ ਹਨ। ਬਾਲੀਵੁੱਡ ਦੇ ਕਈ ਐਕਟਰ ਸਾਰਾ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ, ਜਿਨ੍ਹਾਂ 'ਚ ਇਮਰਾਨ ਹਾਸ਼ਮੀ ਵੀ ਹਨ। ਇਮਰਾਨ ਨੇ ਹਾਲ ਹੀ 'ਚ ਇੰਟਰਵਿਊ 'ਚ ਕਿਹਾ ਹੈ ਕਿ ਉਹ ਅਜੇ ਤਕ ਸਾਰਾ ਦੀ ਕੋਈ ਫ਼ਿਲਮ ਨਹੀਂ ਦੇਖੀ ਪਰ ਉਹਨਾਂ ਦੇ ਪਰਿਵਾਰ ਤੇ ਉਸ ਦੇ ਕੁਝ ਦੋਸਤਾਂ ਨੇ ਉਸ ਦੇ ਕੰਮ ਦੀ ਕਾਫੀ ਤਾਰੀਫ ਕੀਤੀ ਹੈ।

sara ali khan sara ali khan

ਸਾਰਾ ਦੀ ਇੰਨੀ ਤਾਰੀਫ ਸੁਣ ਉਸ ਨੂੰ ਲੱਗਦਾ ਹੈ ਕਿ ਸਾਰਾ ਨਾਲ ਕੰਮ ਕਰਨਾ ਚਾਹੀਦਾ ਹੈ।ਇਸ ਪੂਰੀ ਇੰਟਵਿਊ ਵਿੱਚ ਇਮਰਾਨ ਨੇ ਸਾਰਾ ਦੀ ਜੰਮ ਕੇ ਤਾਰੀਫ ਕੀਤੀ ਹੈ। ਇਮਰਾਨ ਦੀ ਇਹ ਇੰਟਵਿਊ ਸਾਫ ਕਰਦੀ ਹੈ ਕਿ ਸਾਰਾ ਨੇ ਆਪਣੇ ਚੁਲਬੁਲੇ ਸੁਭਾਅ ਤੇ ਕਮਾਲ ਦੀ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ ਹੈ।

https://www.youtube.com/watch?v=6W6TjfpZnyM


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network