ਤਾਪਸੀ ਪੰਨੂ ਨੇ ਕੀਤਾ ਖੁਲਾਸਾ, ‘ਮੈਨੂੰ ਫ਼ਿਲਮ ਚੋਂ ਹਟਾਇਆ ਗਿਆ ਕਿਉਂਕਿ ਹੀਰੋ ਦੀ ਪਤਨੀ ਨਹੀਂ ਚਾਹੁੰਦੀ ਸੀ ਕਿ ਮੈਂ ਫ਼ਿਲਮ ਕਰਾਂ’

Reported by: PTC Punjabi Desk | Edited by: Shaminder  |  November 18th 2020 05:57 PM |  Updated: November 18th 2020 05:57 PM

ਤਾਪਸੀ ਪੰਨੂ ਨੇ ਕੀਤਾ ਖੁਲਾਸਾ, ‘ਮੈਨੂੰ ਫ਼ਿਲਮ ਚੋਂ ਹਟਾਇਆ ਗਿਆ ਕਿਉਂਕਿ ਹੀਰੋ ਦੀ ਪਤਨੀ ਨਹੀਂ ਚਾਹੁੰਦੀ ਸੀ ਕਿ ਮੈਂ ਫ਼ਿਲਮ ਕਰਾਂ’

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੂੰ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਲਈ ਜਾਣਿਆ ਜਾਂਦਾ ਹੈ । ਜਿਸ ਦਾ ਅੰਦਾਜ਼ਾ ਫ਼ਿਲਮ ‘ਪਿੰਕ’, ‘ਮੁਲਕ’, ‘ਬਦਲਾ’ ਸਣੇ ਹੋਰ ਕਈ ਫ਼ਿਲਮਾਂ ਤੋਂ ਲਗਾਇਆ ਜਾ ਸਕਦਾ ਹੈ।ਐਕਟਿੰਗ ਤੋਂ ਇਲਾਵਾ ਤਾਪਸੀ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ ।ਉਨ੍ਹਾਂ ਨੇ ਹਾਲ ਹੀ ‘ਚ ਫ਼ਿਲਮਾਂ ‘ਚ ਖੁਦ ਨੂੰ ਰਿਪਲੇਸ ਕੀਤੇ ਜਾਣ ਸਣੇ ਕਈ ਗੱਲਾਂ ‘ਤੇ ਖੁੱਲ ਕੇ ਗੱਲਬਾਤ ਕੀਤੀ ।

tapsee

ਤਾਪਸੀ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਕਿ ਪ੍ਰੋਡਿਊਸਰ ਉਸ ਨੂੰ ਆਪਣਾ ‘ਬੈਡ ਲੱਕ ਚਾਰਮ ਮੰਨਦੇ ਸਨ ਇਸ ਲਈ ਆਪਣੀਆਂ ਫ਼ਿਲਮਾਂ ‘ਚ ਨਹੀਂ ਸਨ ਲੈਂਦੇ ।ਅਦਾਕਾਰਾ ਨੇ ਦੱਸਿਆ ਕਿ ‘ਮੈਨੂੰ ਸ਼ੁਰੂਆਤ ‘ਚ ਕੁਝ ਅਜੀਬ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ, ਜੋ ਕਿ ਠੀਕ ਨਹੀਂ ਸੀ।

ਹੋਰ ਪੜ੍ਹੋ : ਅਦਾਕਾਰਾ ਤਾਪਸੀ ਪਨੂੰ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਕੀਤਾ ਟਵੀਟ ਤਾਂ ਅਦਾਕਾਰਾਂ ਨੂੰ ਟ੍ਰੋਲਰਸ ਨੇ ਕੀਤਾ ਟ੍ਰੋਲ

Tapsee Pannu

ਮੈਨੂੰ ਫ਼ਿਲਮ ‘ਚ ਰਿਪਲੇਸ ਕਰ ਦਿੱਤਾ ਗਿਆ ਕਿਉਂਕਿ ਹੀਰੋ ਦੀ ਪਤਨੀ ਨਹੀਂ ਸੀ ਚਾਹੁੰਦੀ ਕਿ ਮੈਂ ਫ਼ਿਲਮ ਦਾ ਹਿੱਸਾ ਬਣਾਂ।ਮੈਂ ਆਪਣੀ ਇੱਕ ਫ਼ਿਲਮ ਦੀ ਡਬਿੰਗ ਕਰ ਰਹੀ ਸੀ ਕਿ ਤਾਂ ਮੈਨੂੰ ਦੱਸਿਆ ਗਿਆ ਕਿ ਹੀਰੋ ਨੂੰ ਮੇਰਾ ਡਾਈਲੌਗ ਪਸੰਦ ਨਹੀਂ ਆਇਆ।

tapsee pannu with parents

ਇਸ ਲਈ ਮੈਨੂੰ ਇਹ ਬਦਲਣਾ ਚਾਹੀਦਾ ਹੈ’ ਇਸ ਤੋਂ ਇਲਾਵਾ ਤਾਪਸੀ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network