ਹੁਣ ਜਲਦ ਹੀ ਯੋਗਰਾਜ ਦਾ ਅਲੱਗ ਰੂਪ ਦੇਖਣ ਨੂੰ ਮਿਲੇਗਾ - ਜਾਣੋ ਕਿਉਂ
ਯੋਗਰਾਜ ਸਿੰਘ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਇਕ ਅਲੱਗ ਮੁਕਾਮ ਤੇ ਪਹੁੰਚਾ ਦਿੱਤਾ ਹੈ ਤੇ ਖੁਦ ਵੀ ਇਕ ਖ਼ਾਸ ਮੁਕਾਮ ਹਾਸਿਲ ਕਰ ਲਿਆ ਹੈ | ਯੋਗਰਾਜ ਸਿੰਘ ਨੂੰ ਆਪਣੇ ਕਰਿਅਰ 'ਚ ਜਿੰਨੇ ਵੀ ਕਿਰਦਾਰ ਮਿਲੇ ਉਨ੍ਹਾਂ ਨੇ ਹਰ ਇਕ ਕਿਰਦਾਰ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਹੈ |
ਹੁਣ ਯੋਗਰਾਜ ਸਿੰਘ ਆਪਣੇ ਹੁਣ ਤੱਕ ਦੇ ਕਰਿਅਰ ਦੇ ਸੱਭ ਤੋਂ ਵੱਖਰੇ ਕਿਰਦਾਰ ਵਿੱਚ ਵੱਡੇ ਪਰਦੇ ਤੇ ਨਜ਼ਰ ਆਉਣਗੇ | ਯੋਗਰਾਜ ਸਿੰਘ ਨੇ ਆਪਣੀ ਇਸ ਗੱਲ ਦਾ ਖੁਲਾਸਾ ਇਕ ਇੰਟਰਵਿਊ ਦੇ ਦੌਰਾਨ ਖੁਦ ਹੀ ਕੀਤਾ ਹੈ |