ਗੈਰੀ ਦਾ ਨਵਾਂ ਗੀਤ 'ਹਮਰ' ਹੋਇਆ ਰਿਲੀਜ਼,ਹਿਮਾਂਸ਼ੀ ਖੁਰਾਣਾ ਨੇ ਸਾਂਝਾ ਕੀਤਾ ਵੀਡੀਓ
ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵਾਂ ਗੀਤ 'ਹਮਰ' ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਗੀਤ ਦਾ ਵੀਡੀਓ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸੰਗੀਤ ਦਿੱਤਾ ਹੈ ਗਿੱਲ ਸਾਬ੍ਹ ਅਤੇ ਐਂਕਰ ਦਿਓਲ ਨੇ । ਗੀਤ ਦਾ ਵੀਡੀਓ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ।
ਹੋਰ ਵੇਖੋ :ਹਿਮਾਂਸ਼ੀ ਖੁਰਾਣਾ ਨੇ ਖਾਲਸਾ ਏਡ ਮਿਲ ਕੇ ਕੀਤੀ ਜ਼ਰੂਰਤਮੰਦਾ ਦੀ ਸੇਵਾ,ਤਸਵੀਰ ਕੀਤੀ ਸਾਂਝੀ
https://www.instagram.com/p/BwUpixXgZBC/
ਇਸ ਗੀਤ 'ਚ ਦੋ ਗੁੱਟਾਂ ਨੂੰ ਆਪੋ ਆਪਣਾ ਰੁਤਬਾ ਇੱਕ ਤੋਂ ਵੱਧ ਇੱਕ ਦਿਖਾਉਣ ਦੀ ਹੋੜ ਦੀ ਗੱਲ ਕੀਤੀ ਗਈ ਹੈ ।ਇਸ ਗੀਤ ਨੂੰ ਹਿਮਾਂਸ਼ੀ ਖੁਰਾਣਾ ਮਿਊਜ਼ਿਕ ਵੱਲੋਂ ਪੇਸ਼ ਕੀਤਾ ਗਿਆ ਹੈ । ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਗੈਰੀ ਨੇ ਸ਼ਿੰਗਾਰਿਆਂ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤ ਨੂੰ ਸੰਗੀਤਬੱਧ ਵੀ ਕੀਤਾ ਹੈ । ਹਿਮਾਂਸ਼ੀ ਖੁਰਾਣਾ ਨੇ ਖੁਦ ਵੀ ਅੱਗ ਬਹੁਤ ਹੈ ਨਾਂਅ ਦਾ ਗੀਤ ਕੱਢਿਆ ਹੈ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।