ਹੁਮਾ ਕੁਰੈਸ਼ੀ ਦੀ ਹਾਲੀਵੁੱਡ ਫ਼ਿਲਮ 'ਆਰਮੀ ਆਫ਼ ਦ ਡੈੱਡ' ਦਾ ਟ੍ਰੇਲਰ ਰਿਲੀਜ਼

Reported by: PTC Punjabi Desk | Edited by: Rupinder Kaler  |  April 15th 2021 06:34 PM |  Updated: April 15th 2021 06:34 PM

ਹੁਮਾ ਕੁਰੈਸ਼ੀ ਦੀ ਹਾਲੀਵੁੱਡ ਫ਼ਿਲਮ 'ਆਰਮੀ ਆਫ਼ ਦ ਡੈੱਡ' ਦਾ ਟ੍ਰੇਲਰ ਰਿਲੀਜ਼

ਹੁਮਾ ਕੁਰੈਸ਼ੀ ਦੀ ਹਾਲੀਵੁੱਡ ਫ਼ਿਲਮ 'ਆਰਮੀ ਆਫ਼ ਦ ਡੈੱਡ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਸ ਟ੍ਰੇਲਰ ਵਿੱਚ ਬਾਲੀਵੁੱਡ ਚਿਹਰਾ ਵੀ ਨਜ਼ਰ ਆ ਰਿਹਾ ਹੈ । ਬਾਲੀਵੁੱਡ ਐਕਟਰੈੱਸ ਹੁਮਾ ਕੁਰੈਸ਼ੀ ਇਸ ਹਾਲੀਵੁੱਡ ਫਿਲਮ 'ਚ ਇੱਕ ਛੋਟਾ ਜਿਹਾ ਰੋਲ ਅਦਾ ਕਰਦੀ ਨਜ਼ਰ ਆਏਗੀ।

ਹੋਰ ਪੜ੍ਹੋ :

ਅਖਰੋਟ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਰੱਖਦੇ ਹਨ ਦੂਰ

image from Huma Qureshi's instagram

ਇਹ ਪਹਿਲਾ ਮੌਕਾ ਨਹੀਂ ਜਦੋ ਬਾਲੀਵੁੱਡ ਅਦਾਕਾਰਾ ਨੇ ਹਾਲੀਵੁੱਡ ਵਿੱਚ ਕੰਮ ਕੀਤਾ ਹੋਵੇ ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ, ਰਾਧਿਕਾ ਆਪਟੇ ਵਰਗੀਆਂ ਕਈ ਅਦਾਕਾਰਾਂ ਹਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀਆਂ ਹਨ ।

image from Huma Qureshi's instagram

ਫ਼ਿਲਮ ਦੇ ਟ੍ਰੇਲਰ ਦੀ ਗੱਲ ਕੀਤੀ ਜਾਵੇ ਤਾਂ ਟ੍ਰੇਲਰ ਨੂੰ ਸ਼ੇਅਰ ਕਰਦਿਆਂ ਹੁਮਾ ਨੇ ਲਿਖਿਆ ,"ਜ਼ੈਕ Snyder ਵਰਗੇ  Genius ਇਨਸਾਨ ਦੇ ਵਿਜ਼ਨ 'ਚ ਇੱਕ ਛੋਟਾ ਪਾਰਟ ਕਰਨ ਤੋਂ ਮਾਣ ਮਹਿਸੂਸ ਕਰ ਰਹੀ ਹਾਂ।" ਮਾਣ ਹੋਣਾ ਵੀ ਬਣਦਾ ਹੈ ਕਿਉਂਕਿ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਦਾ ਸਫ਼ਰ ਆਸਾਨ ਨਹੀਂ ਸੀ।

 

View this post on Instagram

 

A post shared by Huma S Qureshi (@iamhumaq)

ਹੁਣ ਉਮੀਦ ਹੈ ਕਿ ਹੁਮਾ ਦਾ ਅੱਗੇ ਵੀ ਹਾਲੀਵੁੱਡ ਸਫ਼ਰ ਜਾਰੀ ਰਹੇ। ਬਾਕੀ 'ਆਰਮੀ ਆਫ ਦਾ ਡੈੱਡ' ਦੀ ਗੱਲ ਕਰੀਏ ਤਾਂ ਇਹ ਫ਼ਿਲਮ 21 ਮਈ ਨੂੰ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network