ਰਿਤਿਕ ਰੌਸ਼ਨ ਦੇ ਫੈਂਸ ਨੂੰ ਲੱਗਿਆ ਝਟਕਾ, ‘ਫਾਈਟਰ’ ਦੀ ਰਿਲੀਜ਼ ਡੇਟ ਬਦਲੀ
ਰਿਤਿਕ ਰੌਸ਼ਨ (Hrithik Roshan) ਅਤੇ ਦੀਪਿਕਾ ਪਾਦੂਕੋਣ (Deepika Padukone) ਵੱਡਾ ਧਮਾਕਾ ਕਰਨ ਜਾ ਰਹੇ ਹਨ । ਜੀ ਹਾਂ ਦੋਨਾਂ ਦੀ ਫ਼ਿਲਮ ‘ਫਾਈਟਰ’ (Fighter) ਨਾਲ ਸਬੰਧਤ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਪਹਿਲਾਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਫ਼ਿਲਮ ਪਹਿਲਾਂ 2023 ‘ਚ ਰਿਲੀਜ਼ ਹੋਣੀ ਸੀ, ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਮੁਲਤਵੀ ਹੋ ਚੁੱਕੀ ਹੈ ।
Image Source: Twitter
ਇਸ ਦਾ ਐਲਾਨ ਖੁਦ ਰਿਤਿਕ ਰੌਸ਼ਨ ਨੇ ਟਵੀਟ ਕਰਕੇ ਕੀਤਾ ਹੈ । ਰਿਤਿਕ ਰੌਸ਼ਨ ਨੇ ਫ਼ਿਲਮ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ ‘25 ਜਨਵਰੀ 2024, ਥੀਏਟਰਸ ‘ਚ ਮਿਲਦੇ ਹਾਂ। #ਫਾਈਟਰ’।ਇਸ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਚਰਚਾ ਹੋ ਰਹੀ ਹੈ ਅਤੇ ਫੈਂਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
Image Source Google
ਹੋਰ ਪੜ੍ਹੋ : ਜਦੋਂ ਕੈਟਰੀਨਾ ਕੈਫ ਨੂੰ ਨਹੀਂ ਆਉਂਦੀ ਨੀਂਦ ਤਾਂ ਵਿੱਕੀ ਕੌਸ਼ਲ ਕਰਦੇ ਹਨ ਇਹ ਕੰਮ, ਪੜ੍ਹੋ ਪੂਰੀ ਖ਼ਬਰ
ਖ਼ਬਰਾਂ ਮੁਤਾਬਕ ਬ੍ਰਹਮਾਸਤਰ ਅਤੇ ਫਾਈਟਰ ‘ਚ ਕਾਫੀ ਸਮਾਨਤਾਵਾਂ ਹਨ । ਕਿਉਂਕਿ ਬ੍ਰਹਮਾਸਤਰ ‘ਚ ਜਿਸ ਤਰ੍ਹਾਂ ਦਾ ਵੀਐੱਫਐਕਸ ਦਿਖਾਇਆ ਗਿਆ ਹੈ । ਜਿਸ ਕਾਰਨ ਇਸ ਫ਼ਿਲਮ ਦੀ ਤਾਰੀਫ ਹੋਈ ਸੀ । ਹੁਣ ਇਸ ਨੂੰ ਟੀਮ ਦੇ ਵੱਲੋਂ ‘ਫਾਈਟਰ’ ‘ਚ ਵੀਐੱਫਐਕਸ ਦੇਣਾ ਆਪਣੇ ਆਪ ‘ਚ ਵੱਖਰੀ ਤਰ੍ਹਾਂ ਦਾ ਅਨੁਭਵ ਰਹੇਗਾ।
Image Source :google
ਖ਼ਬਰਾਂ ਮੁਤਾਬਕ ਫਾਈਟਰ ਕੁਝ ਹਵਾਈ ਐਕਸ਼ਨ ਸੀਨਸ ਦੇ ਨਾਲ ਧਮਾਕਾ ਕਰਨ ਵਾਲੀ ਹੈ, ਜੋ ਕਿ ਭਾਰਤੀ ਦਰਸ਼ਕਾਂ ਦੇ ਲਈ ਆਪਣੀ ਤਰ੍ਹਾਂ ਦਾ ਅਨੋਖਾ ਅਨੁਭਵ ਹੋਵੇਗਾ’। ਇਸ ਫ਼ਿਲਮ ਦੇ ਨਾਲ ਵੀਐੱਫਐਕਸ ਟੀਮ ਦਾ ਜੁੜਨਾ ਇੱਕ ਵਧੀਆ ਖ਼ਬਰ ਹੈ । ਰਿਤਿਕ ਰੌਸ਼ਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।
25th January 2024- see you at the theatres! #Fighter pic.twitter.com/ywdLeTmwnI
— Hrithik Roshan (@iHrithik) October 28, 2022