ਰਿਤਿਕ ਰੌਸ਼ਨ ਸਟਾਰਰ ਫ਼ਿਲਮ ਵਿਕਰਮ ਵੇਧਾ ਦਾ ਪਹਿਲਾ ਗੀਤ 'Alcoholia' ਹੋਇਆ ਰਿਲੀਜ਼, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  September 18th 2022 09:32 AM |  Updated: September 18th 2022 10:09 AM

ਰਿਤਿਕ ਰੌਸ਼ਨ ਸਟਾਰਰ ਫ਼ਿਲਮ ਵਿਕਰਮ ਵੇਧਾ ਦਾ ਪਹਿਲਾ ਗੀਤ 'Alcoholia' ਹੋਇਆ ਰਿਲੀਜ਼, ਵੇਖੋ ਵੀਡੀਓ

Film Vikram Vedha's Alcoholia Song OUT: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਵਿਕਰਮ ਵੇਧਾ' ਸਟਾਰਰ ਫ਼ਿਲਮ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਦੇ ਵਿੱਚ ਰਿਤਿਕ ਦੇ ਨਾਲ ਸੈਫ ਅਲੀ ਖ਼ਾਨ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ। ਹੁਣ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਪਹਿਲਾ ਗੀਤ  'Alcoholia' ਰਿਲੀਜ਼ ਕਰ ਦਿੱਤਾ ਹੈ।

Image Source: Instagram

ਰਿਤਿਕ ਰੌਸ਼ਨ ਅਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ਵਿਕਰਮ ਵੇਧਾ ਦਾ ਪਹਿਲਾ ਗੀਤ 'Alcoholia' ਰਿਲੀਜ਼ ਹੋ ਗਿਆ ਹੈ। ਗੀਤ 'ਚ ਰਿਤਿਕ ਰੌਸ਼ਨ ਪੂਰੇ ਜੋਸ਼ 'ਚ ਡਾਂਸ ਕਰਦੇ ਹੋਏ ਨਜ਼ਰ ਆ  ਰਹੇ ਹਨ। ਵਿਸ਼ਾਲ-ਸ਼ੇਖਰ ਨੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ।ਗੀਤ 'Alcoholia' ਦੇ ਬੋਲ ਮਸ਼ਹੂਰ ਗੀਤਕਾਰ ਮਨੋਜ ਮੁਨਤਾਸ਼ੀਰ ਵੱਲੋਂ ਲਿਖੇ ਗਏ ਹਨ।  ਇਸ ਗੀਤ ਨੂੰ ਵਿਸ਼ਾਲ-ਸ਼ੇਖਰ, ਸਨਿਗਧਾਜੀਤ ਭੌਮਿਕ ਅਤੇ ਅਨੰਨਿਆ ਚੱਕਰਵਰਤੀ ਨੇ ਗਾਇਆ ਹੈ।

ਦੱਸ ਦੇਈਏ ਕਿ ਰਿਤਿਕ ਰੌਸ਼ਨ ਅਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਵਿਕਰਮ-ਵੇਧਾ' ਭਾਰਤੀ ਸਿਨੇਮਾ ਦੇ ਇਤਿਹਾਸ 'ਚ ਰਿਕਾਰਡ ਬਣਾਉਣ ਜਾ ਰਹੀ ਹੈ। 'ਵਿਕਰਮ-ਵੇਧਾ' ਭਾਰਤੀ ਸਿਨੇਮਾ ਦੀ ਪਹਿਲੀ ਅਜਿਹੀ ਫ਼ਿਲਮ ਬਨਣ ਜਾ ਰਹੀ ਹੈ, ਜੋ ਦੁਨੀਆ ਦੇ 100 ਤੋਂ ਵੱਧ ਦੇਸ਼ਾਂ 'ਚ ਰਿਲੀਜ਼ ਹੋਵੇਗੀ।

Image Source: Instagram

ਇਸ ਫ਼ਿਲਮ ਦੀ ਰਿਲੀਜ਼ 'ਚ ਅਜੇ 15 ਦਿਨ ਬਾਕੀ ਹਨ। ਇਹ ਫ਼ਿਲਮ 30 ਸਤੰਬਰ 2022 ਨੂੰ ਰਿਲੀਜ਼ ਹੋਵੇਗੀ। ਰਿਤਿਕ ਰੌਸ਼ਨ ਦੇ ਵਿਸ਼ਵ ਪੱਧਰ 'ਤੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। 'ਵਿਕਰਮ-ਵੇਧਾ' ਤੋਂ ਇਹ ਵੀ ਉਮੀਂਦ ਹੈ ਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਰਿਕਾਰਡ ਬਣਾਵੇਗੀ।

ਤਰਨ ਆਦਰਸ਼ ਅਤੇ ਹੋਰ ਫ਼ਿਲਮ ਕ੍ਰਿਟਿਕਸ ਦੇ ਮੁਤਾਬਕ 'ਵਿਕਰਮ-ਵੇਧਾ' ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਦੇ ਸਿਨੇਮਾਘਰਾਂ 'ਚ ਚੱਲੇਗੀ। ਖਬਰਾਂ ਮੁਤਾਬਕ 'ਵਿਕਰਮ ਵੇਧਾ' ਉੱਤਰੀ ਅਮਰੀਕਾ, ਬ੍ਰਿਟੇਨ, ਮੱਧ ਪੂਰਬ ਦੇ ਦੇਸ਼ਾਂ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਨਾਲ-ਨਾਲ ਯੂਰਪ ਦੇ 22 ਦੇਸ਼ਾਂ ਅਤੇ ਅਫਰੀਕਾ ਦੇ 27 ਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Image Source: Instagram

ਹੋਰ ਪੜ੍ਹੋ: Honey Singh new album: ਯੋ ਯੋ ਹਨੀ ਸਿੰਘ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ Honey 3.0 ਦਾ ਕੀਤਾ ਐਲਾਨ

ਦੱਸ ਦੇਈਏ, 'ਵਿਕਰਮ-ਵੇਧਾ' ਤਮਿਲ ਫ਼ਿਲਮ 'ਵਿਕਰਮ-ਵੇਧਾ' (2017) ਦਾ ਅਧਿਕਾਰਤ ਹਿੰਦੀ ਰੀਮੇਕ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਪੁਸ਼ਕਰ-ਗਾਇਤਰੀ ਨੇ ਕੀਤਾ ਹੈ। ਅਦਾਕਾਰ ਆਰ. ਮਾਧਵਨ ਅਤੇ ਸਰਵੋਤਮ ਅਦਾਕਾਰ ਵਿਜੇ ਸੇਤੂਪਤੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਚੰਗੇ ਅਤੇ ਮਾੜੇ ਵਿੱਚ ਫਰਕ ਕਰਨਾ ਸਿਖਾਉਂਦੀ ਹੈ, ਕੀ ਸਹੀ ਅਤੇ ਕੀ ਗ਼ਲਤ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network