ਰਿਤਿਕ ਰੌਸ਼ਨ ਸਟਾਰਰ ਫ਼ਿਲਮ ਵਿਕਰਮ ਵੇਧਾ ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
Film Vikram Vedha Teaser: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਵਿਕਰਮ ਵੇਧਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ ਦੇ ਟੀਜ਼ਰ ਵਿੱਚ ਰਿਤਿਕ ਰੌਸ਼ਨ ਦੇ ਨਾਲ-ਨਾਲ ਸੈਫ ਅਲੀ ਖ਼ਾਨ ਵੀ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source: Instagram
ਫ਼ਿਲਮ 'ਵਿਕਰਮ ਵੇਧਾ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਗਿਆ ਹੈ। ਟੀਜ਼ਰ 'ਚ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੋਵੇਂ ਸਿਤਾਰੇ ਜ਼ਬਰਦਸਤ ਐਕਸ਼ਨ 'ਚ ਨਜ਼ਰ ਆ ਰਹੇ ਹਨ। ਇਸ 1 ਮਿੰਟ 54 ਸੈਕਿੰਡ ਦੇ ਟੀਜ਼ਰ ਵਿੱਚ ਰਿਤਿਕ ਰੋਸ਼ਨ ਦਾ ਜ਼ਬਰਦਸਤ ਲੁੱਕ ਅਤੇ ਸੈਫ ਅਲੀ ਖ਼ਾਨ ਦਾ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ 'ਚ ਰਾਧਿਕਾ ਆਪਟੇ ਨੇ ਸੈਫ ਅਲੀ ਖਾਨ ਦਾ ਕਿਰਦਾਰ ਨਿਭਾਇਆ ਹੈ। ਟੀਜ਼ਰ 'ਚ ਰਿਤਿਕ ਅਤੇ ਸੈਫ ਅਲੀ ਖਾਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ ਅਤੇ ਗਾਇਤਰੀ ਨੇ ਕੀਤਾ ਹੈ। ਇਹ ਤਾਮਿਲ ਫ਼ਿਲਮ ਵਿਕਰਮ ਵੇਧਾ ਦਾ ਹਿੰਦੀ ਰੀਮੇਕ ਹੈ। ਇਸ ਤੋਂ ਪਹਿਲਾਂ ਰਿਤਿਕ ਨੇ ਫ਼ਿਲਮ ਦੇ ਸੈੱਟ ਤੋਂ ਸ਼ਾਨਦਾਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਫ਼ਿਲਮ 'ਚ ਰਾਧਿਕਾ ਆਪਟੇ ਵੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ।
Image Source: Instagram
ਇਸ ਤੋਂ ਪਹਿਲਾਂ, ਆਪਣੇ ਇੱਕ ਇੰਟਰਵਿਊ ਦੇ ਵਿੱਚ ਨਿਰਦੇਸ਼ਕ ਪੁਸ਼ਕਰ ਅਤੇ ਗਾਇਤਰੀ ਨੇ ਰਿਤਿਕ ਅਤੇ ਸੈਫ ਨਾਲ ਕੰਮ ਕਰਨ ਦੇ ਤਜ਼ਰਬੇ ਬਾਰੇ ਕਿਹਾ, "ਸੁਪਰਸਟਾਰ ਰਿਤਿਕ ਅਤੇ ਸੈਫ ਨਾਲ ਸ਼ੂਟਿੰਗ ਕਰਨਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ, ਸਾਡੇ ਸੁਪਰ ਪ੍ਰਤਿਭਾਸ਼ਾਲੀ ਅਤੇ ਅਦਭੁਤ ਕਰੂ ਦੇ ਨਾਲ, ਅਸੀਂ ਸਕ੍ਰਿਪਟ 'ਤੇ ਜੋ ਕਰ ਸਕਦੇ ਹਾਂ ਉਹ ਕਰ ਰਹੇ ਹਾਂ। ਅਸੀਂ ਜਿਵੇਂ ਸੋਚਿਆ ਸੀ ਅਸੀਂ ਉਂਝ ਹੀ ਆਪਣੇ ਟੀਚੇ ਨੂੰ ਹਾਸਿਲ ਕਰਨ ਦੇ ਯੋਗ ਹੋਵਾਂਗੇ।
ਉਨ੍ਹਾਂ ਨੇ ਅੱਗੇ ਕਿਹਾ, 'ਹੁਣ ਅਸੀਂ ਦਰਸ਼ਕਾਂ ਨੂੰ ਆਪਣੀ ਫ਼ਿਲਮ ਦਿਖਾਉਣ ਲਈ ਹੋਰ ਇੰਤਜ਼ਾਰ ਕਵਾਉਣ ਦੇ ਹੱਕ ਵਿੱਚ ਨਹੀਂ ਹਾਂ। ਇਸ ਦੇ ਨਾਲ ਹੀ ਰਿਤਿਕ ਰੌਸ਼ਨ ਤਿੰਨ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਰਿਤਿਕ ਨੇ ਕਿਹਾ ਸੀ, 'ਵੇਧਾ ਦਾ ਕਿਰਦਾਰ ਅਤੇ ਇਸ 'ਤੇ ਮੇਰਾ ਕੰਮ ਬਾਕੀਆਂ ਨਾਲੋਂ ਵੱਖਰਾ ਹੈ, ਕਿਉਂਕਿ ਮੈਨੂੰ ਹੀਰੋ ਹੋਣ ਦੀ ਈਮੇਜ਼ ਨੂੰ ਤੋੜ ਕੇ ਅਦਾਕਾਰੀ ਦੇ ਅਗਲੇ ਹੋਰ ਹੈਰਾਨ ਕਰਨ ਵਾਲੇ ਪੜਾਅ 'ਤੇ ਜਾਣਾ ਪਿਆ।' ਰਿਤਿਕ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਫ਼ਿਲਮ 'ਚ ਸੈਫ ਅਲੀ ਖ਼ਾਨ ਸਣੇ ਸਾਰੇ ਕਲਾਕਾਰਾਂ ਨਾਲ ਕੰਮ ਕਰਨ ਦਾ ਨਵਾਂ ਅਨੁਭਵ ਮਿਲਿਆ।
Image Source: Instagram
ਹੋਰ ਪੜ੍ਹੋ: ਨਵੀਂ ਪੰਜਾਬੀ ਫ਼ਿਲਮ 'Article 295' ਦਾ ਹੋਇਆ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਦੱਸ ਦਈਏ ਕਿ ਰਿਤਿਕ ਰੌਸ਼ਨ, ਸੈਫ ਅਲੀ ਖ਼ਾਨ ਅਤੇ ਰਾਧਿਕਾ ਆਪਟੇ ਸਟਾਰਰ ਇਹ ਫ਼ਿਲਮ 30 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।