ਰਿਤਿਕ ਰੌਸ਼ਨ ਨੇ ਖ਼ਾਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਪਿਤਾ ਰਾਕੇਸ਼ ਰੌਸ਼ਨ ਦਾ ਜਨਮਦਿਨ, ਵੇਖੋ ਵੀਡੀਓ
Rakesh Roshan's birthday: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਵਿਕਰਮ ਵੇਧਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਰਿਤਿਕ ਦੇ ਪਿਤਾ ਰਾਕੇਸ਼ ਰੌਸ਼ਨ ਦਾ ਜਨਮਦਿਨ ਸੀ, ਜੋ ਕਿ ਉਨ੍ਹਾਂ ਪਰਿਵਾਰ ਨਾਲ ਮਨਾਇਆ। ਹੁਣ ਰਿਤਿਕ ਨੇ ਪਿਤਾ ਦੇ ਜਨਮਦਿਨ ਦੇ ਸੈਲੀਬ੍ਰੇਸ਼ਨ ਦੀ ਝਲਕ ਫੈਨਜ਼ ਨਾਲ ਸ਼ੇਅਰ ਕੀਤੀ ਹੈ।
Image Source :Instagram
ਰਿਤਿਕ ਰੌਸ਼ਨ ਨੇ ਅਕਸਰ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ। ਰਿਤਿਕ ਨੇ ਪਿਤਾ ਰਾਕੇਸ਼ ਰੌਸ਼ਨ ਦਾ ਜਨਮਦਿਨ ਬੇਹੱਦ ਖ਼ਾਸ ਅੰਦਾਜ਼ ਵਿੱਚ ਸੈਲੀਬ੍ਰੇਟ ਕੀਤਾ। ਇਸ ਦੀ ਇੱਕ ਵੀਡੀਓ ਰਿਤਿਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਿਤਿਕ ਨੇ ਪਿਤਾ ਲਈ ਬੇਹੱਦ ਪਿਆਰਾ ਨੋਟ ਲਿਖਿਆ। ਰਿਤਿਕ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " About last night. Making 73 look 37 Invincible ❤️We love you !"
Image Source :Instagram
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਾਕੇਸ਼ ਰੌਸ਼ਨ ਪੂਰੇ ਪਰਿਵਾਰ ਨਾਲ ਮਿਲ ਕੇ ਧੂਮਧਾਮ ਨਾਲ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਰਿਤਿਕ ਰੌਸ਼ਨ ਤੇ ਉਨ੍ਹਾਂ ਦੇ ਦੋਵੇਂ ਬੇਟੇ ਵੀ ਨਜ਼ਰ ਆ ਰਹੇ ਹਨ। ਰਾਕੇਸ਼ ਰੌਸ਼ਨ ਦੇ ਗਲੇ ਵਿੱਚ ਫੁੱਲਾਂ ਦਾ ਹਾਰ ਹੈ ਅਤੇ ਉਹ ਪਰਿਵਾਰ ਨਾਲ ਮਿਲ ਕੇ ਜਨਮਦਿਨ ਦਾ ਕੇਕ ਕੱਟ ਰਹੇ ਹਨ। ਇਸ ਦੌਰਾਨ ਰਿਤਿਕ ਗੀਤ ਗਾ ਕੇ ਪਿਤਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਵੀਡੀਓ 'ਚ ਰਿਤਿਕ ਤੋਂ ਇਲਾਵਾ ਉਨ੍ਹਾਂ ਦੀ ਮਾਂ, ਬੱਚੇ, ਭੈਣ ਅਤੇ ਚਾਚਾ ਰਾਜੇਸ਼ ਰਸ਼ਨ ਵੀ ਨਜ਼ਰ ਆ ਰਹੇ ਹਨ। ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀ ਦੇ ਭਾਵ ਹਨ।
ਰਿਤਿਕ ਵੱਲੋਂ ਸ਼ੇਅਰ ਕੀਤੀ ਗਈ ਇਸ ਖੂਬਸੂਰਤ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਨੇ ਪਿਉ-ਪੁੱਤਰ ਦੀ ਜੋੜੀ ਲਈ ਪਿਆਰ ਭਰੇ ਸੰਦੇਸ਼ ਲਿਖੇ ਹਨ। ਇਸ ਦੇ ਨਾਲ ਹੀ ਕਈ ਫੈਨਜ਼ ਨੇ ਕਮੈਂਟ ਕਰਕੇ ਰਾਕੇਸ਼ ਰੌਸ਼ਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
Image Source :Instagram
ਹੋਰ ਪੜ੍ਹੋ: Mercedes 'ਚ 2 ਰੁਪਏ ਕਿਲੋ ਰਾਸ਼ਨ ਲੈਣ ਪਹੁੰਚੇ ਗਰੀਬ ਵਿਅਕਤੀ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ
ਰਿਤਿਕ ਰੌਸ਼ਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਪਿਤਾ ਰਾਕੇਸ਼ ਰੌਸ਼ਨ ਦੇ ਨਾਲ 'ਕ੍ਰਿਸ਼' ਦੇ ਅਗਲੇ ਸੀਕਵਲ 'ਤੇ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਰਿਤਿਕ ਰੌਸ਼ਨ ਦੀ ਫ਼ਿਲਮ ਵਿਕਰਮ ਵੇਧਾ 30 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸੈਫ ਅਲੀ ਖ਼ਾਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੇ ਫ਼ਿਲਮ ਦੇਖਣ ਲਈ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਇਹ ਫ਼ਿਲਮ ਸਾਊਥ ਦੀ ਫ਼ਿਲਮ ਵਿਕਰਮ ਵੇਧਾ ਦੀ ਅਧਿਕਾਰਤ ਹਿੰਦੀ ਰੀਮੇਕ ਹੈ, ਜਿਸ ਦਾ ਨਿਰਦੇਸ਼ਨ ਖ਼ੁਦ ਗਾਇਤਰੀ-ਪੁਸ਼ਕਰ ਨੇ ਕੀਤਾ ਹੈ।
View this post on Instagram