ਰਿਤਿਕ ਰੋਸ਼ਨ ਨੇ ਆਪਣੀ ਨਵੀਂ ਫ਼ਿਲਮ ਕ੍ਰਿਸ਼ 4 ਦਾ ਕੀਤਾ ਐਲਾਨ, ਵੀਡੀਓ ਕੀਤੀ ਸਾਂਝੀ
ਰਿਤਿਕ ਰੋਸ਼ਨ ਨੇ ਆਪਣੀ ਨਵੀਂ ਫ਼ਿਲਮ ਕ੍ਰਿਸ਼ 4 ਦਾ ਆਫੀਸ਼ੀਅਲ ਐਲਾਨ ਕਰ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕ੍ਰਿਸ਼ ਫ਼ਿਲਮ ਦੇ ਹਾਲ ਹੀ ਵਿੱਚ 15 ਸਾਲ ਪੂਰੇ ਹੋਏ ਹਨ । ਇਸ ਸਭ ਨੂੰ ਲੈ ਕੇ ਰਿਤਿਕ ਵਲੋਂ ਇਕ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਇਸ ਦੀ ਪਹਿਲੀ ਝਲਕ ਦਿਖਾਈ ਗਈ ਹੈ।
Pic Courtesy: Instagram
ਹੋਰ ਪੜ੍ਹੋ :
ਦਿਲਜੀਤ ਦੋਸਾਂਝ ਦੇ ਗਾਣੇ ਸੁਣ ਕੇ ਇਸ ਬੀਬੀ ਦਾ ਦੁਖਣੋਂ ਹੱਟ ਜਾਂਦਾ ਸਿਰ ਦਰਦ, ਵੀਡੀਓ ਵਾਇਰਲ
Pic Courtesy: Instagram
ਜਿਸ 'ਚ ਇਹ ਵੀ ਦੱਸਿਆ ਹੈ ਕਿ ਕ੍ਰਿਸ਼ ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਿਤਿਕ ਨੇ ਕਿਹਾ- ਪਾਸਟ 'ਚ ਜੋ ਸੀ ਉਹ ਹੋ ਗਿਆ, ਦੇਖਦੇ ਆ ਹੁਣ ਫਿਊਚਰ ਕਿ ਲੈ ਕੇ ਆਉਂਦਾ ਹੈ। ਸਾਲ 2006 ਫਿਲਮ ਕ੍ਰਿਸ਼ ਸੀਰੀਜ਼ ਦੀ ਸ਼ੁਰੂਆਤ ਹੋਈ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ।
Pic Courtesy: Instagram
ਇਸ ਵਿਚ ਰਿਤਿਕ ਰੋਸ਼ਨ ਤੇ ਪ੍ਰਿਯੰਕਾ ਚੋਪੜਾ ਦੀ ਜੋੜੀ ਨਜ਼ਰ ਆਈ ਸੀ। ਇਸ ਤੋਂ ਬਾਅਦ ਕ੍ਰਿਸ਼ 3 ਨੂੰ ਸਾਲ 2013 ਵਿਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿਚ ਰਿਤਿਕ ਅਤੇ ਪ੍ਰਿਯੰਕਾ ਦੀ ਇਹ ਕਹਾਣੀ ਅੱਗੇ ਵਧਾਈ ਗਈ ਸੀ, ਜਿਸ ਵਿਚ ਕੁਝ ਨਵੇਂ ਚਿਹਰੇ ਵੀ ਦਿਖਾਈ ਦਿੱਤੇ ਸੀ। ਇਸ ਫਿਲਮ ਵਿੱਚ ਵਿਵੇਕ ਓਬਰਾਏ ਅਤੇ ਕੰਗਨਾ ਰਨੌਤ ਵਰਗੇ ਚੇਹਰੇ ਨਜ਼ਰ ਆਏ ਸੀ।
View this post on Instagram