‘ਹਾਊਸਫੁੱਲ 4’ ਫਿਲਮ ਦੀ ਸ਼ੂਟਿੰਗ ਹੋਈ ਖਤਮ, ਜਾਣੋ ਇਸ ਵਾਰ ਕੀ ਹੋ ਸਕਦਾ ਹੈ ਖਾਸ

Reported by: PTC Punjabi Desk | Edited by: Lajwinder kaur  |  November 21st 2018 10:53 AM |  Updated: November 21st 2018 10:55 AM

‘ਹਾਊਸਫੁੱਲ 4’ ਫਿਲਮ ਦੀ ਸ਼ੂਟਿੰਗ ਹੋਈ ਖਤਮ, ਜਾਣੋ ਇਸ ਵਾਰ ਕੀ ਹੋ ਸਕਦਾ ਹੈ ਖਾਸ

‘ਹਾਊਸਫੁੱਲ 4’ ਫਿਲਮ ਦੀ ਸ਼ੂਟਿੰਗ ਹੋਈ ਖਤਮ, ਜਾਣੋ ਇਸ ਵਾਰ ਕੀ ਹੋ ਸਕਦਾ ਹੈ ਖਾਸ: ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਦੀ ਫਿਲਮ 'ਹਾਊਸਫੁੱਲ 4' ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ । ਇਹ ਹਾਊਸਫੁੱਲ ਮੂਵੀ ਜੋ ਕੇ 2010 'ਚ ਰਿਲੀਜ਼ ਹੋਈ ਸੀ ਉਸ ਦੀ ਹੀ ਸੀਰੀਜ਼ ਹੈ ਜੋ ਕੇ ਸਾਜਿਦ ਨਾਡਿਆਡਵਾਲਾ ਵੱਲੋਂ ਹੀ ਬਣਾਈ ਜਾਂਦੀ ਹੈ।  ਤੇ ਹਾਊਸਫੁੱਲ 4 ਨੂੰ ਫਾਕਸ ਸਟੂਡੀਓ ਵੱਲੋਂ ਪੇਸ਼ ਕੀਤੀ ਜਾ ਰਹੀ ਹੈ।‘ਹਾਊਸਫੁੱਲ 4’ ਫਿਲਮ ਦੀ ਸ਼ੂਟਿੰਗ ਹੋਈ ਖਤਮ, ਜਾਣੋ ਇਸ ਵਾਰ ਕੀ ਹੋ ਸਕਦਾ ਹੈ ਖਾਸ ਫਿਲਮ ਦੇ ਪ੍ਰੋਡਿਊਸਰ/ਡਾਇਰੈਕਟਰ ਸਾਜਿਦ ਨਡਿਆਵਾਲਾ ਨੇ ਆਪਣੇ ਇੰਸਟਾਗ੍ਰਾਮ ਤੋਂ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ ਕਿ “ ਇਕ ਹੋਰ ਦਿਲਚਸਪ ਪੜਾਅ ਦਾ ਅੰਤ ਹੋ ਗਿਆ ਹੈ ਤੇ ਫਿਲਮ ਦੀ ਚੌਥੀ ਸੀਰੀਜ਼ ਦੀ ਸ਼ੂਟਿੰਗ ਦਾ ਸ਼ਾਨਦਾਰ ਤਰੀਕੇ ਦੇ ਨਾਲ ਪੂਰੀ ਹੋ ਚੁੱਕੀ ਹੈ ਤੇ ਇਸ ਵਾਰ ਦਰਸ਼ਕਾਂ ਨੂੰ ਚਾਰ ਗੁਣਾ ਪਾਗਲਪਨ ਤੇ ਮਸਤੀ ਦੇਖਣ ਨੂੰ ਮਿਲੇਗੀ”

ਇਸ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਖਤਮ ਹੋਣ ਦੀ ਜਾਣਕਾਰੀ ਹਾਊਸਫੁੱਲ ਫਿਲਮ ਦੇ ਹੀਰੋ ਅਕਸ਼ੈ  ਕੁਮਾਰ ਨੇ ਟਵਿਟਰ ਉੱਤੇ ਦਿੱਤੀ ਹੈ ਤੇ ਨਾਲ ਹੀ ਲਿਖਿਆ ਹੈ ਕਿ ,  ‘ ਫਿਲਮ  ‘ਹਾਉਸਫੁਲ 4’  ਦੀ ਭਾਵੇਂ ਸੂਟਿੰਗ ਖਤਮ ਹੋ ਚੁੱਕੀ ਹੈ,  ਲੇਕਿਨ ਮਸਤੀ ਕਦੇ ਖਤਮ ਨਹੀਂ ਹੋਵੇਗੀ..  ਤੇ ਦਰਸ਼ਕਾਂ ਨੂੰ ਮਿਲਾਂਗਾ 2019 ਵਿੱਚ...  ’

‘ਹਾਊਸਫੁੱਲ 4’ ਫਿਲਮ ਦੀ ਸ਼ੂਟਿੰਗ ਹੋਈ ਖਤਮ, ਜਾਣੋ ਇਸ ਵਾਰ ਕੀ ਹੋ ਸਕਦਾ ਹੈ ਖਾਸ

ਹੋਰ ਪੜ੍ਹੋ: ਸ਼ਾਹਰੁਖ ਖਾਨ ਨੇ ਸੜਕ ‘ਤੇ ਕੀਤੀ ਮਸਤੀ, ਖਾਧੇ ਗੋਲਗੱਪੇ ਦੇਖੋ ਤਸਵੀਰਾਂ 

ਓਧਰ ਦਰਸ਼ਕਾਂ ‘ਚ ਹਾਊਸਫੁੱਲ ਮੂਵੀ ਦੀ ਰਿਲੀਜ਼  ਨੂੰ ਲੈਕੇ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਕਿ ਹਾਊਸਫੁੱਲ ਫਿਲਮ ਦੀ ਸੀਰੀਜ਼ ਚ ਹਰ ਵਾਰੀ ਦੀ ਤਰ੍ਹਾਂ ਵੀ ਇਸ ਵਾਰ ਵੀ ਮਸਤੀ ਦੇਖਣ ਨੂੰ ਮਿਲੇਗੀ। ਦੱਸ ਦੇਈਏ ਕਿ ਇਹ ਮੂਵੀ ਅਗਲੇ ਸਾਲ 2019 ‘ਚ ਦੀਵਾਲੀ ‘ਤੇ ਰਿਲੀਜ਼ ਹੋਵੇਗੀ। ਦੱਸ ਦੇਈਏ ਫਿਲਮ 'ਚ ਅਕਸ਼ੈ ਕੁਮਾਰ, ਕ੍ਰਿਤੀ ਖਰਬੰਦਾ, ਕ੍ਰਿਤੀ ਸੈਨਨ, ਬੌਬੀ ਦਿਓਲ, ਰਿਤੇਸ਼ ਦੇਸ਼ਮੁੱਖ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।

-PTC Punjabi


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network