‘ਹੌਸਲਾ ਰੱਖ’ ਫ਼ਿਲਮ ਨੇ ਗੱਡੇ ਕਾਮਯਾਬੀ ਦੇ ਝੰਡੇ, ਇੰਡੀਆ ਦੀ ਦੂਜੀ ਫ਼ਿਲਮ ਹੈ ਜੋ ‘North America’ ਦੀ ਟੌਪ 10 ਸੂਚੀ ‘ਚ ਹੋਈ ਸ਼ਮਿਲ

Reported by: PTC Punjabi Desk | Edited by: Lajwinder kaur  |  October 26th 2021 11:35 AM |  Updated: October 26th 2021 11:35 AM

‘ਹੌਸਲਾ ਰੱਖ’ ਫ਼ਿਲਮ ਨੇ ਗੱਡੇ ਕਾਮਯਾਬੀ ਦੇ ਝੰਡੇ, ਇੰਡੀਆ ਦੀ ਦੂਜੀ ਫ਼ਿਲਮ ਹੈ ਜੋ ‘North America’ ਦੀ ਟੌਪ 10 ਸੂਚੀ ‘ਚ ਹੋਈ ਸ਼ਮਿਲ

ਦਿਲਜੀਤ ਦੋਸਾਂਝ ਦੀ ਫ਼ਿਲਮ ਹੌਸਲਾ ਰੱਖ ਜੋ ਕਿ ਬਾਕਸ ਆਫ਼ਿਸ ਬਾਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਜੀ ਹਾਂ ਇਹ ਫ਼ਿਲਮ ‘North America’ ਦੀ ਟਾਪ 10 ‘ਚ ਸ਼ਾਮਿਲ ਹੋਈ ਹੈ। ਦਿਲਜੀਤ ਦੋਸਾਂਝ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕਰਕੇ ਇਹ ਖੁਸ਼ੀ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ।

ਹੋਰ  ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

Honsla rakh (1)

ਵੀਡੀਓ 'ਚ ਦਿਲਜੀਤ ਦੋਸਾਂਝ (Diljit Dosanjh)ਨੇ ਦੱਸਿਆ ਹੈ ਕਿ ਇਹ ਪੰਜਾਬੀ ਫ਼ਿਲਮ ਹੈ ਜੋ ਕਿ ਐੱਨ. ਅਮਰੀਕਾ ਦੀ ਟੌਪ 10 ਸੂਚੀ ਚ ਸ਼ਾਮਿਲ ਹੋਈ ਹੈ। ਏਨਾਂ ਪਿਆਰ ਦੇਣ ਲਈ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਅਦਾ ਕੀਤਾ। ਦੱਸ ਦਈਏ ਬਾਹੂਬਲੀ 2 ਤੋਂ ਬਾਅਦ ਦੂਜੀ ਭਾਰਤੀ ਫ਼ਿਲਮ ਹੈ ਹੌਸਲਾ ਰੱਖ ਜੋ ਕਿ ਐੱਨ. ਅਮਰੀਕਾ ਦੀ ਟੌਪ 10 ਦੀ ਸੂਚੀ ਵਿੱਚ ਸ਼ਾਮਿਲ ਹੋਈ ਹੈ। ਇੰਡੀਆ ‘ਚ ਇਹ ਫ਼ਿਲਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

ਹੋਰ  ਪੜ੍ਹੋ : ਮੋਨਿਕਾ ਗਿੱਲ ਨੇ ਆਪਣੇ ਮੰਗੇਤਰ ਦੇ ਨਾਲ ਪੰਜਾਬੀ ਗੀਤ ਉੱਤੇ ਪਾਇਆ ਸ਼ਾਨਦਾਰ ਭੰਗੜਾ, ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਕਿਊਟ ਕਪਲ ਦਾ ਇਹ ਅੰਦਾਜ਼

inside image of diljit dosnajh honsla rakh

15 ਅਕਤੂਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਬੰਪਰ ਓਪਨਿੰਗ ਕੀਤੀ ਅਤੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਕਾਮੇਡੀ ਜੌਨਰ ਵਾਲੀ ਇਸ ਫ਼ਿਲਮ 'ਚ ਮੁੱਖ ਕਿਰਦਾਰਾਂ 'ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤਾ ਅਤੇ ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network