ਹਨੀ ਸਿੰਘ ਦੀ ਪਤਨੀ ਸ਼ਾਲਿਨੀ ਨੇ ਖੋਲਿ੍ਹਆ ਹੋਟਲ ਦੇ ਕਮਰੇ ਦਾ ਰਾਜ਼, ਕੀਤੇ ਵੱਡੇ ਖੁਲਾਸੇ
ਹਨੀ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਬੀਤੇ ਦਿਨ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਹਨੀ ਸਿੰਘ ਦੀ ਪਤਨੀ ਨੇ ਇਹ ਕੇਸ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਦਾਇਰ ਕੀਤਾ ਹੈ। ਸ਼ਿਕਾਇਤ ਤੋਂ ਬਾਅਦ ਅਦਾਲਤ ਨੇ ਵੀ ਹਨੀ ਸਿੰਘ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਵਿੱਚ ਹਨੀ ਸਿੰਘ ਤੋਂ ਜਵਾਬ ਤਲਬ ਕੀਤਾ ਹੈ ।
Pic Courtesy: Instagram
ਹੋਰ ਪੜ੍ਹੋ :
ਲਾਈਵ ਸੈਸ਼ਨ ਦੌਰਾਨ ਨਿਊਡ ਹੋਈ ਅਦਾਕਾਰਾ ਗਹਿਨਾ ਵਸ਼ਿਸ਼ਟ, ਅਡਲਟ ਅਤੇ ਆਮ ਫ਼ਿਲਮਾਂ ‘ਚ ਦੱਸਿਆ ਅੰਤਰ
image source-instagram
ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸ਼ਾਲਿਨੀ ਨੇ ਹਨੀ ਸਿੰਘ ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ ਸ਼ਾਲਿਨੀ ਨੇ ਦੱਸਿਆ ਕਿ ਹਨੀ ਸਿੰਘ ਨਾਲ ਉਹਨਾਂ ਦਾ ਰਿਸ਼ਤਾ ਵਿਆਹ ਤੋਂ ਬਾਅਦ ਹੀ ਖਰਾਬ ਹੋ ਗਿਆ ਸੀ । ਹਨੀਮੂਨ ਤੇ ਹੋਈ ਘਟਨਾ ਦਾ ਰਾਜ਼ ਵੀ ਸ਼ਾਲਿਨੀ ਨੇ ਖੋਲਿਆ । ਸ਼ਾਲਿਨੀ ਨੇ ਅਦਾਲਤ ਨੂੰ ਦੱਸਿਆ ਕਿ 10 ਸਾਲਾਂ ਦੇ ਪਿਆਰ ਤੋਂ ਬਾਅਦ 23 ਜਨਵਰੀ 2011 ਨੂੰ ਦੋਹਾਂ ਨੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ । ਹਨੀ ਨੂੰ ਮਿਊਜ਼ਿਕ ਨਾਲ ਸ਼ੁਰੂ ਤੋਂ ਹੀ ਪਿਆਰ ਸੀ, ਇਸ ਵਜ੍ਹਾ ਕਰਕੇ ਉਸ ਨੇ ਵੀ ਹਨੀ ਦਾ ਪੂਰਾ ਸਾਥ ਦਿੱਤਾ ਸੀ ।
Pic Courtesy: Instagram
ਸ਼ਾਲਿਨੀ ਨੇ ਆਪਣੇ ਹਨੀਮੂਨ ਦੀ ਘਟਨਾ ਵੀ ਅਦਾਲਤ ਨੂੰ ਦੱਸੀ । ਉਸ ਨੇ ਦੱਸਿਆ ਕਿ ਉਹਨਾਂ ਦੇ ਜਾਣਕਾਰ ਜੀਤ ਕਲਸੀ ਨੇ ਉਹਨਾਂ ਨੂੰ ਹਨੀਮੂਨ ਦਾ ਪੈਕੇਜ਼ ਗਿਫਟ ਕੀਤਾ ਸੀ । ਜਦੋਂ ਦੋਵੇਂ ਹਨੀਮੂਨ ਲਈ ਮਾਰੀਸ਼ਸ ਪਹੁੰਚੇ ਤਾਂ ਸ਼ਾਲਿਨੀ ਨੂੰ ਲੱਗਿਆ ਕਿ ਹਨੀ ਸਿੰਘ ਦਾ ਵਿਵਾਹਰ ਬਦਲ ਗਿਆ ਹੈ । ਉਹ ਜ਼ਿਆਦਾ ਚੁੱਪ ਰਹਿੰਦਾ ਹੈ । ਜਦੋਂ ਉਸ ਨੇ ਹਨੀ ਨੂੰ ਇਸ ਦੀ ਵਜ੍ਹਾ ਪੁੱਛੀ ਤਾਂ ਉਹ ਅੱਗ ਬਬੂਲਾ ਹੋ ਗਿਆ ।
Pic Courtesy: Instagram
ਉਸ ਨੇ ਸ਼ਾਲਿਨੀ ਨੂੰ ਬੈੱਡ ਤੇ ਧੱਕਾ ਦੇ ਕੇ ਕਿਹਾ ਕਿ ਹਨੀ ਸਿੰਘ ਨੂੰ ਸਵਾਲ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ । ਅੱਗੇ ਤੋਂ ਮੈਨੂੰ ਕੋਈ ਸਵਾਲ ਨਾ ਕਰੀਂ । ਇਸ ਤੋਂ ਬਾਅਦ ਹਨੀ ਸਿੰਘ ਪੂਰਾ ਦਿਨ ਗਾਇਬ ਰਿਹਾ । ਹਨੀ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਸੀ ਕਰਨਾ ਚਾਹੁੰਦਾ ਪਰ ਉਹ ਆਪਣੇ ਵਾਅਦੇ ਕਰਕੇ ਫਸ ਗਿਆ ਹੈ ।
Pic Courtesy: Instagram
ਸ਼ਾਲਿਨੀ ਦਾ ਕਹਿਣਾ ਹੈ ਕਿ ਜਦੋਂ ਉਹ 10-12 ਘੰਟੇ ਗਾਇਬ ਰਹਿਣ ਤੋਂ ਬਾਅਦ ਹੋਟਲ ਦੇ ਕਮਰੇ ਵਿੱਚ ਆਇਆ ਤਾਂ ਮੈਂ ਉਸ ਤੋਂ ਫਿਰ ਪੁੱਛਿਆ ਕਿ ਉਹ ਕਿੱਥੇ ਰਿਹਾ ਤਾਂ ਹਨੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਇਸ ਤੋਂ ਬਾਅਦ ਦੋਹਾਂ ਦੇ ਸਬੰਧ ਵਿਗੜਦੇ ਗਏ ।