ਰੈਪਰ ਹਨੀ ਸਿੰਘ ਦੇ ਔਖੇ ਸਮੇਂ ’ਚ ਬਾਲੀਵੁੱਡ ਦੇ ਇਹਨਾਂ ਕਲਾਕਾਰਾਂ ਨੇ ਦਿੱਤਾ ਸਾਥ, ਕੀਤੇ ਵੱਡੇ ਖੁਲਾਸੇ

Reported by: PTC Punjabi Desk | Edited by: Rupinder Kaler  |  September 12th 2020 05:33 PM |  Updated: September 12th 2020 05:33 PM

ਰੈਪਰ ਹਨੀ ਸਿੰਘ ਦੇ ਔਖੇ ਸਮੇਂ ’ਚ ਬਾਲੀਵੁੱਡ ਦੇ ਇਹਨਾਂ ਕਲਾਕਾਰਾਂ ਨੇ ਦਿੱਤਾ ਸਾਥ, ਕੀਤੇ ਵੱਡੇ ਖੁਲਾਸੇ

ਰੈਪਰ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ । ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਨੀ ਸਿੰਘ ਕੁਝ ਸਮੇਂ ਲਈ ਇੰਡਸਟਰੀ ਤੋਂ ਦੂਰ ਹੋ ਗਏ ਸਨ । ਇਸ ਬਾਰੇ ਖੁਲਾਸਾ ਕਰਦੇ ਹੋਏ ਹਨੀ ਸਿੰਘ ਨੇ ਦੱਸਿਆ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸਨ । ਹਨੀ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਇਹ ਸਵੀਕਾਰ ਕਰਨ 'ਚ 3-4 ਮਹੀਨੇ ਲੱਗ ਗਏ ਸਨ ਕਿ ਉਹ ਬਿਮਾਰ ਹਨ, ਇਸ ਤੋਂ ਬਾਅਦ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ।

 

View this post on Instagram

 

If you smell What we cooking ? Brothers in da House @gururandhawa #yoyo #gururandhawa

A post shared by Yo Yo Honey Singh (@yoyohoneysingh) on

ਹਨੀ ਨੇ ਸਵੀਕਾਰ ਕੀਤਾ ਕਿ ਸ਼ਾਹਰੁਖ਼ ਖ਼ਾਨ ਤੇ ਦੀਪਿਕਾ ਪਾਦੂਕੋਨ ਨੇ ਉਨ੍ਹਾਂ ਦੀ ਮਦਦ ਕੀਤੀ। ਦੀਪਿਕਾ ਨੇ ਉਨ੍ਹਾਂ ਨੂੰ ਉਸ ਡਾਕਟਰ ਦੇ ਨੰਬਰ ਵੀ ਦਿੱਤੇ, ਜਿਨ੍ਹਾਂ ਨੂੰ ਉਹ ਜਾਣਦੀ ਸੀ। ਹਨੀ ਸਿੰਘ ਨੇ ਕਿਹਾ, 'ਅਸਲ 'ਚ, ਇੰਡਸਟਰੀ ਦੇ ਕਈ ਲੋਕ ਹਨ, ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਹੈ। ਸ਼ਾਹਰੁਖ਼ ਖ਼ਾਨ ਤੇ ਦੀਪਿਕਾ ਪਾਦੂਕੋਨ ਨੇ ਮੇਰੀ ਮਦਦ ਕੀਤੀ। ਸਾਰਿਆਂ ਨੇ ਮੇਰੇ ਠੀਕ ਹੋਣ ਦੀ ਕਾਮਨਾ ਕੀਤੀ।

' ਹਨੀ ਸਿੰਘ ਨੇ ਅੱਗੇ ਕਿਹਾ, 'ਇਕ ਕਲਾਕਾਰ ਦਰਸ਼ਕਾਂ ਲਈ ਸ਼ੀਸ਼ੇ ਦੀ ਤਰ੍ਹਾਂ ਹੁੰਦਾ ਹੈ। ਅਸੀਂ ਆਪਣੀ ਜ਼ਿੰਦਗੀ ਦੇ ਹਰ ਹਿੱਸੇ ਨੂੰ ਸਾਂਝਾ ਕਰ ਰਹੇ ਹਾਂ, ਤਾਂ ਇਹ ਕਿਉਂ ਨਹੀਂ?' ਇਸ ਸਮੇਂ ਨੂੰ ਯਾਦ ਕਰਦਿਆਂ ਹਨੀ ਨੇ ਕਿਹਾ, 'ਮੈਨੂੰ ਯਾਦ ਹੈ ਕਿ ਇਸ ਪੜਾਅ ਦੌਰਾਨ ਰਿਤੀਕ ਰੌਸ਼ਨ ਲਈ 'ਧੀਰੇ-ਧੀਰੇ' ਬਣਾ ਰਹੇ ਸਨ ਤੇ ਉਸ ਸਮੇਂ ਦੀ ਸਭ ਤੋਂ ਵੱਡਾ ਹਿੱਟ ਗਾਣਾ ਬਣ ਗਿਆ ਸੀ। 2016 'ਚ ਹਨੀ ਸਿੰਘ ਨੇ ਬਾਈ-ਪੋਲਰ ਤੋਂ ਪੀੜਤ ਹੋਣ ਬਾਰੇ ਗੱਲ ਕੀਤੀ ਸੀ।

 

View this post on Instagram

 

Teri hot property da mein buyer aan!! #BilloTuAgg Go Make your Reels on BILLO TU AGG ?

A post shared by Yo Yo Honey Singh (@yoyohoneysingh) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network