'ਕਿਨੂੰ' ਫਲ਼ ਨੇ ਉਲਝਾਇਆ ਹਨੀ ਸਿੰਘ, ਵੀਡੀਓ ਹੋਈ ਵਾਇਰਲ
'ਕਿਨੂੰ' ਫਲ਼ ਨੇ ਉਲਝਾਇਆ ਹਨੀ ਸਿੰਘ, ਵੀਡੀਓ ਹੋਈ ਵਾਇਰਲ : ਹਨੀ ਸਿੰਘ ਜਿੰਨ੍ਹਾਂ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਪੰਜਾਬੀ ਗਾਣਿਆਂ ਦੇ ਮਿਊਜ਼ਿਕ ਤੋਂ ਕਰਕੇ ਅੱਜ ਬਾਲੀਵੁੱਡ ਦੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕੀਤਾ ਹੈ। ਥੋੜੇ ਸਮੇਂ ਦਾ ਮਿਊਜ਼ਿਕ ਗੈਪ ਲੈ ਕੇ ਹਨੀ ਸਿੰਘ ਨੇ ਆਪਣੇ ਮੱਖਣਾ ਗਾਣੇ ਨਾਲ ਬੜੀ ਹੀ ਸ਼ਾਨਦਾਰ ਵਾਪਸੀ ਕੀਤੀ ਹੈ। ਸ਼ੋਸ਼ਲ ਮੀਡੀਆ 'ਤੇ ਵੀ ਹਨੀ ਸਿੰਘ ਹੁਣ ਪੂਰੀ ਤਰਾਂ ਐਕਟਿਵ ਰਹਿੰਦੇ ਹਨ।
View this post on Instagram
Kinnu kinnu ! Punjab Highway fun #makhna #honeysingh #yoyohoneysingh #yyhsofficial #honeysingh
ਆਏ ਦਿਨ ਹੀ ਹਨੀ ਸਿੰਘ ਸ਼ੋਸ਼ਲ ਮੀਡੀਆ 'ਤੇ ਨਵੀਆਂ ਨਵੀਆਂ ਵੀਡੀਓਜ਼ ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹੁਣ ਉਹਨਾਂ ਦਾ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਜਿਸ 'ਚ ਹਨੀ ਸਿੰਘ ਆਪਣੇ ਦੋਸਤ ਤੋਂ ਕਿਨੂੰ ਫਲ਼ ਬਾਰੇ ਪੁੱਛ ਰਹੇ ਹਨ। ਅਤੇ ਉਹਨਾਂ ਦਾ ਦੋਸਤ ਦੱਸ ਵੀ ਰਿਹਾ ਹੈ ਪਰ ਉਹ ਸਮਝ ਨਹੀਂ ਪਾ ਰਹੇ ਹਨ। ਉਹਨਾਂ ਦੀ ਵੀਡੀਓ ਪੰਜਾਬ ਦੇ ਕਿਸੇ ਹਾਈਵੇਅ ਦੀ ਹੈ ਜਿੱਥੇ ਖੜ੍ਹ ਕੇ ਉਹਨਾਂ ਇਹ ਵੀਡੀਓ ਬਣਾਈ ਹੈ।
ਵੀਡੀਓ ਤਾਂ ਮਜ਼ਾਕ 'ਚ ਬਣਾਇਆ ਗਿਆ ਹੈ ਪਰ ਦਰਸ਼ਕਾਂ ਵੱਲੋਂ ਉਹਨਾਂ ਦੀ ਇਹ ਵੀਡੀਓ ਦੇਖ ਕੇ ਕਾਫੀ ਕਮੈਂਟ ਕੀਤੇ ਜਾ ਰਹੇ ਹਨ। ਹਨੀ ਸਿੰਘ ਇਸ ਤਰਾਂ ਦੀ ਮਸਤੀ ਅਕਸਰ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਹਨ। ਉਹਨਾਂ ਦੇ ਗੀਤਾਂ ਦੀ ਤਰਾਂ ਅਜਿਹੀਆਂ ਵੀਡੀਓਜ਼ ਨੂੰ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਥੋੜੇ ਸਮੇਂ 'ਚ ਹੀ ਵਾਇਰਲ ਹੋ ਜਾਂਦੀਆਂ ਹਨ।